71.91 F
New York, US
April 17, 2024
PreetNama
ਖਾਸ-ਖਬਰਾਂ/Important News

ਘੰਟੇ ਦੀ ਬਾਰਸ਼ ਨਾਲ ਹੀ ਹੜ੍ਹ ਵਰਗੇ ਹਾਲਾਤ, ਐਮਰਜੈਂਸੀ ਐਲਾਨੀ

ਵਾਸ਼ਿੰਗਟਨਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨਵਰਜੀਨੀਆ ਤੇ ਕੋਲੰਬੀਆ ‘ਚ ਸੋਮਵਾਰ ਨੂੰ ਤੇਜ਼ ਬਾਰਸ਼ ਤੋਂ ਬਾਅਦ ਹੜ੍ਹ ਆ ਗਿਆ। ਇੱਥੇ ਇੱਕ ਘੰਟੇ ਦੇ ਅੰਦਰ 3.3 ਇੰਚ ਪਾਣੀ ਵਰ੍ਹਿਆ। ਸ਼ਹਿਰ ਦੀ ਸੜਕਾਂ ‘ਤੇ ਨਹਿਰ ਦੀ ਤਰ੍ਹਾਂ ਪਾਣੀ ਵਹਿਣ ਲੱਗ ਗਿਆ। ਵ੍ਹਾਈਟ ਹਾਉਸ ਦੇ ਬੇਸਮੈਂਟ ‘ਚ ਬਣੇ ਮੀਡੀਆ ਰੂਮ ‘ਚ ਵੀ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਮੈਟਰੋ ਖੇਤਰ ਨੂੰ ਐਮਰਜੈਂਸੀ ਸਥਿਤੀ ਐਲਾਨ ਦਿੱਤਾ।ਥਾਨਕ ਮੀਡੀਆ ਮੁਤਾਬਕਖ਼ਰਾਬ ਮੌਸਮ ਕਰਕੇ ਦੱਖਣੀ ਵਾਸ਼ਿੰਗਟਨ ‘ਚ ਟ੍ਰੇਨ ਆਵਾਜਾਈ ਸੇਵਾ ਰੱਦ ਕਰ ਦਿੱਤੀ। ਇਹ ਕਦੋਂ ਬਹਾਲ ਹੋਵੇਗੀਇਹ ਤੈਅ ਨਹੀਂ। ਹੜ੍ਹ ਕਰਕੇ ਹੁਣ ਤਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ। ਜਾਰਜ ਵਾਸ਼ਿੰਗਟਨ ਪਾਰਕਵੇ ਦੇ ਇੱਕ ਖੇਤਰ ਨੂੰ ਪਾਣੀ ਭਰਨ ਕਰਕੇ ਬੰਦ ਕਰ ਦਿੱਤਾ ਗਿਆ।

ਨੌਰਥਵੈਸਟ ਵਾਸ਼ਿੰਗਟਨ ਦੇ ਵੀ ਕੁਝ ਖੇਤਰਾਂ ਨੂੰ ਹੜ੍ਹ ਕਰਕੇ ਬੰਦ ਕਰ ਦਿੱਤਾ ਗਿਆ। ਕੋਲੰਬੀਆ ਜ਼ਿਲ੍ਹੇ ਦੇ ਕੁਝ ਖੇਤਰਾਂ ‘ਚ ਸੋਮਵਾਰ ਨੂੰ ਦੇਰ ਰਾਤ ਤਕ ਬਾਰਸ਼ ਹੁੰਦੀ ਰਹੀ। ਇੱਥੇ ਹਨੇਰੀਤੂਫਾਨ ਕਰਕੇ ਏਅਰਪੋਰਟਸ ‘ਤੇ ਕਾਫੀ ਨੁਕਾਸਨ ਹੋਇਆ।

ਮੌਸਮ ਵਿਭਾਗ ਮੁਤਾਬਕਭਾਰੀ ਬਾਰਸ਼ ਕਰਕੇ ਛੋਟੇ ਨਾਲੇਸ਼ਹਿਰੀ ਖੇਤਰਰਾਜ ਮਾਰਗ ਸੜਕਾਂ ਤੇ ਅੰਡਰਪਾਸ ਦੇ ਨਾਲਨਾਲ ਹੋਰ ਕਈ ਥਾਂਵਾਂ ‘ਤੇ ਪਾਣੀ ਭਰ ਗਿਆ। ਇਸ ਕਰਕੇ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਅਗਲੇ ਦੋ ਦਿਨ ਤੇਜ਼ ਬਾਰਸ਼ ਤੇ ਹਨ੍ਹੇਰੀਤੂਫਾਨ ਦੀ ਉਮੀਦ ਹੈ।

Related posts

ਟਰੰਪ ਦਾ ਵਾਰ- ਚੀਨ ਅਫਵਾਹਾਂ ਫੈਲਾ ਕੇ ਮੈਨੂੰ ਚੋਣਾਂ ‘ਚ ਹਰਵਾਉਣਾ ਚਾਹੁੰਦਾ ਹੈ

On Punjab

ਸਰਕਾਰ ਨਾਲੋਂ ਚੰਗਾ ਕੰਮ ਕਰ ਰਿਹਾ ਸੋਨੂੰ ਸੂਦ, ਫ਼ਿਲਮੀ ਵਿਲੇਨ ਬਣਿਆ ਹੀਰੋ

On Punjab

India-US Drone Deal : MQ 9B ਡਰੋਨ ਸੌਦੇ ਨੂੰ ਅਮਲੀਜਾਮਾ ਪਹਿਨਾਉਣ ਲਈ ਤਿਆਰ ਭਾਰਤ ਤੇ ਅਮਰੀਕਾ

On Punjab