PreetNama
ਖੇਡ-ਜਗਤ/Sports News

ਸਿੱਖ ਖੇਡਾਂ ਨੂੰ ਸਮਰਪਿਤ ਰਿਹਾ 33ਵਾਂ ਖੇਡ ਤੇ ਸੱਭਿਆਚਾਰ ਮੇਲਾ

ਪਰਥ ਦੀਆਂ 33ਵੀਆਂ ਕੌਮੀ ਆਸਟ੍ਰੇਲੀਆਈ ਸਾਲਾਨਾ ਸਿੱਖ ਖੇਡਾਂ ਨੂੰ ਸਮਰਪਿਤ ਮੈਲਬੌਰਨ, ਸਿਡਨੀ ਅਤੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬਿ੍ਸਬੇਨ ‘ਚ ਵੀ ਈਸਟਰ ਵੀਕਐਂਡ ‘ਤੇ ਈਗਲ ਸਪੋਰਟਸ ਕੰਪਲੈਕਸ ਮੈਨਸਫੀਲਡ ਵਿਖੇ ਸੂਬੇ ਪੱਧਰ ਦਾ ਖੇਡ ਤੇ ਸੱਭਿਆਚਾਰਕ ਮੇਲਾ ਬਹੁਤ ਹੀ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਗਿਆ।

ਕੌਮੀ ਖੇਡ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਮਨਜੀਤ ਬੋਪਾਰਾਏ ਕੌਮੀ ਸੱਭਿਆਚਾਰਕ ਕਮੇਟੀ ਦੇ ਨੁਮਾਇੰਦੇ ਤੇ ਕੁਈਨਜ਼ਲੈਂਡ ਸੂਬਾਈ ਕਮੇਟੀ ਦੇ ਪ੍ਰਬੰਧਕ ਹੈਪੀ ਧਾਮੀ, ਰੌਕੀ ਭੁੱਲਰ, ਜਗਦੀਪ ਸਿੰਘ ਭਿੰਡਰ, ਗੁਰਜੀਤ ਸਿੰਘ ਤੇ ਰਣਦੀਪ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ‘ਚ ਫੁੱਟਬਾਲ, ਵਾਲੀਬਾਲ, ਕਿ੍ਕਟ, ਰੱਸਾਕਸ਼ੀ ਆਦਿ ਖੇਡਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਹੁੰਮ-ਹੁੰਮਾ ਕੇ ਹਿੱਸਾ ਲਿਆ। ਫੁੱਟਬਾਲ ਦੇ ਫਾਈਨਲ ਮੁਕਾਬਲੇ (ਮੁੰਡਿਆਂ) ‘ਚ ਬਿ੍ਸਬੇਨ ਪੰਜਾਬੀ ਕਮਿਊਨਿਟੀ ਕਲੱਬ ਜੇਤੂ ਤੇ ਪੰਜਾਬੀ ਯੂਨਾਈਟਿਡ ਬਿ੍ਸਬੇਨ ਦੀ ਟੀਮ ਉਪ ਜੇਤੂ ਤੇ ਫੁੱਟਬਾਲ ਮੁਕਾਬਲੇ (ਕੁੜੀਆਂ) ‘ਚ ਜੇਤੂ ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ ਤੇ ਉਪ ਜੇਤੂ ਬਿ੍ਸਬੇਨ ਯੂਥ ਸਪੋਰਟਸ ਕਲੱਬ ਰਿਹਾ। ਵਾਲੀਵਾਲ ਸਮੈਸ਼ਜਿੰਗ ਦੇ ਫਾਈਨਲ ਮੈਚ ਮੁਕਾਬਲੇ ‘ਚ ਸਿੰਘ ਸਪਾਈਕਰਜ਼ ਦੀ ਟੀਮ ਨੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਪ੍ਰਬੰਧਕਾਂ ਵੱਲੋਂ ਜਿੱਤਣ ਵਾਲੀਆਂ ਟੀਮਾਂ ਨੂੰ ਦਿਲ ਖਿੱਚਵੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਹੋਏ ਸਿੱਖ ਫੋਰਮ ਦੌਰਾਨ ਪੰਜਾਬੀ ਹਿਤੈਸ਼ੀਆਂ ਵੱਲੋਂ ਮਾਂ-ਬੋਲੀ ਪੰਜਾਬੀ ਦੇ ਪਸਾਰ, ਭਾਈਚਾਰਕ ਸਾਂਝ ਤੇ ਭਵਿੱਖੀ ਸਰਗਰਮੀਆਂ ਦਾ ਚਿੰਤਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਕੁਈਨਜ਼ਲੈਂਡ ਸੂਬੇ ਦੀ 1992 ਦੀ ਪਹਿਲੀ ਸਿੱਖ ਖੇਡ ਕਮੇਟੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੀਤ-ਸੰਗੀਤ, ਗਿੱਧਾ-ਭੰਗੜਾ ਤੇ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਖੇਡ ਮੇਲੇ ‘ਚ ਦਸਤਾਰ ਸਜਾਉਣ ਦੇ ਮੁਕਾਬਲੇ ਤੇ ਬੱਚਿਆਂ ਦੀਆਂ ਖੇਡਾਂ ਤੇ ਬਹੁ-ਸੱਭਿਅਕ ਸੰਗੀਤ ਤੇ ਡਾਂਸ ਵੰਨਗੀਆਂ ਵੀ ਵਿਸ਼ੇਸ਼ ਤੌਰ ‘ਤੇ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਬਿ੍ਸਬੇਨ ਦੇ ਸਮੂਹ ਗੁਰਦੁਆਰਾ ਸਾਹਿਬਾਨ ਵੱਲੋਂ ਸੰਗਤ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ। ਪੰਜਾਬੀ ਭਾਸ਼ਾ ਫ਼ੋਰਮ ਵਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ। ਸੱਭਿਆਚਾਰਕ ਮੇਲੇ ਦਾ ਮੰਚ ਸੰਚਾਲਨ ਰਣਦੀਪ ਸਿੰਘ ਜੌਹਲ ਤੇ ਸ਼ਰੂਤੀ ਪੱਡਾ ਵੱਲੋਂ ਬਾਖੂਬੀ ਕੀਤਾ ਗਿਆ। ਇਸ ਖੇਡ ਤੇ ਸੱਭਿਆਚਾਰਕ ਮੇਲੇ ਪ੍ਰਤੀ ਲੋਕਾਂ ‘ਚ ਬਹੁਤ ਹੀ ਉਤਸ਼ਾਹ ਪਾਇਆ ਗਿਆ।

Related posts

Sunil Gavaskar : 73 ਸਾਲ ਦੇ ਹੋਏ 10,000 ਰਨਾਂ ਦੇ ਅੰਕੜੇ ਨੂੰ ਸਭ ਤੋਂ ਪਹਿਲਾਂ ਛੂਹਣ ਵਾਲੇ ਸੁਨੀਲ ਗਾਵਸਕਰ

On Punjab

FIFA Bans AIFF: ਸਾਬਕਾ ਕਪਤਾਨ ਬਾਇਚੁੰਗ ਭੂਟੀਆ ਨੇ ਫੀਫਾ ਦੇ ਬੈਨ ਨੂੰ ਦੱਸਿਆ ਸਖ਼ਤ, ਕਿਹਾ- ਭਾਰਤ ਕੋਲ ਹੈ ਮੌਕਾ

On Punjab

15 ਅਪ੍ਰੈਲ ਤੱਕ ਵਿਦੇਸ਼ੀ ਖਿਡਾਰੀ ਨਹੀਂ ਖੇਡਣਗੇ IPL, ਕੋਰੋਨਾ ਵਾਇਰਸ ਕਾਰਨ ਵੀਜ਼ਾ ਰੱਦ

On Punjab