PreetNama
ਸਮਾਜ/Social

ਹਿਮਾਚਲ ‘ਚ ਭਿਆਨਕ ਹਾਦਸਾ, ਲੁਧਿਆਣਾ ਦੇ ਡਰਾਈਵਰ ਦੀ ਮੌਤ

ਸ਼ਿਮਲਾ: ਸ਼ੋਘੀ ਦੇ ਆਨੰਦਪੁਰ ਕੋਲ ਸੇਬਾਂ ਨਾਲ ਭਰਿਆ ਇੱਕ ਟਰਾਲਾ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ‘ਚ ਲੁਧਿਆਣਾ ਦੇ ਡਰਾਈਵਰ ਦੀ ਮੌਤ ਹੋ ਗਈ। ਪੰਜਾਬ ਨੰਬਰ ਪੀਬੀ23ਟੀ 9863 ਦਾ ਇਹ ਟਰਾਲਾ ਐਨਐਚ ‘ਚ ਕੰਮ ਕਰਨ ਵਾਲੇ ਨੇਪਾਲੀ ਮਜ਼ਦੂਰਾਂ ਦੇ ਢਾਰੇ ‘ਚ ਡਿੱਗਿਆ। ਟਰਾਲੇ ਦੇ ਚਪੇਟ ‘ਚ ਆਉਣ ਨਾਲ ਢਾਰੇ ‘ਚ ਰਹਿ ਰਿਹਾ ਨੇਪਾਲੀ ਜੋੜਾ ਵੀ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਉਧਰ, ਹਾਦਸੇ ‘ਚ ਮਾਰੇ ਗਏ ਡਰਾਈਵਰ ਹਰਨਾਮ ਸਿੰਘ (42) ਦੀ ਪਛਾਣ ਹੋ ਗਈ ਹੈ ਜੋ ਲੁਧਿਆਣਾ ਦਾ ਰਹਿਣ ਵਾਲਾ ਹੈ। ਹਾਦਸੇ ‘ਚ ਬਿਹਾਰ ਦੇ ਸਹਿ-ਡਰਾਈਵਰ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐਸਪੀ ਸ਼ਿਮਲਾ ਓਮਪਤੀ ਜਮਵਾਲ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

Related posts

ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ, ਡਾਕਟਰਾਂ ਦਾ ਡਰ ਉਮੀਦ ਵਿੱਚ ਬਦਲ ਗਿਆ ਕਿਉਂਕਿ ਗੰਭੀਰ ਜਨਮ ਤੋਂ ਬਾਅਦ ਬੱਚਾ ਠੀਕ ਹੋ ਰਿਹਾ ਹੈ

On Punjab

ਵਟਸਐਪ ਨੇ ਭਾਰਤ ਵਿੱਚ ਫਰਵਰੀ ਦੌਰਾਨ 97 ਲੱਖ ਖਾਤੇ ਬੰਦ ਕੀਤੇ

On Punjab

ਜੰਮੂ ਕਸ਼ਮੀਰ: ਰਾਮਬਨ ਵਿਚ ਹੜ੍ਹ ਦੌਰਾਨ ਸਵੈਸੇਵਕਾਂ ਨੇ ਸੰਭਾਲਿਆ ਮੋਰਚਾ

On Punjab