72.43 F
New York, US
September 11, 2026
PreetNama
ਸਮਾਜ/Social

ਹੱਥ ਵਿੱਚ ਫੱੜ ਕੇ ਕਲਮ

ਹੱਥ ਵਿੱਚ ਫੱੜ ਕੇ ਕਲਮ ਮੈਂ ਹਿੱਕ ਕਾਗਜ ਦੀ ਉਤੇ ਚਲਾ ਕੇ ਕਲਮ,ਕਰਕੇ ਲਫ਼ਜ਼ਾਂ ਦਾ ਕਤਲ ਮੈਂ ਖ਼ੁਦ ਸਾਹਿਤਕਾਰ ਬਣ ਬੈਠਾ,,

ਦੁਨੀਆਂ ਸਾਹਮਣੇ ਮੈਂ ਆਖਾਂ ਕਿਸੇ ਨੂੰ ਬੀਬਾ ਕਿਸੇ ਨੂੰ ਪਿਆਰੀ ਦੀਦੂ(ਭੈਣ)ਪਿੱਠ ਪਿੱਛੇ ਆਖ ਬੁਲਾਵਾਂ ਮੇਰੀ ਜਾਨ ,ਕਮਲੀ,ਸ਼ੁਦੈਣ ਇਹੋ ਜਿਹਾ ਦੋਹਰਾ ਅਪਨਾ ਕੇ ਕਿਰਦਾਰ ਮੈਂ ਜਗਤ ਵਿੱਚ ਮਹਾਨ ਬਣ ਬੈਠਾ,,

ਘਰ-ਘਰ ਨਸ਼ਿਆਂ ਦੇ ਦਰਿਆ ਵਗਾਹ ਕੇ,ਘਰੋ ਘਰੀ ਵੈਣ ਪਵਾ ਕੇ ਹੱਥੀਂ ਸਭ ਕੁਝ ਤਬਾਹ ਕਰਵਾ ਕੇ ਮੈਂ ਲੋਕਹਿਤ ਵਾਲੀ ਸਰਕਾਰ ਬਣ ਬੈਠਾ,,

ਨਾਈ ਕੋਲ ਜਾ ਕੇ ਮੂੰਹ ਸਿਰ ਪੁਠੇ ਛਿੱਤਰ ਵਰਗਾ ਕਰਵਾ ਕੇ ਨਾਮ ਪਿੱਛੇ ਸਿੰਘ ਲਗਵਾ ਕੇ ਗੁਰੀ ਰਾਮੇਆਣਾ ਸਰਦਾਰ ਬਣ ਬੈਠਾ।।

ਗੁਰੀ ਰਾਮੇਆਣਾ
9636948082

Related posts

ਇਹ ਸਮਾਂ ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ਦਾ; ਨਾ ਕਿ ਸਿਆਸਤ ਕਰਨ ਦਾ : ਐਡਵੋਕੇਟ ਧਾਮੀ

On Punjab

ਸਿਆਸੀ ਹਲਚਲ: ਮਮਤਾ ਤੇ ਅਭਿਸ਼ੇਕ ਬੈਨਰਜੀ ਦੇ ਘਰਾਂ ਤੋਂ ਵਾਧੂ ਸੁਰੱਖਿਆ ਹਟਾਈ; ਤਾਮਿਲਨਾਡੂ ‘ਚ ਕਾਂਗਰਸ ਨੇ DMK ਨਾਲ ਤੋੜਿਆ ਨਾਤਾ

On Punjab

ਸ਼ਾਟ ਪੁਟਰ ਬਹਾਦਰ ਸਿੰਘ ਸੱਗੂ ਚੁਣ ਗਏ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ

On Punjab