PreetNama
ਸਮਾਜ/Social

ਸੋਨਾ 430 ਰੁਪਏ ਟੁੱਟਾ, ਚਾਂਦੀ ਵੀ ਹੋਈ ਸਸਤੀ

ਨਵੀਂ ਦਿੱਲੀ: ਤਿਉਹਾਰਾਂ ਦੇ ਮੌਸਮ ਦੌਰਾਨ ਵਿਸ਼ਵ ਪੱਧਰ ‘ਤੇ ਕੀਮਤੀ ਧਾਤਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 430 ਰੁਪਏ ਦੀ ਗਿਰਾਵਟ ਨਾਲ 39,140 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਤੇ ਚਾਂਦੀ 360 ਰੁਪਏ ਦੀ ਗਿਰਾਵਟ ਨਾਲ ਟੁੱਟ ਕੇ 46,640 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ।

ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਸੋਨਾ ਹਾਜ਼ਿਰ 12.70 ਡਾਲਰ ਦੀ ਗਿਰਾਵਟ ਨਾਲ 1,482.10 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 22 ਡਾਲਰ ਦੀ ਗਿਰਾਵਟ ਨਾਲ 1488.65 ਡਾਲਰ ਪ੍ਰਤੀ ਔਂਸ ‘ਤੇ ਰਿਹਾ। ਚਾਂਦੀ ਹਾਜ਼ਿਰ ਡਿੱਗ ਕੇ 17.53 ਡਾਲਰ ਪ੍ਰਤੀ ਔਂਸ ‘ਤੇ ਵਿਕਿਆ।

Related posts

ਗੈਂਗਸਟਰ ਗੋਲਡੀ ਬਰਾੜ ਦੇ ਮਾਪੇ ਗ੍ਰਿਫ਼ਤਾਰ

On Punjab

ਸਾਕਾ ਨੀਲਾ ਤਾਰਾ ਦੀ 42ਵੀਂ ਬਰਸੀ ਮੌਕੇ ਅਖੰਡ ਪਾਠ ਆਰੰਭ

On Punjab

ਬ੍ਰਾਜ਼ੀਲ ਨੇ ਭਾਰਤ ਨਾਲ Covaxin ਦੀ ਖਰੀਦ ‘ਤੇ ਹੰਗਾਮੇ ਦੌਰਾਨ ਰੱਦ ਕੀਤਾ ਸੌਦਾ, ਮੁਸ਼ਕਲ ‘ਚ ਫਸੇ ਰਾਸ਼ਟਰਪਤੀ ਬੋਲਸੋਨਾਰੋ

On Punjab