PreetNama
ਸਮਾਜ/Social

ਗ਼ਜਲ

ਥ੍ਰੋਰਾਂ ’ਚ ਘਿਰਿਆ ਬੇਸ਼ਕ , ਚੰਬਾ ਗੁਲਾਬ ਚਾਹੁਨਾਂ।
ਮਹਿਕਾਂ ਨੂੰ ਘੱਲੇ ਖ਼ਤ ਦਾ ਜਲਦੀ ਜਵਾਬ ਚਾਹੁਨਾਂ।

ਮੈਂ ਸ਼ਾਮ ਤੇ ਸਵੇਰੇ ਸਤਲੁਜ ਦੀ ਖ਼ੈਰ ਮੰਗਾਂ,
ਤੇ ਨਾਲ ਇਸ ਦੇ ਯਾਰੋ ਵਗਦਾ ਚਨਾਬ ਚਾਹਨਾਂ |

ਇਸ ਸ਼ਹਿਰ ਦੀ ਫ਼ਿਜ਼ਾ ਵਿਚ, ਹੁਣ ਘੁਲ ਗਈ ਕੁੜੱਤਣ,
ਨਾਨਕ ਦੀ ਫੇਰ ਏਥੇ ਗੂੰਜੇ ਰਬਾਬ ਚਾਹੁਨਾਂ ।

ਚਾਹੁਨਾਂ ਮੈਂ ਰਹਿਣ ਚੁੱਲੇ, ਮਘਦੇ ਹਮੇਸ਼ ਯਾਰੋ,
ਨਦੀਆਂ ’ਚ ਨੀਰ ਚਾਹੁੰਨਾਂ, ਹਸਦੇ ਗੁਲਾਬ ਚਾਹੁੰਨਾਂ|

ਮਾਂ ! ਸ਼ਹਿਰ ਵਿੱਚ ਬਠਿੰਡੇ ਝੀਲਾਂ ’ਤੇ ਜੀਅ ਨਾ ਲੱਗੇ,
ਉਹ ਰੋਣਕਾਂ ਪਰੁੱਚੀ ਘਣੀਏ ਦੀ ਢਾਬ ਚਾਹੁਨਾਂ।

ਸੁਰਿੰਦਰਪ੍ਰੀਤ ਘਣੀਆ
98140-86961

Related posts

ਚੰਡੀਗੜ੍ਹ ਦੇ Elante ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫੋਰਸ ਤਾਇਨਾਤ

On Punjab

ਖੇਤਬਾੜੀ ਮੰਤਰੀ ਵੱਲੋਂ ਜੀਐਸਟੀ ਵਿੱਚ ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ

On Punjab

ਕੈਨੇਡਾ ਡੇਅ ਮਨਾਉਂਦਿਆਂ ਕੈਲਗਰੀ ‘ਚ ਇਕ ਘਰ ਨੂੰ ਲੱਗੀ ਅੱਗ, 4 ਬੱਚਿਆਂ ਸਣੇ 7 ਲੋਕ ਜ਼ਿੰਦਾ ਸੜੇ

On Punjab