52.81 F
New York, US
April 20, 2024
PreetNama
ਸਮਾਜ/Social

550ਵੇਂ ਪ੍ਰਕਾਸ਼ ਪੁਰਬ ਮੌਕੇ 84ਦੇਸ਼ਾਂ ਦੇ ਅੰਬੇਸਡਰ ਦਰਬਾਰ ਸਾਹਿਬ ‘ਚ ਨਤਮਸਤਕ

ਅੰਮ੍ਰਿਤਸਰ: ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਨਵੰਬਰ ‘ਚ ਸ਼ੁਰੂ ਹੋਣੇ ਹਨ। ਇਸ ਦੇ ਨਾਲ ਹੀ ਸਮਾਗਮ ਨਾਲ ਜੁੜੀਆਂ ਗਤੀਵਿਧੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਜਿਸ ਦੇ ਚਲਦਿਆਂ 84 ਦੇਸ਼ਾਂ ਦੇ ਅੰਬੇਸਡਰ ਅੱਜ ਹਰਮੰਦਰ ਸਾਹਿਬ ‘ਚ ਨਤਮਸਤਕ ਹੋਣ ਲਈ ਪਹੁੰਚੇ ਹਨ। ਇੱਥੇ ਹੋਣ ਵਾਲੀ ਫੇਰੀ ਸਮਾਗਮ ‘ਚ ਇਨ੍ਹਾਂ ਦੇਸ਼ਾਂ ਦੇ ਰਾਜਦੂਤ ਹਿੱਸਾ ਲੈਣਗੇ। ਉਂਝ 90 ਦੇਸ਼ਾਂ ਦੇ ਰਾਜਦੂਤਾਂ ਨੇ ਇੱਥੇ ਸ਼ਮੂਲਿਅਤ ਕਰਨੀ ਹੈ ਜਿਨ੍ਹਾਂ ਚੋਂ ਅਜੇ 84 ਦੇਸ਼ਾਂ ਦੇ ਰਾਜਦੂਤ ਹੀ ਆਏ ਹਨ, ਇਸ ਦੀ ਜਾਣਕਾਰੀ ਅੰਮ੍ਰਿਤਸਰ ਡੀਸੀ ਨੇ ਦਿੱਤੀ।

ਇਨ੍ਹਾਂ ਰਾਜਦੂਤਾਂ ਦਾ ਸਵਾਗਤ ਅੰਮ੍ਰਿਤਸਰ ਏਅਰਪੋਰਟ ‘ਤੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਕੀਤਾ ਗਿਆ। ਸਾਰੇ ਰਾਜਦੂਤ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਸਿੱਧਾ ਹੈਰੀ ਸਟਰੀਟ ਵਿੱਚ ਪੁੱਜੇ ਅਤੇ ਪੈਦਲ ਸ੍ਰੀ ਦਰਬਾਰ ਸਾਹਿਬ ਵੱਲ ਵਧੇ ਜਿੱਥੇ ਸਕੂਲੀ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ‘ਚ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ ਅਤੇ ਗੱਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਦਿਖਾਏ।

ਇਸ ਮੌਕੇ ਰੂਸ, ਜਾਰਜੀਆ ਅਤੇ ਲਿਬਨਾਨ ਦੇ ਰਾਜਦੂਤਾਂ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਆਪਣੀ ਇਸ ਯਾਤਰਾ ਨੂੰ ਬਹੁਤ ਹੀ ਖਾਸ ਦੱਸਿਆ ਅਤੇ ਇੱਥੇ ਹੋਏ ਸਵਾਗਤ ਨੂੰ ਵੀ ਵਿਲੱਖਣ ਅਤੇ ਦਿਲ ਖਿਚਵਾਂ ਕਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਐਸਜੀਪੀਸੀ ਵੱਲੋਂ ਸਾਰੇ ਰਾਜਦੂਤਾਂ ਨਾਲ ਸਵਾਗਤ ਕੀਤਾ ਗਿਆ ‘ਤੇ ਕਿਹਾ ਕਿ ਰਾਜਦੂਤਾਂ ਦੀ ਇਹ ਫੇਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ।

Related posts

ਤਿੰਨ ਵਿਗਿਆਨੀਆਂ ਨੂੰ ਮਿਲਿਆ ਭੌਤਿਕ ਵਿਗਿਆਨ ‘ਚ ਨੋਬਲ ਪੁਰਸਕਾਰ

On Punjab

ISRAEL : ਨਿਆਂ ਪ੍ਰਣਾਲੀ ‘ਚ ਬਦਲਾਅ ਦਾ ਵਿਰੋਧ ਕਰਨ ਲਈ PM Netanyahu ਨੇ ਰੱਖਿਆ ਮੰਤਰੀ ਨੂੰ ਹਟਾਇਆ, ਫ਼ੈਸਲੇ ਤੋਂ ਲੋਕ ਨਾਰਾਜ਼

On Punjab

ਰਾਜਸਥਾਨ ਦਾ ਰਾਜਨੀਤਿਕ ਸੰਕਟ ਖ਼ਤਮ, ਕੁਝ ਸਮੇਂ ਬਾਅਦ ਹੋ ਸਕਦੀ ਗਹਿਲੋਤ-ਪਾਇਲਟ ਦੀ ਮੀਟਿੰਗ

On Punjab