54.81 F
New York, US
April 20, 2024
PreetNama
ਖਬਰਾਂ/News

ਸੀਪੀਆਈ ਵੱਲੋਂ ਲੋੜਵੰਦ ਲੋਕਾਂ ਵਿੱਚ ਰਾਸ਼ਨ ਦੀ ਕਾਣੀ ਵੰਡ ਨੂੰ ਲੈ ਕੇ ਡੀਸੀ ਦਫਤਰ ਸਾਹਮਣੇ ਧਰਨਾ

 

ਕਰੋਨਾ ਮਹਾਂਮਾਰੀ ਨੂੰ ਲੈ ਕੇ ਜਿਥੇ ਪੂਰਾ ਸੰਸਾਰ ਇਸ ਬਿਮਾਰੀ ਨਾਲ ਨਜਿੱਠਣ ਲਈ ਇਕਜੁੱਟ ਹੋਇਆ ਹੋਇਆ ਹੈ,ਪ੍ਰੰਤੂ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਕਾਂਗਰਸੀ ਆਗੂਆਂ ਵੱਲੋਂ ਲੋੜਵੰਦ ਲੋਕਾਂ ਵਿੱਚ ਰਾਸ਼ਨ ਦੀ ਕਾਣੀ ਵੰਡ ਨੂੰ ਲੈ ਕੇ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ।ਇਹ ਦੋਸ਼ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਅੱਜ ਡੀ ਸੀ ਦਫ਼ਤਰ ਸਾਹਮਣੇ ਦਿੱਤੇ ਗਏ ਧਰਨੇ ਵਿੱਚ ਲਗਾਏ ਗਏ।ਰਾਸ਼ਨ ਦੀ ਕਾਣੀ ਵੰਡ ਨੂੰ ਲੈ ਕੇ ਅੱਜ ਸੀਪੀਆਈ ਦੇ ਚੋਣਵੇਂ ਆਗੂਆਂ ਵੱਲੋਂ ਡੀ ਸੀ ਦਫ਼ਤਰ ਸਾਹਮਣੇ ਸਮਾਜਿਕ ਦੂਰੀ ਬਣਾ ਕੇ ਧਰਨਾ ਦਿੱਤਾ ਗਿਆ । ਧਰਨੇ ਵਿੱਚ ਸਿਰਫ਼ ਗਿਣਤੀ ਦੇ ਛੇ ਸਾਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।ਧਰਨੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ, ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ,ਸੂਬਾ ਮੀਤ ਸਕੱਤਰ ਹਰਭਜਨ ਛੱਪੜੀਵਾਲਾ, ਸੀਪੀਆਈ ਦੇ ਬਲਾਕ ਸੰਮਤੀ ਮੈਂਬਰ ਸ਼ੁਬੇਗ ਝੰਗੜ ਭੈਣੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਨਰਿੰਦਰ ਢਾਬਾਂ ਅਤੇ ਪੰਜਾਬ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਧਰਮੂਵਾਲਾ ਸ਼ਾਮਲ ਹੋਏ।ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਸਾਥੀ ਪਰਮਜੀਤ ਢਾਬਾਂ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪੂਰਾ ਸੰਸਾਰ ਕਰੋਨਾ ਮਹਾਂਮਾਰੀ ਦੀ ਲਪੇਟ ਵਿਚ ਹੈ ਅਤੇ ਬਿਨਾਂ ਰਾਜਨੀਤਕ ਭੇਦਭਾਵ ਰੱਖ ਕੇ ਸਾਰੇ ਲੋਕ ਇਸ ਲੜਾਈ ਨੂੰ ਇਕਜੁੱਟ ਹੋ ਕੇ ਲੜ ਰਹੇ ਹਨ,ਪ੍ਰੰਤੂ ਫਾਜ਼ਿਲਕਾ ਜ਼ਿਲ੍ਹੇ ਅੰਦਰ ਕੁਝ ਕਾਂਗਰਸੀ ਆਗੂਆਂ ਵੱਲੋਂ ਸਿਰਫ਼ ਆਪਣੀ ਰਾਜਸੀ ਧੌਂਸ ਜਮਾਉਣ ਲਈ ਹੀ ਰਾਸ਼ਨ ਵੰਡਿਆ ਜਾ ਰਿਹਾ,ਜਦੋਂ ਕਿ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ।ਰਾਸ਼ਨ ਵੰਡਣ ਲਈ ਬਣਾਈਆਂ ਜਾ ਰਹੀਆਂ ਲਿਸਟਾਂ ਵਿੱਚ ਭਾਰੀ ਭੇਦਭਾਵ ਕੀਤਾ ਜਾ ਰਿਹਾ ਹੈ।ਆਗੂਆਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਕੁਝ ਲੋਕ ਇਸ ਤਰ੍ਹਾਂ ਦੇ ਸਾਹਮਣੇ ਆਏ ਹਨ ਜਿਨ੍ਹਾਂ ਦੇ ਸਿਰ ਤੇ ਛੱਤ ਤੱਕ ਨਹੀਂ ਪ੍ਰੰਤੂ ਉਨ੍ਹਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ ।ਇੱਥੇ ਹੀ ਬੱਸ ਨਹੀਂ ਕੁਝ ਰੱਜੇ ਪੁੱਜੇ ਕਾਂਗਰਸੀ ਰਿਸ਼ਤੇਦਾਰਾਂ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਬਾਹਰਲੇ ਪਿੰਡਾਂ ਵਿੱਚੋਂ ਜਾ ਕੇ ਕਾਂਗਰਸੀ ਆਗੂ ਰਾਸ਼ਨ ਵੰਡ ਰਹੇ ਹਨ ।ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਮੁਸ਼ਕਲ ਭਰੀ ਘੜੀ ਦੇ ਵਿੱਚ ਗਰੀਬ ਲੋਕਾਂ ਨੂੰ ਰਾਸ਼ਨ ਨਾ ਦੇਣਾ ਇਨਸਾਨੀਅਤ ਦੇ ਖਿਲਾਫ ਹੈ ਅਤੇ ਵਿਕਤਰਾ ਕਰਨ ਵਾਲੇ ਰਾਜਸੀ ਆਗੂਆਂ ਅਤੇ ਸਰਪੰਚਾਂ ਲਈ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ। ਜਿਸ ਨੂੰ ਜ਼ਿਲ੍ਹੇ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ।
ਪ੍ਰਸ਼ਾਸਨਕ ਅਧਿਕਾਰੀ ਤਹਿਸੀਲਦਾਰ ਪਵਨ ਕੁਮਾਰ ਅਤੇ ਨਾਇਬ ਤਹਿਸੀਲਦਾਰ ਵਿਜੇ ਬਹਿਲ ਵੱਲੋਂ ਇਹ ਵਿਸ਼ਵਾਸ਼ ਦਿਵਾਉਣ ਤੇ ਕਿ ਲੋੜਵੰਦ ਕਿਸੇ ਵੀ ਪਰਿਵਾਰ ਨੂੰ ਰਾਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਤੋਂ ਬਾਅਦ ਸੀਪੀਆਈ ਦੇ ਆਗੂਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ ।

Related posts

ਸਰਦੀ ‘ਚ ਖਾਓ ਸਿੰਘਾੜੇ, ਨਹੀਂ ਹੋਣਗੀਆਂ ਇਹ ਸਮੱਸਿਆਵਾਂ

On Punjab

ਬਟਾਲਾ ਨੇੜਲੇ ਪਿੰਡ ਮੀਕਾ ‘ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦਾ ਖ਼ਦਸ਼ਾ

On Punjab

ਠੰਢ ‘ਚ ਜ਼ਿਆਦਾ ਹੁੰਦਾ ਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਬਚਾਅ ਦੇ ਤਰੀਕੇ

On Punjab