76.44 F
New York, US
June 1, 2024
PreetNama
ਸਿਹਤ/Health

ਕੋਰੋਨਾ ਸੰਕਰਮਿਤ ਸਮਝ ਕੇ ਲੜਕੀ ਨੂੰ ਕੰਡਕਟਰ ਨੇ ਚੱਲਦੀ ਬੱਸ ‘ਚੋਂ ਸੁੱਟਿਆ, ਹੋਈ ਮੌਤ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਬੱਸ ਵਿੱਚ ਯਾਤਰਾ ਕਰ ਰਹੀ ਇੱਕ ਲੜਕੀ ਨੂੰ ਕੋਰੋਨਾ ਦੇ ਸੰਕਰਮਿਤ ਹੋਣ ਦੇ ਸ਼ੱਕ ਵਿੱਚ ਕੰਡਕਟਰ ਨੇ ਚੱਲਦੀ ਬੱਸ ਤੋਂ ਹੇਠਾਂ ਸੁੱਟ ਦਿੱਤਾ। ਇਸ ਹਾਦਸੇ ਵਿੱਚ ਲੜਕੀ ਦੀ ਮੌਤ ਹੋ ਗਈ। ਦਿੱਲੀ ਦੀ ਮੰਡਾਵਲੀ ਦੀ ਲੜਕੀ ਸਿਰਫ 19 ਸਾਲ ਦੀ ਸੀ। ਹੁਣ ਦਿੱਲੀ ਮਹਿਲਾ ਕਮਿਸ਼ਨ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ 15 ਜੁਲਾਈ ਤੱਕ ਜਵਾਬ ਦੇਣ ਲਈ ਕਿਹਾ ਹੈ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਮਥੁਰਾ ਪੁਲਿਸ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਅਣਮਨੁੱਖੀ ਘਟਨਾ ਹੈ। ਇਸ ਘਟਨਾ ਵਿੱਚ ਸ਼ਾਮਲ ਸਾਰੇ ਅਪਰਾਧੀਆਂ ਦੀ ਤੁਰੰਤ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਐਫਆਈਆਰ ਦੀ ਕਾਪੀ, ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਜਾਣਕਾਰੀ, ਜੇ ਗ੍ਰਿਫਤਾਰੀ ਨਹੀਂ ਹੋਈ ਤਾਂ ਉਸ ਦਾ ਕਾਰਨ ਦੱਸਣ ਨੂੰ ਕਿਹਾ ਹੈ।ਇਹ ਲੜਕੀ ਜੋ ਦਿੱਲੀ ਦੇ ਮੰਡਾਵਲੀ ਦੀ ਰਹਿਣ ਵਾਲੀ ਹੈ, ਆਪਣੇ ਪਰਿਵਾਰਕ ਮੈਂਬਰਾਂ ਨਾਲ ਬੱਸ ਵਿੱਚ ਯਾਤਰਾ ਕਰ ਰਹੀ ਸੀ। ਜਾਣਕਾਰੀ ਅਨੁਸਾਰ ਉਹ ਅਪੈਂਡਿਸਾਈਟਿਸ ਤੋਂ ਪੀੜਤ ਸੀ ਤੇ ਸਿਹਤ ਵਿਗੜਨ ਕਾਰਨ ਨਿਰੰਤਰ ਕਮਜ਼ੋਰ ਹੋ ਰਹੀ ਸੀ। ਉਸ ਨੂੰ ਉੱਠਣ ਤੇ ਖੜ੍ਹੇ ਹੋਣ ‘ਚ ਤਕਲੀਫ ਹੋ ਰਹੀ ਸੀ।ਉਸ ਦੀ ਹਾਲਤ ਦੇਖ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਉਸ ਨੂੰ ਇੱਕ ਕਰੋਨਾ ਪੀੜਤ ਹੋਣ ਦਾ ਸ਼ੱਕ ਜਤਾਇਆ ਤੇ ਉਨ੍ਹਾਂ ਉਸ ਨੂੰ ਚਲਦੀ ਬੱਸ ਤੋਂ ਹੇਠਾਂ ਸੁੱਟ ਦਿੱਤਾ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਅਜਿਹਾ ਕਹਿੰਦਾ ਹੈ। ਲੜਕੀ ਦੇ ਪਰਿਵਾਰ ਅਨੁਸਾਰ ਉਸ ਦਾ ਕੋਰੋਨਾਵਾਇਰਸ ਟੈਸਟ ਦਿੱਲੀ ‘ਚ ਹੋਇਆ ਸੀ, ਜਿਸ ਦੀ ਰਿਪੋਰਟ ਨਕਾਰਾਤਮਕ ਸੀ।

Related posts

ਕੋਰੋਨਾ ਵਾਇਰਸ: ਸਬਜ਼ੀਆਂ ਨੂੰ ਧੋਣ ਦਾ ਸਹੀ ਤਰੀਕਾ

On Punjab

ਤਿੰਨ ਚੀਜ਼ਾਂ ਤੋਂ ਕੋਰੋਨਾ ਦਾ ਸਭ ਤੋਂ ਵੱਧ ਖਤਰਾ! ਰੋਜ਼ ਕਰੋ ਸਾਫ਼, ਨੇੜੇ ਵੀ ਨਹੀਂ ਆਵੇਗਾ ਕੋਰੋਨਾ

On Punjab

Aluminum Foil ਨਾਲ ਠੀਕ ਕਰੋ ਗਠੀਆ ਰੋਗ

On Punjab