PreetNama
ਫਿਲਮ-ਸੰਸਾਰ/Filmy

20ਵੀਂ ਸਦੀ ਦੀ ਸਭ ਤੋਂ ਮਹਿੰਗੀ ਬੁੱਕ Harry Potter and the Philosopher’s Stone, 3.5 ਕਰੋੜ ਤੋਂ ਜ਼ਿਆਦਾ ‘ਚ ਵਿਕਿਆ ਪਹਿਲਾ ਐਡੀਸ਼ਨ

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇਕੇ ਰੋਲਿੰਗ ਦੀ ਹੈਰੀ ਪੋਟਰ ਸੀਰੀਜ਼ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਇਸ ਇੱਕ ਕਿਤਾਬ ਨੇ ਰੋਲਿੰਗ ਨੂੰ ਦੁਨੀਆ ਦੇ ਸਭ ਤੋਂ ਮਸ਼ਹੂਰ ਲੇਖਕਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਪਰ ਇਸਦਾ ਜਨੂੰਨ ਸਿਰਫ਼ ਬੱਚਿਆਂ ਵਿੱਚ ਹੀ ਨਹੀਂ ਬਲਕਿ ਵੱਡਿਆਂ ਵਿੱਚ ਵੀ ਹੈ। ਹਾਲ ਹੀ ‘ਚ ਹੈਰੀ ਪੋਟਰ ਸੀਰੀਜ਼ ਦਾ ਪਹਿਲਾ ਐਡੀਸ਼ਨ 3.5 ਕਰੋੜ ‘ਚ ਖਰੀਦਿਆ ਗਿਆ ਸੀ। ਇਸ ਨਾਲ ਇਹ 20ਵੀਂ ਸਦੀ ਦੀ ਸਭ ਤੋਂ ਮਹਿੰਗੀ ਕਿਤਾਬ ਬਣ ਗਈ ਹੈ। ਇਸ ਕਿਤਾਬ ਦੇ ਬ੍ਰਿਟਿਸ਼ ਐਡੀਸ਼ਨ ਦਾ ਨਾਮ ਹੈ “ਹੈਰੀ ਪੋਟਰ ਐਂਡ ਦਾ ਫਿਲਾਸਫਰਜ਼ ਸਟੋਨ”, ਜੋ ਕਿ ਅਮਰੀਕਾ ਵਿੱਚ “ਹੈਰੀ ਪੋਟਰ ਐਂਡ ਦਿ ਸੋਰਸਰਰਜ਼ ਸਟੋਨ” ਵਜੋਂ ਛਾਪਿਆ ਗਿਆ ਸੀ।

“ਹੈਰੀ ਪੋਟਰ ਐਂਡ ਦਾ ਫਿਲਾਸਫਰਜ਼ ਸਟੋਨ” ਦਾ ਪਹਿਲਾ ਐਡੀਸ਼ਨ ਸਾਲ 1997 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਦਾ ਪਹਿਲਾ ਐਡੀਸ਼ਨ ਅਮਰੀਕਾ ਵਿੱਚ ਨਿਲਾਮੀ ਲਈ ਰੱਖਿਆ ਗਿਆ ਸੀ। ਜਦੋਂ ਇਹ ਕਿਤਾਬ ਨਿਲਾਮੀ ਲਈ ਗਈ ਤਾਂ ਅੰਤਮ ਬੋਲੀ $471,000 ਹੋ ਗਈ। ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਰਕਮ ਲਗਭਗ 3,56,62,942.50 ਰੁਪਏ ਬਣਦੀ ਹੈ। ਇਸ ਨਾਲ ਹੈਰੀ ਪੋਟਰ ਨੇ ਕੀਮਤ ਦੇ ਮਾਮਲੇ ‘ਚ ਇਕ ਵੱਖਰਾ ਰਿਕਾਰਡ ਬਣਾਇਆ ਹੈ। ਨਵੇਂ ਰਿਕਾਰਡ ਅਨੁਸਾਰ ਇਹ ਵੀਹਵੀਂ ਸਦੀ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਗਲਪ ਪੁਸਤਕ ਹੈ। ਵੈਸੇ, ਜਦੋਂ ਬ੍ਰਿਟਿਸ਼ ਐਡੀਸ਼ਨ ਵਾਲੀ ਇਹ ਕਿਤਾਬ ਪਹਿਲਾਂ ਨਿਲਾਮੀ ਲਈ ਰੱਖੀ ਗਈ ਸੀ। ਉਦੋਂ ਵੀ ਇਸ ਦੀ ਕੀਮਤ 1.1-1.4 ਕਰੋੜ ਦੇ ਕਰੀਬ ਸੀ। ਖਰੀਦਦਾਰ ਦਾ ਨਾਂ ਗੁਪਤ ਰੱਖਿਆ ਗਿਆ ਹੈ।

ਦਰਅਸਲ, ਹੈਰੀ ਪੋਟਰ ਬ੍ਰਿਟਿਸ਼ ਲੇਖਕ ਜੇਕੇ ਰੋਲਿੰਗ ਦੁਆਰਾ ਲਿਖੇ ਕਾਲਪਨਿਕ ਨਾਵਲਾਂ ਦੀ ਇੱਕ ਲੜੀ ਹੈ, ਜਿਸ ‘ਤੇ ਇੱਕ ਫਿਲਮ ਵੀ ਬਣਾਈ ਗਈ ਹੈ। ਹੈਰੀ ਪੋਟਰ ਸੀਰੀਜ਼ ਦੀਆਂ ਫਿਲਮਾਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਹੈਰੀ ਪੋਟਰ ਦੀਆਂ ਕਿਤਾਬਾਂ ਦੀਆਂ ਲੱਖਾਂ ਕਾਪੀਆਂ ਦੁਨੀਆ ਭਰ ਵਿੱਚ ਵਿਕ ਚੁੱਕੀਆਂ ਹਨ। ਇਸ ਕਿਤਾਬ ਦਾ 80 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ। ਇਸ ‘ਤੇ ਬਣੀਆਂ ਫਿਲਮਾਂ ਨੇ ਵੀ ਦੁਨੀਆ ਭਰ ‘ਚ ਅਰਬਾਂ ਰੁਪਏ ਕਮਾਏ ਹਨ।

Related posts

The Kapil Sharma Show: ਰਾਜਕੁਮਾਰ-ਨੁਸਰਤ ਨੇ ਸ਼ੋਅ ਦੌਰਾਨ ਖੋਲ੍ਹੇ ਕਈ ਰਾਜ਼, ਖੂਬ ਕੀਤੀ ਮਸਤੀ

On Punjab

ਛੇਤੀ ਹੀ ਕੰਮ ’ਤੇ ਆਵਾਂਗੀ: ਰਸ਼ਮਿਕਾ ਮੰਦਾਨਾ

On Punjab

Soni Razdan on Saand Ki Aankh casting controversy: ‘This makes no sense, it’s silly’

On Punjab