PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਿਮਾਚਲ ਦੇ ਸਿਰਮੌਰ ਵਿੱਚ ਬੱਸ ਹਾਦਸਾ; ਅੱਠ ਹਲਾਕ; ਪੰਜ ਜ਼ਖਮੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਅੱਜ ਇੱਕ ਨਿੱਜੀ ਬੱਸ ਸੜਕ ਤੋਂ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਹਰੀਪੁਰਧਰ ਖੇਤਰ ਵਿੱਚ ਉਦੋਂ ਹੋਇਆ ਜਦੋਂ ਬੱਸ ਸੋਲਨ ਤੋਂ ਆ ਰਹੀ ਸੀ ਅਤੇ ਇਹ ਸੜਕ ਤੋਂ 100 ਤੋਂ 200 ਫੁੱਟ ਹੇਠਾਂ ਖਾਈ ਵਿਚ ਡਿੱਗ ਗਈ।

ਪੁਲੀਸ ਨੇ ਕਿਹਾ ਕਿ ਖਾਈ ਵਿਚ ਡਿੱਗਣ ਤੋਂ ਬਾਅਦ ਬੱਸ ਉਲਟ ​​ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਤੇ ਪੁਲੀਸ ਨੂੰ ਸੂਚਿਤ ਕੀਤਾ। ਉਦਯੋਗ ਮੰਤਰੀ ਅਤੇ ਸ਼ੱਲਈ ਵਿਧਾਨ ਸਭਾ ਖੇਤਰ ਦੇ ਸਥਾਨਕ ਵਿਧਾਇਕ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਰਟ ’ਤੇ ਰੱਖਿਆ ਗਿਆ ਹੈ, ਅਤੇ ਦਾਦਾਹੂ, ਸੰਗਰਾਹ ਅਤੇ ਨਾਹਨ ਹਸਪਤਾਲਾਂ ਵਿੱਚ ਮੈਡੀਕਲ ਟੀਮਾਂ ਅਤੇ ਡਾਕਟਰ ਐਮਰਜੈਂਸੀ ਲਈ ਤਿਆਰ ਹਨ। ਵਿਧਾਇਕ ਨੇ ਕਿਹਾ ਕਿ ਹਾਦਸੇ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗਿਆ।

Related posts

ਸਾਬਕਾ ਮੰਤਰੀ ਮੁਖਮੈਲਪੁਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

On Punjab

WHO on Coronavirus: ਤੁਹਾਡੇ ਆਲੇ-ਦੁਆਲੇ ਹਰ 10ਵੇਂ ਬੰਦੇ ਨੂੰ ਕੋਰੋਨਾ, WHO ਨੇ ਮੁੜ ਕੀਤਾ ਵੱਡਾ ਦਾਅਵਾ

On Punjab

ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਇਹ ਹੈ ਵੱਡੀ ਵਜ੍ਹਾ

On Punjab