PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੁਪਰੀਮ ਕੋਰਟ ਜ਼ਿਲ੍ਹਾ ਜੱਜਾਂ ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਤੋਂ ਚਿੰਤਤ

ਨਵੀਂ ਦਿੱਲੀ.ਸੁਪਰੀਮ ਕੋਰਟ ਨੇ ਜ਼ਿਲ੍ਹਾ ਜੱਜਾਂ ਨੂੰ ਦਿੱਤੀ ਜਾ ਰਹੀ ਮਾਮੂਲੀ ਪੈਨਸ਼ਨ ਨਾਲ ਸਬੰਧਤ ਮਸਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਨੂੰ ਇਨ੍ਹਾਂ ਸ਼ਿਕਾਇਤਾਂ ਦਾ ਛੇਤੀ ਤੋਂ ਛੇਤੀ ਹੱਲ ਕਰਨ ਦਾ ਨਿਰਦੇਸ਼ ਦਿੱਤਾ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘‘ਅਸੀਂ, ਜ਼ਿਲ੍ਹਾ ਨਿਆਂਪਾਲਿਕਾ ਦੇ ਨਿਗਰਾਨ ਹੋਣ ਦੇ ਨਾਤੇ, ਤੁਹਾਨੂੰ (ਅਟਾਰਨੀ ਜਨਰਲ ਅਤੇ ਸੌਲਿਸਿਟਰ ਜਨਰਲ) ਨੂੰ ਇਸ ਮਾਮਲੇ ਬਾਰੇ ਕੋਈ ਰਸਤਾ ਲੱਭਣ ਦੀ ਬੇਨਤੀ ਕਰਦੇ ਹਾਂ।’’ ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ. ਵੈਂਕਟਾਰਮਣੀ ਅਤੇ ਸੌਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਦੀ ਪੈਨਸ਼ਨ ਨਾਲ ਸਬੰਧਤ ਕੇਸ ਦੀ ਬਹਿਸ ਕਰਨ ਲਈ ਕੁਝ ਸਮਾਂ ਮੰਗਿਆ। ਅਦਾਲਤ ਨੇ ਮਾਮਲੇ ਦੀ ਸੁਣਵਾਈ 27 ਅਗਸਤ ਤੈਅ ਕੀਤੀ ਹੈ।

 

Related posts

ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਯੂਕੇ ਦੇ ਇੱਕ ਸੰਗੀਤ ਸਮਾਰੋਹ ‘ਚ ਆਪਣੇ ਪਰਿਵਾਰ ਨੂੰ ਕੀਤਾ ਪੇਸ਼, ਵੇਖੋ ਭਾਵੁਕ ਪਲ ਸ਼ੋਅ ਦੌਰਾਨ ਇਕ ਔਰਤ ਦੇ ਸਾਹਮਣੇ ਝੁਕ ਕੇ ਉਸ ਨੂੰ ਜੱਫੀ ਪਾਉਂਦੇ ਦੇਖਿਆ ਗਿਆ। ਉਸਨੇ ਫਿਰ ਉਸਦਾ ਹੱਥ ਫੜਿਆ ਅਤੇ ਹਾਜ਼ਰੀਨ ਨੂੰ ਕਿਹਾ, “ਵੈਸੇ, ਇਹ ਮੇਰੀ ਮਾਂ ਹੈ।” ਜਦੋਂ ਉਸਨੇ ਉਸਨੂੰ ਦੁਬਾਰਾ ਜੱਫੀ ਪਾਈ ਤਾਂ ਉਸਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ।

On Punjab

Punjab Election 2022 : CM ਚੰਨੀ ਤੇ ਸਿੱਧੂ ਨਾਲ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ, ਕਾਂਗਰਸੀ ਉਮੀਦਵਾਰਾਂ ਨਾਲ ਟੇਕਿਆ ਮੱਥਾ

On Punjab

27 ਜੁਲਾਈ ਨੂੰ ਭਾਰਤ ਦੌਰੇ ’ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਕਈ ਅਹਿਮ ਮੁੱਦਿਆਂ ’ਤੇ ਹੋਵੇਗੀ ਗੱਲਬਾਤ

On Punjab