90.09 F
New York, US
August 7, 2026
PreetNama
ਖਾਸ-ਖਬਰਾਂ/Important News

ਸਿੱਖ ਕਤਲੇਆਮ ਦੀ ਜਾਂਚ ਲਈ ਯੂਪੀ ਸਰਕਾਰ ਵੱਲੋਂ ਵੀ ਸਿੱਟ ਕਾਇਮ

ਚੰਡੀਗੜ੍ਹ: ਉੱਤਰ ਪ੍ਰਦੇਸ਼ ਸਰਕਾਰ ਨੇ ਕਾਨਪੁਰ ਵਿੱਚ 1984 ਸਿੱਖ ਕਤਲੇਆਮ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਹੈ। ਇਸ ਦੀ ਕਮਾਨ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਅਤੁੱਲ ਦੇ ਹੱਥ ਹੋਏਗੀ। ਐਸਆਈਟੀ ਨੂੰ ਉਨ੍ਹਾਂ ਮੁਲਜ਼ਮਾਂ ਤੋਂ ਬਾਰੀਕੀ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਨੂੰ ਸ਼ੁਰੂਆਤੀ ਜਾਂਚ ਦੌਰਾਨ ਪੁੱਛਗਿੱਛ ਬਾਅਦ ਛੱਡ ਦਿੱਤਾ ਗਿਆ ਸੀ। ਇਸ ਸਬੰਧੀ ਪੁਲਿਸ ਵੱਲੋਂ ਅੰਤਿਮ ਰਿਪੋਰਟ ਪੇਸ਼ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਨਾਂ ਦੇ ਸ਼ਖ਼ਸ ਤੇ ਹੋਰਾਂ ਨੇ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਆਧਾਰ ’ਤੇ ਸਿੱਟ ਨੂੰ ਛੇ ਮਹੀਨਿਆਂ ਅੰਦਰ ਸੂਬਾ ਸਰਕਾਰ ਨੂੰ ਜਾਂਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਮਾਮਲੇ ਦੀ ਜਾਂਚ ਲਈ ਸਿੱਟ ਦਾ ਗਠਨ ਕਰਨ ਦਾ ਨਿਰਦੇਸ਼ ਦਿੱਤਾ ਸੀ।

ਸਿੱਟ ਵਿੱਚ ਸਾਬਕਾ ਡੀਜੀਪੀ ਦੇ ਇਲਾਵਾ ਸੇਵਾ ਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਤੇ ਸੇਵਾ ਮੁਕਤ ਐਡੀਸ਼ਨਲ ਨਿਰਦੇਸ਼ਕ (ਪ੍ਰੋਸੀਕਿਊਸ਼ਨ) ਯੋਗੇਸ਼ਵਰ ਕ੍ਰਿਸ਼ਨਾ ਸ੍ਰੀਵਾਸਤਵਾ ਵੀ ਸ਼ਾਮਲ ਹਨ। ਕਾਨਪੁਰ ਪੁਲਿਸ ਮੁਖੀ ਸਿੱਟ ਦੇ ਮੈਂਬਰ ਸਕੱਤਰ ਹੋਣਗੇ। ਕਾਨਪੁਰ ਵਿੱਚ ਕਤਲੇਆਮ ਦੌਰਾਨ ਕਈ ਸਿੱਖਾਂ ਨੂੰ ਬੇਰਹਿਮੀ ਨਾਲ ਸੜਕਾਂ ’ਤੇ ਕਤਲ ਕੀਤਾ ਗਿਆ। ਇਸ ਸਬੰਧੀ ਨਜ਼ੀਰਾਬਾਦ ਤੇ ਬਜਾਰੀਆ ਪੁਲਿਸ ਥਾਣੇ ਵਿੱਚ ਕੇਸ ਦਰਜ ਕਰਵਾਏ ਗਏ ਸਨ।

Related posts

ਇਜ਼ਰਾਈਲ ਨੇ ਲੇਬਨਾਨ ‘ਤੇ ਦਾਗੇ ਰਾਕੇਟ, 100 ਤੋਂ ਵੱਧ ਮੌਤਾਂ; ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਲੇਬਨਾਨ ‘ਤੇ ਇਜ਼ਰਾਇਲੀ ਹਵਾਈ ਹਮਲੇ ਲੇਬਨਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਵਾਈ ਹਮਲਿਆਂ ‘ਚ 100 ਲੋਕ ਮਾਰੇ ਗਏ ਹਨ ਅਤੇ 400 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਹ ਲੇਬਨਾਨ ਲਈ ਸਭ ਤੋਂ ਘਾਤਕ ਦਿਨ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਮੌਤਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਹਵਾਈ ਹਮਲਿਆਂ ਨੇ ਦੱਖਣੀ ਅਤੇ ਉੱਤਰ-ਪੂਰਬੀ ਲੇਬਨਾਨ ਦੇ ਵੱਡੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ।

On Punjab

ਸਪੀਕਰ ਕੁਲਤਾਰ ਸੰਧਵਾਂ ਵੱਲੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

On Punjab

ਅਮਰੀਕਾ ‘ਚ ਪੰਜਾਬੀ ਡਰਾਈਵਰ ਨੂੰ ਕੈਦ

On Punjab