57.65 F
New York, US
October 7, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੀਬੀਆਈ ਦੀ ਗੱਡੀ ’ਤੇ ਫੁੱਲ ਸੁੱਟਣ ਵਾਲੇ 5 ਘੰਟਿਆਂ ਬਾਅਦ ਪੁਲੀਸ ਹਿਰਾਸਤ ’ਚੋਂ ਰਿਹਾਅ

ਸੰਗਰੂਰ-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ (OSD) ਰਾਜਬੀਰ ਸਿੰਘ ਘੁੰਮਣ ਦੇ ਘਰ ਪਿੰਡ ਘਰਾਚੋਂ ਵਿਖੇ ਸੀਬੀਆਈ (CBI) ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸੀਬੀਆਈ ਦੀ ਗੱਡੀ ਉੱਪਰ ਫੁੱਲਾਂ ਦੀ ਵਰਖਾ ਕਰ ਕੇ ਛਾਪੇਮਾਰੀ ਦਾ ਸਵਾਗਤ ਕਰਨ ਅਤੇ ਖ਼ੁਸ਼ੀ ਮਨਾਉਣ ਵਾਲੇ ਸੰਗਰੂਰ ਸ਼ਹਿਰ ਦੇ ਦੋ ਆਗੂਆਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਿਵਲ ਕੱਪੜਿਆਂ ਵਿੱਚ ਆਈ ਪੁਲੀਸ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵਿਜੈ ਲੰਕੇਸ਼ ਦੇ ਘਰ ਪੁੱਜੀ ਅਤੇ ਉਨ੍ਹਾਂ ਨੂੰ ਨਾਲ ਲੈ ਗਈ।

ਦੋਵੇਂ ਆਗੂ ਮੋਹਣਜੀਤ ਇਨਸਾਫ਼ ਸੰਘਰਸ਼ ਕਮੇਟੀ ਦੇ ਮੈਂਬਰ ਸਨ। ਇਹਨਾਂ ਦੋਵਾਂ ਆਗੂਆਂ ਨੇ ਕੁਝ ਹੋਰ ਵਿਅਕਤੀਆਂ ਸਮੇਤ ਪਿੰਡ ਘਰਾਚੋਂ ਵਿਖੇ ਪੁੱਜ ਕੇ ਉਸ ਸਮੇਂ ਸੀਬੀਆਈ ਦੀ ਗੱਡੀ ਉੱਪਰ ਫੁੱਲ ਸੁੱਟ ਕੇ ਛਾਪੇਮਾਰੀ ਦਾ ਸਵਾਗਤ ਕੀਤਾ ਸੀ, ਜਦੋਂ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਸੀਬੀਆਈ ਦੀ ਛਾਪੇਮਾਰੀ ਚੱਲ ਰਹੀ ਸੀ। ਮੋਹਣਜੀਤ ਸਿੰਘ ਸ਼ੇਰੋਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੁਹਾਲੀ ਵਿੱਚ ਸੀਬੀਆਈ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਸਨ ਤਾਂ ਉਦੋਂ ਕੋਈ ਕਾਰਵਾਈ ਨਹੀਂ ਹੋਈ। ਹੁਣ ਜੇਕਰ ਸੀਬੀਆਈ ਦੀ ਗੱਡੀ ਉੱਪਰ ਫੁੱਲ ਸੁੱਟ ਕੇ ਸਵਾਗਤ ਕੀਤਾ ਹੈ ਤਾਂ ਪੁਲੀਸ ਨੇ ਕੇਸ ਦਰਜ ਕਰ ਦਿੱਤਾ।

ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਛਾਪੇਮਾਰੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਹੋਈ ਹੈ; ਜੇਕਰ ਸਰਕਾਰ ਨੂੰ ਕੋਈ ਇਤਰਾਜ਼ ਹੈ ਤਾਂ ਹਾਈ ਕੋਰਟ ਅੱਗੇ ਧਰਨਾ ਦੇਣ ਦੀ ਹਿੰਮਤ ਵਿਖਾਵੇ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਦੋਵਾਂ ਆਗੂਆਂ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਕੌਮੀ ਹਾਈਵੇਅ ਜਾਮ ਕੀਤਾ ਜਾਵੇਗਾ।

ਕਰੀਬ ਪੰਜ ਘੰਟੇ ਭਵਾਨੀਗੜ੍ਹ ਥਾਣੇ ਵਿੱਚ ਰੱਖਣ ਮਗਰੋਂ ਦੋਵਾਂ ਆਗੂਆਂ ਨੂੰ ਛੱਡ ਦਿੱਤਾ ਗਿਆ। ਚਮਨਦੀਪ ਸਿੰਘ ਮਿਲਖੀ ਨੇ ਗੱਲਬਾਤ ਕਰਦਿਆਂ ਦੱਸਿਆ, “ਕਰੀਬ ਪੰਜ ਘੰਟੇ ਥਾਣੇ ਵਿੱਚ ਬੰਦ ਰੱਖਣ ਤੋਂ ਬਾਅਦ ਸਾਨੂੰ ਛੱਡ ਦਿੱਤਾ ਗਿਆ। ਸਾਡਾ ਕਸੂਰ ਸਿਰਫ਼ ਇਹ ਸੀ ਕਿ ਅਸੀਂ ਸੀਬੀਆਈ ਛਾਪੇਮਾਰੀ ਦਾ ਸਵਾਗਤ ਕੀਤਾ ਸੀ।”

Related posts

ਡੇਰਾ ਮੁਖੀ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ : ਸੇਖੋਂ

On Punjab

ਗੁਰਦੁਆਰਾ ਟਾਇਰਾ ਬਿਊਨਾ ਯੂਬਾ ਸਿਟੀ ਦੀਆਂ ਚੋਣਾਂ ਦਾ ਬਿਗਲ ਵੱਜਿਆ, 15-16 ਮਈ ਨੂੰ ਹੋਵੇਗੀ 32 ਮੈਂਬਰੀ ਕਮੇਟੀ ਦੀ ਚੋਣ

On Punjab

CM ਯੋਗੀ ਦੀ ਸਖ਼ਤੀ ਦਾ ਦਿਸਿਆ ਅਸਰ, ਪਹਿਲੀ ਵਾਰ ਸੜਕਾਂ ‘ਤੇ ਨਹੀਂ ਅਦਾ ਕੀਤੀ ਗਈ ਬਕਰੀਦ ਦੀ ਨਮਾਜ਼

On Punjab