PreetNama
ਖੇਡ-ਜਗਤ/Sports News

ਸੜਕ ਹਾਦਸੇ ‘ਚ ਜ਼ਖਮੀ ਹੋਇਆ ਬੈਡਮਿੰਟਨ ਖਿਡਾਰੀ ਮੋਮੋਟਾ, ਡਰਾਈਵਰ ਦੀ ਮੌਤ

Player Mamota Road Accident ਦੁਨੀਆਂ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ ਕੈਂਟ ਮੋਮੋਟਾ ਮਲੇਸ਼ੀਆ ਮਾਸਟਰਜ਼ ਦਾ ਖਿਤਾਬ ਜਿੱਤਣ ਤੋਂ ਬਾਅਦ ਅੱਜ ਇਥੇ ਇਕ ਹਾਦਸੇ ਵਿੱਚ ਜ਼ਖਮੀ ਹੋ ਗਿਆ, ਜਦੋਂਕਿ ਉਸ ਦੇ ਡਰਾਈਵਰ ਦੀ ਮੌਤ ਹੋ ਗਈ| ਪੁਲਸ ਨੇ ਦੱਸਿਆ ਕਿ ਇਸ ਹਾਦਸੇ ‘ਚ ਜਪਾਨ ਦੇ ਇਸ 25 ਸਾਲਾ ਸਟਾਰ ਖਿਡਾਰੀ ਦੇ ਨੱਕ ਵਿੱਚ ਫਰੈਕਚਰ ਹੋਇਆ ਅਤੇ ਨਾਲ ਹੀ ਉਸ ਦੇ ਚਿਹਰੇ ‘ਤੇ ਵੀ ਕੱਟ ਲੱਗੇ ਹਨ| ਉਹ ਜਿਸ ਵੈਨ ਵਿੱਚ ਤੜਕੇ ਹਵਾਈ ਅੱਡੇ ਜਾ ਰਿਹਾ ਸੀ ਉਹ ਹਾਦਸਾਗ੍ਰਸਤ ਹੋ ਗਈ ਜਿਸ ਕਰਕੇ ਇਸ ਸਾਲ ਹੋਣ ਵਾਲੇ ਓਲੰਪਿਕ ਸੰਬੰਧੀ ਉਸ ਦੀਆਂ ਤਿਆਰੀਆਂ ਨੂੰ ਝਟਕਾ ਲੱਗਾ ਹੈ|

ਦੱਸ ਦੇਈਏ ਜਿਸ ਵੈਨ ਵਿੱਚ ਮੋਮੋਟਾ ਸਫਰ ਕਰ ਰਿਹਾ ਸੀ, ਉਸ ਨੂੰ ਪਿੱਛੇ ਤੋਂ ਇਕ ਲਾਰੀ ਨੇ ਟੱਕਰ ਦਿੱਤੀ ਜੋ ਕਾਫੀ ਹੌਲੀ ਚੱਲ ਰਹੀ ਸੀ ਅਤੇ ਇਸ ਹਾਦਸੇ ਵਿੱਚ ਡਰਾਈਵਰ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਕ ਪੀੜਤ ਦੀ ਮ੍ਰਿਤਕ ਦੇਹ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਹੈ | ਮੋਮੋਟਾ ਨੇ ਐਤਵਾਰ ਨੂੰ ਕੁਆਲਾਲੰਪਰ ਵਿੱਚ ਡੈੱਨਮਾਰਕ ਦੇ ਵਿਕਟਰ ਐਕਸੇਲਸੇਨ ਨੂੰ 24-22, 21-11 ਨਾਲ ਹਰਾ ਕੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ|

Related posts

Mohammed Shami ਦੀ ਜਲਦ ਭਾਰਤੀ ਟੀਮ ‘ਚ ਕਰਨਗੇ ਵਾਪਸੀ ! ਇਸ ਟੀਮ ਖਿਲਾਫ ਮੈਦਾਨ ‘ਚ ਉਤਰੇਗੀ 1 ਸਾਲ ਬਾਅਦ

On Punjab

Anushka Sharma ਨੇ ਦਿੱਤਾ ਬੇਟੀ ਨੂੰ ਜਨਮ, ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

On Punjab

ਚੌਥੀ ਵਾਰ ਭਾਰਤੀ ਰਾਈਫਲ ਸੰਘ ਦੇ ਪ੍ਰਧਾਨ ਬਣੇ ਰਣਇੰਦਰ ਸਿੰਘ, ਕੁੰਵਰ ਸੁਲਤਾਨ ਜਨਰਲ ਸਕੱਤਰ ਤੇ ਰਣਦੀਪ ਮਾਨ ਖ਼ਜ਼ਾਨਚੀ ਬਣੇ

On Punjab