72.18 F
New York, US
September 8, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੰਗਤ ਲਈ ਵੱਡੀ ਮੰਗ! MP ਗੁਰਜੀਤ ਔਜਲਾ ਨੇ ਅੰਮ੍ਰਿਤਸਰ-ਹਜ਼ੂਰ ਸਾਹਿਬ ਵਿਚਾਲੇ ਵੰਦੇ ਭਾਰਤ ਸਲੀਪਰ ਟਰੇਨ ਚਲਾਉਣ ਲਈ ਰੇਲ ਮੰਤਰੀ ਨੂੰ ਲਿਖੀ ਚਿੱਠੀ

ਅੰਮ੍ਰਿਤਸਰ: ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੇਸ਼ ਦੇ ਰੇਲ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਅੰਮ੍ਰਿਤਸਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਚਾਲੇ ਨਵੀਂ ਆਧੁਨਿਕ ‘ਵੰਦੇ ਭਾਰਤ ਸਲੀਪਰ ਟਰੇਨ’ ਚਲਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਵਿੱਤਰ ਅਸਥਾਨਾਂ ਵਿਚਾਲੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਯਾਤਰਾ ਕਰਦੇ ਹਨ, ਜਿਸ ਕਰਕੇ ਇੱਕ ਤੇਜ਼ ਅਤੇ ਸੁਖਾਵੀਂ ਰੇਲ ਸੇਵਾ ਦੀ ਸਖ਼ਤ ਲੋੜ ਹੈ।

ਸ਼ਰਧਾਲੂਆਂ ਦੀ ਖੱਜਲ-ਖੁਆਰੀ ਹੋਵੇਗੀ ਖ਼ਤਮ- ਸੰਸਦ ਮੈਂਬਰ ਔਜਲਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਚਾਲੇ ਯਾਤਰਾ ਕਰਨ ਵਾਲੀ ਸੰਗਤ ਨੂੰ ਮੌਜੂਦਾ ਸਮੇਂ ਵਿੱਚ ਲੰਬੇ ਸਫ਼ਰ ਅਤੇ ਟਰੇਨਾਂ ਦੀ ਘਾਟ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵੰਦੇ ਭਾਰਤ ਸਲੀਪਰ ਟਰੇਨ ਦੇ ਸ਼ੁਰੂ ਹੋਣ ਨਾਲ ਨਾ ਕੇਵਲ ਯਾਤਰਾ ਦਾ ਸਮਾਂ ਘਟੇਗਾ, ਸਗੋਂ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਸੁਖਦ ਅਤੇ ਸੁਰੱਖਿਅਤ ਸਫ਼ਰ ਦੀ ਸਹੂਲਤ ਵੀ ਮਿਲੇਗੀ।

ਧਾਰਮਿਕ ਅਤੇ ਆਰਥਿਕ ਲਾਭ- ਉਨ੍ਹਾਂ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਇਹ ਰੇਲ ਸੇਵਾ ਸਿਰਫ਼ ਧਾਰਮਿਕ ਯਾਤਰਾ ਲਈ ਹੀ ਅਹਿਮ ਨਹੀਂ ਹੈ, ਸਗੋਂ ਇਸ ਨਾਲ ਪੰਜਾਬ ਅਤੇ ਮਹਾਰਾਸ਼ਟਰ ਵਿਚਾਲੇ ਵਪਾਰਕ ਤੇ ਸਮਾਜਿਕ ਸਾਂਝ ਨੂੰ ਵੀ ਬਲ ਮਿਲੇਗਾ। ਸੰਸਦ ਮੈਂਬਰ ਨੇ ਜ਼ੋਰ ਦਿੱਤਾ ਕਿ ਅੰਮ੍ਰਿਤਸਰ ਇੱਕ ਅੰਤਰਰਾਸ਼ਟਰੀ ਧਾਰਮਿਕ ਕੇਂਦਰ ਹੈ, ਇਸ ਲਈ ਇੱਥੋਂ ਦੇ ਰੇਲ ਨੈੱਟਵਰਕ ਨੂੰ ਆਧੁਨਿਕ ਬਣਾਉਣਾ ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।

MP ਗੁਰਜੀਤ ਸਿੰਘ ਔਜਲਾ ਦਾ ਬਿਆਨ: “ਸੰਗਤ ਦੀਆਂ ਭਾਵਨਾਵਾਂ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਮੰਤਰਾਲੇ ਨੂੰ ਇਸ ਮੰਗ ‘ਤੇ ਤੁਰੰਤ ਗੌਰ ਕਰਨਾ ਚਾਹੀਦਾ ਹੈ। ਵੰਦੇ ਭਾਰਤ ਸਲੀਪਰ ਟਰੇਨ ਸ਼ੁਰੂ ਹੋਣ ਨਾਲ ਲੱਖਾਂ ਸ਼ਰਧਾਲੂਆਂ ਦਾ ਸਫ਼ਰ ਆਸਾਨ ਅਤੇ ਆਰਾਮਦਾਇਕ ਹੋ ਜਾਵੇਗਾ।” ਰੇਲ ਮੰਤਰੀ ਤੋਂ ਜਲਦ ਕਾਰਵਾਈ ਦੀ ਉਮੀਦ ਔਜਲਾ ਨੇ ਉਮੀਦ ਜਤਾਈ ਕਿ ਕੇਂਦਰੀ ਰੇਲ ਮੰਤਰਾਲਾ ਇਸ ਜਨਹਿਤ ਅਤੇ ਪੰਥਕ ਮੰਗ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗਾ ਅਤੇ ਜਲਦ ਹੀ ਇਸ ਰੂਟ ‘ਤੇ ਵੰਦੇ ਭਾਰਤ ਸਲੀਪਰ ਟਰੇਨ ਚਲਾਉਣ ਦਾ ਰਸਮੀ ਐਲਾਨ ਕਰੇਗਾ।

Related posts

ਭਾਰਤ-ਅਮਰੀਕਾ ‘ਚ ਮਜ਼ਬੂਤ ਸਬੰਧਾਂ ਦੀ ਸ਼ੁਰੂਆਤ

On Punjab

ਸਫ਼ਰ ਨਜ਼ਰਾਂ ਦਾ ਹੀ ਰਿਹਾ

Pritpal Kaur

ਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-1)

Pritpal Kaur