17.2 F
New York, US
January 25, 2026
PreetNama
ਸਮਾਜ/Social

ਸੂਚਨਾ ਲੀਕ ਹੋਣ ਦਾ ਖ਼ਤਰਾ! ਭਾਰਤੀ ਫੌਜ ਨੇ ਚੁੱਕਿਆ ਵੱਡਾ ਕਦਮ

ਨਵੀਂ ਦਿੱਲੀ: ਭਾਰਤੀ ਫੌਜ ਨੇ ਆਪਣੇ ਕਰਮਚਾਰੀਆਂ ਨੂੰ ਜਾਣਕਾਰੀ ਲੀਕ ਹੋਣ ਤੋਂ ਰੋਕਣ ਲਈ ਆਪਣੇ ਸਮਾਰਟਫੋਨਸ ਤੋਂ ਫੇਸਬੁੱਕ, ਟਿੱਕਟੌਕ, ਟਰੂ-ਕਾਲਰ ਤੇ ਇੰਸਟਾਗ੍ਰਾਮ ਸਮੇਤ 89 ਐਪਸ ਹਟਾਉਣ ਲਈ ਕਿਹਾ ਹੈ। ਭਾਰਤੀ ਸੈਨਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੈਨਾ ਦੇ ਜਵਾਨਾਂ ਨੂੰ ਹਾਲ ਹੀ ਵਿੱਚ ਜਾਰੀ ਕੀਤੀਆਂ ਹਦਾਇਤਾਂ ਵਿੱਚ ਡੇਲੀ ਹੰਟ ਨਿਊਜ਼ ਐਪ ਨਾਲ ਟਿੰਡਰ, ਸੋਫੇ ਸਰਫਿੰਗ ਵਰਗੀਆਂ ਡੇਟਿੰਗ ਐਪਸ ਤੇ ਗੇਮਾਂ ਵਿੱਚ ਪਬਜੀ ਨੂੰ ਹਟਾਉਣ ਲਈ ਵੀ ਕਿਹਾ ਗਿਆ ਹੈ।

ਦੱਸ ਦੇਈਏ ਕਿ ਭਾਰਤ ਨੇ ਚੀਨੀ ਨਾਲ ਜੁੜੇ 59 ਐਪਸ ‘ਤੇ ਪਾਬੰਦੀ ਲਾਈ ਹੈ ਜਿਸ ਵਿੱਚ ਟਿੱਕਟੌਕ, ਯੂਸੀ ਬ੍ਰਾਊਜ਼ਰ, ਸ਼ੇਅਰਇੱਟ ਤੇ ਵੀਚੇਟ ਸ਼ਾਮਲ ਹਨ। ਚੀਨ ਤੇ ਹੈਕਰਾਂ ਨੇ ਭਾਰਤ ਤੇ ਚੀਨ ਵਿਚਾਲੇ ਲੱਦਾਖ ਸਰਹੱਦ ‘ਤੇ ਤਣਾਅ ਦੇ ਵਿਚਕਾਰ ਆਨਲਾਈਨ ਬੰਬਾਰੀ ਨਾਲ ਭਾਰਤ ‘ਤੇ ਹਮਲਾ ਕੀਤਾ।

ਇੱਕ ਤੋਂ 10 ਜੂਨ ਦੇ ਵਿਚਕਾਰ 10 ਕਰੋੜ ਭਾਰਤੀਆਂ ਨੂੰ ਈਮੇਲ ਤੇ 24 ਕਰੋੜ ਲੋਕਾਂ ਦੇ ਮੋਬਾਈਲ ‘ਤੇ ਧਮਕੀ ਭਰੇ ਮੈਸੇਜ਼ ਭੇਜੇ ਗਏ। ਹੈਕਰਾਂ ਦਾ ਇਰਾਦਾ ਇਨ੍ਹਾਂ ਜਾਅਲੀ ਸੰਦੇਸ਼ਾਂ ਰਾਹੀਂ ਕੰਪਿਊਟਰਾਂ ਤੇ ਮੋਬਾਈਲਾਂ ਵਿੱਚ ਸੁਰੱਖਿਅਤ ਡਾਟਾ ਨੂੰ ਨੁਕਸਾਨ ਪਹੁੰਚਾਉਣਾ ਤੇ ਨੈੱਟ ਬੈਂਕਿੰਗ ‘ਚ ਸੰਨ੍ਹ ਲਾਉਣਾ ਸੀ।

ਸਾਈਬਰ ਮਾਹਰ ਮੁਤਾਬਕ, ਹੈਕਰਸ ਨੇ ਚੀਨ ਵਿੱਚ ਵੱਖ-ਵੱਖ ਐਪਸ ਦੇ ਜ਼ਰੀਏ ਭਾਰਤੀਆਂ ਦੇ ਈਮੇਲ ਤੇ ਮੋਬਾਈਲ ਨੰਬਰ ਇਕੱਠੇ ਕੀਤੇ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਕੁਝ ਸੈਨਿਕਾਂ ਨੂੰ ਉਨ੍ਹਾਂ ਨੂੰ ਡਾਟਾ ਦੀ ਉਲੰਘਣਾ ਤੋਂ ਬਚਾਉਣ ਲਈ ਕੁਝ ਐਪਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਗੂਗਲ ਨੇ 10 ਜੂਨ ਨੂੰ ਜਾਰੀ ਇੱਕ ਰਿਪੋਰਟ ਵਿੱਚ ਸਾਈਬਰ ਹਮਲੇ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਚੀਨ ਦਾ ਨਾਂ ਲਏ ਬਗੈਰ ਵਿਦੇਸ਼ੀ ਧਮਕੀ ਦੇ ਸੁਨੇਹੇ ਭਾਰਤ ਨੂੰ ਭੇਜੇ ਸੀ।

Related posts

US Assistant Secretary in Pakistan : ਪਾਕਿਸਤਾਨ ਦੌਰੇ ਦੌਰਾਨ ਦਾਊਦ ਤੋਂ ਪੁੱਛਗਿੱਛ ਕਰਨਗੇ ਅਮਰੀਕੀ ਅਧਿਕਾਰੀ ਟੌਡ ਰੌਬਿਨਸਨ

On Punjab

ਹੁਣ ਰਾਜਨੀਤਿਕ ਪਾਰਟੀਆਂ ਨੂੰ ਦੇਣੀ ਪਏਗੀ ਦਾਗੀ ਉਮੀਦਵਾਰਾਂ ਦੀ ਜਾਣਕਾਰੀ

On Punjab

ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਪਰਿਵਾਰਕ ਮੈਂਬਰਾਂ ਸਮੇਤ ਤਲਬ ਕੀਤਾ

On Punjab