65.26 F
New York, US
June 17, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

26 ਲੱਖ ਲਗਾ ਕੇ ਆਈਲੈਟਸ ਪਾਸ ਕੁੜੀ ਬਾਹਰ ਭੇਜੀ, ਮੁੜ ਕੇ ਵਿਆਹ ਤੋਂ ਮੁਕਰੀ ਤੇ ਪੈਸੇ ਵੀ ਨ੍ਹੀਂ ਮੋੜੇ; ਥਾਣੇ ਪੁੱਜਾ ਮਾਮਲਾ

ਕਥਿਤ ਤੌਰ ‘ਤੇ ਪੈਸੇ ਲਾ ਕੇ ਬਾਹਰ ਘੱਲੀ ਆਈਲੈਟਸ ਪਾਸ ਕੁੜੀ ਜਦੋਂ ਬਾਹਰ ਜਾ ਕੇ ਵਾਅਦਿਆਂ ਤੋਂ ਮੁਕਰ ਗਈ ਤਾਂ ਮਾਮਲਾ ਥਾਣੇ ਜਾ ਪਹੁੰਚਿਆ । ਇਸ ਸਬੰਧ ਵਿਚ ਥਾਣਾ ਘੱਲਖੁਰਦ ਪੁਲਿਸ ਨੇ ਤਿੰਨ ਲੋਕਾਂ ਖਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 178 ਪੀਸੀ ਰਾਹੀਂ ਦਲਜੀਤ ਸਿੰਘ ਪੁੱਤਰ ਗੁਰਨੇਕ ਸਿੰਘ ਵਾਸੀ ਇੱਟਾਂ ਵਾਲੇ ਨੇ ਦੱਸਿਆ ਕਿ ਉਸ ਦੇ ਲੜਕੇ ਜਸਜੀਤ ਸਿੰਘ ਦਾ ਵਿਆਹ ਸੁਖਜੀਤ ਕੌਰ ਪੁੱਤਰੀ ਵਰਿੰਦਰ ਸਿੰਘ ਨਾਲ ਕਰਨ ਸਬੰਧੀ ਪਾਰਟੀ ਦੇ ਦੋਸ਼ੀਅਨ ਦੀ ਆਪਸੀ ਸਹਿਮਤੀ ਹੋਈ ਸੀ ਤੇ ਸੁਖਜੀਤ ਕੌਰ ਦੇ ਵਿਦੇਸ਼ ਜਾਣ ਦਾ ਸਾਰਾ ਖਰਚ ਉਸ ਵੱਲੋਂ ਕੀਤਾ ਗਿਆ। ਦਲਜੀਤ ਸਿੰਘ ਨੇ ਦੱਸਿਆ ਕਿ ਜੋ ਸੁਖਜੀਤ ਕੌਰ ਦੇ ਵਿਦੇਸ਼ ਜਾਣ ਤੋਂ ਬਾਅਦ ਨਾ ਤਾਂ ਉਸ ਦੇ ਲੜਕੇ ਨਾਲ ਵਿਆਹ ਕਰਵਾਇਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਇਸ ਤਰ੍ਹਾਂ ਦੋਸ਼ੀ ਮਨਜੀਤ ਕੌਰ ਪਤਨੀ ਵਰਿੰਦਰ ਸਿੰਘ, ਮਸ਼ੇਰ ਸਿੰਘ ਪੁੱਤਰ ਵਰਿੰਦਰ ਸਿੰਘ ਅਤੇ ਸੁਖਜੀਤ ਕੌਰ ਪੁੱਤਰੀ ਵਰਿੰਦਰ ਸਿੰਘ ਵਾਸੀਅਨ ਲੱਲ੍ਹੇ ਨੇ ਹਮਮਸ਼ਵਰਾ ਹੋ ਕੇ ਉਸ ਨਾਲ 26 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਬਾਅਦ ਪੜਤਾਲ ਮੁਕੱਦਮਾ ਦਰਜ ਰਜਿਸਟਰ ਕੀਤਾ ਹੈ।

Related posts

ਚੀਨ ਦਾ ਦਾਅਵਾ, ਬ੍ਰਾਜ਼ੀਲ ਤੋਂ ਮੰਗਵਾਏ ਫਰੋਜ਼ਨ ਚਿਕਨ ‘ਚ ਮਿਲੀਆ ਕੋਰੋਨਾਵਾਇਰਸ

On Punjab

ਬੀਜੇਪੀ ਦੀ ਟਿੱਕਟੌਕ ਸਟਾਰ ਉਮੀਦਵਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ, ਭੈਣ ਤੇ ਜੀਜੇ ਖਿਲਾਫ ਕੇਸ ਦਰਜ

On Punjab

ਇਨ੍ਹਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਦੀ ਹੋਵੇਗੀ ਜਾਂਚ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

On Punjab