PreetNama
ਖੇਡ-ਜਗਤ/Sports News

ਭਾਰਤ ਦੇ ਮੁੱਕੇਬਾਜ਼ ਸਤੀਸ਼ ਕੁਮਾਰ ਨੇ ਰਾਊਂਡ ਆਫ਼ 16 ’ਚ ਜਮੈਕਾ ਦੇ ਰਿਕਾਰਡਾਂ ਬ੍ਰਾਊਨ ਨੂੰ ਹਰਾ ਕੇ ਟੋਕੀਓ ਓਲੰਪਿਕ ’ਚ ਪੁਰਸ਼ ਸੁਪਰ ਹੈਵੀਵੇਟ (+95 ਕਿਰਗਾ) ਵਰਗ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਜੇ ਉਹ ਅਗਲਾ ਮੁਕਾਬਲਾ ਜਿੱਤ ਲੈਂਦੇ ਹਨ ਤਾਂ ਉਨ੍ਹਾਂ ਦਾ ਮੈਡਲ ਪੱਕਾ ਹੋ ਜਾਵੇਗਾ। ਮੁੱਕੇਬਾਜ਼ੀ ’ਚ ਦੋ ਖ਼ਿਡੀਆਂ ਨੂੰ ਤਾਂਬੇ ਦਾ ਮੈਡਲ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਉਹ ਅੰਤਿਮ ਅੱਠ ’ਚ ਪਹੁੰਚਣ ਵਾਲੇ ਤੀਜੇ ਭਾਰਤੀ ਮੁੱਕੇਬਾਜ਼ ਹਨ। ਪੂਜਾ ਰਾਣੀ ਤੇ ਲਵਲੀਨਾ ਬੋਰਗੋਹੇਨ ਪਹਿਲਾਂ ਹੀ ਅੰਤਿਮ 8 ’ਚ ਪਹੁੰਚ ਗਈ ਹੈ।

ਸਤੀਸ਼ ਨੇ ਵੀਰਵਾਰ ਨੂੰ 4-1 ਦੇ ਫੈਸਲੇ ਨਾਲ ਰਿਕਾਰਡ ਬ੍ਰਾਊਨ ਨੂੰ ਹਰਾਇਆ। ਸਾਰੇ ਜੱਜਾਂ ਨੇ ਕੁਮਾਰ ਦੇ ਹੱਕ ’ਚ ਫੈਸਲਾ ਸੁਣਾਇਆ ਤੇ ਉਨ੍ਹਾਂ ਨੇ ਪਹਿਲੇ ਦੌਰ ’ਚ ਜਿੱਤ ਹਾਸਲ ਕੀਤੀ। ਭਾਰਤੀ ਮੁੱਕੇਬਾਜ਼ ਨੇ ਆਪਣੇ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਦੂਜੇ ਦੌਰ ’ਚ ਬ੍ਰਾਊਨ ਨੂੰ ਕੁਝ ਸ਼ਾਨਦਾਰ ਰਾਈਟ ਹੁੱਕ ਤੇ ਬਾਾਡੀ ਸ਼ਾਰਟਸ ਨਾਲ ਹਰਾਇਆ। 1996 ਤੋਂ ਬਾਅਦ ਜਮੈਕਾ ਵੱਲੋ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ 31 ਸਾਲ ਬ੍ਰਾਊਨ ਉਦਘਾਟਨ ਸਮਾਰੋਹ ’ਚ ਆਪਣੇ ਦੇਸ਼ ਦਾ ਝੰਡਾਬਰਦਾਰ ਸੀ।

Related posts

ਰਿਆਨ ਲਾਕਟੀ ਨੇ ਜਿੱਤੀ ਯੂਐੱਸ ਤੈਰਾਕੀ ਚੈਂਪੀਅਨਸ਼ਿਪ

On Punjab

ਅਫ਼ਰੀਦੀ ਨੇ ਹੁਣ ਦੱਸਿਆ 37 ਗੇਂਦਾਂ ‘ਚ ਸੈਂਕੜਾ ਮਾਰਨ ਦਾ ਰਾਜ਼, ਸਚਿਨ ਦੀ ਰਹੀ ਸੀ ਮਿਹਰ

On Punjab

ਗਾਵਸਕਰ ਨੇ ਦਿੱਤੀ ਧੋਨੀ ਨੂੰ ਨਸੀਹਤ…

On Punjab