PreetNama
ਖੇਡ-ਜਗਤ/Sports News

ਸਾਬਕਾ ਭਾਰਤੀ ਕ੍ਰਿਕਟਰ ਸਬਾ ਕਰੀਮ ਦਾ ਪੁੱਤਰ ਗ੍ਰਿਫ਼ਤਾਰ

Saba Karim son detained: ਮੁੰਬਈ: ਮੁੰਬਈ ਵਿੱਚ ਰੈਸ਼ ਡਰਾਈਵਿੰਗ ਦੇ ਦੋਸ਼ ਵਿੱਚ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਸਬਾ ਕਰੀਮ ਦੇ ਬੇਟੇ ਫਿਡੇਲ ਕਰੀਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦਰਅਸਲ, ਫਿਡੇਲ ਕਰੀਮ ਨੇ ਤੇਜ਼ ਰਫਤਾਰ ਕਾਰ ਚਲਾਉਂਦੇ ਹੋਏ 24 ਸਾਲਾਂ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ । ਜਿਸ ਤੋਂ ਬਾਅਦ ਉਹ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ । ਇਸ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਗਲਵਾਰ ਨੂੰ ਮੁੰਬਈ ਦੇ ਕੈਂਪ ਕੋਰਨਰ ਦੇ ਨੇੜੇ ਵਾਪਰਿਆ. ਮਿਲੀ ਜਾਣਕਾਰੀ ਅਨੁਸਾਰ ਫਿਡੇਲ ਕਰੀਮ ਕੈਂਪ ਕੋਰਨਰ ਤੋਂ ਦੱਖਣ ਮੁੰਬਈ ਵੱਲ ਆਪਣੀ ਕਾਰ ਤੋਂ ਪ੍ਰੈਕਟਿਸ ਲਈ ਜਾ ਰਹੇ ਸਨ । ਉਨ੍ਹਾਂ ਨੇ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਉਨ੍ਹਾਂ ਦੀ ਕਾਰ ਦੂਜੀ ਲੇਨ ਵਿੱਚ ਚਲੀ ਗਈ ਅਤੇ ਸਾਹਮਣੇ ਸੜਕ ਪਾਰ ਕਰ ਰਹੀ ਔਰਤ ਕਾਰ ਦੀ ਲਪੇਟ ਵਿੱਚ ਆ ਗਈ ।

ਇਸ ਘਟਨਾ ਤੋਂ ਬਾਅਦ ਔਰਤ ਦੀ ਪਹਿਚਾਣ ਸਿਧਿ ਐੱਮ ਦੇ ਰੂਪ ਵਿੱਚ ਹੋਈ ਹੈ । ਇਸ ਘਟਨਾ ਤੋਂ ਬਾਅਦ ਉਸਨੂੰ ਤੁਰੰਤ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਫਿਲਹਾਲ ਪੁਲਿਸ ਵੱਲੋਂ ਫਿਡੇਲ ਕਰੀਮ ਵਿਰੁੱਧ ਮੁੰਬਈ ਦੇ ਗਾਉਂ ਦੇਵੀ ਪੁਲਿਸ ਥਾਣੇ ਵਿੱਚ ਧਾਰਾ 279 ਅਤੇ 338 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਇਸ ਘਟਨਾ ਤੋਂ ਬਾਅਦ ਪੁਲਿਸ ਨੇ ਫਿਡੇਲ ਨੂੰ ਗ੍ਰਿਫਤਾਰ ਕਰ ਲਿਆ, ਪਰ ਬਾਅਦ ਵਿੱਚ ਉਸ ਨੂੰ ਜਮਾਨਤ ਮਿਲ ਗਈ ।

Related posts

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲੁਆਈ ਲਈ ਪਲੈਨਿੰਗ ਦਾ ਐਲਾਨ, ਪੰਜਾਬ ਨੂੰ 4 ਜ਼ੋਨਾਂ ‘ਚ ਵੰਡਿਆ, ਜਾਣੋ ਕਦੋਂ ਆਏਗੀ ਤੁਹਾਡੀ ਵਾਰੀ

On Punjab

ਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’

On Punjab

PSL 2023 Final: ਲਾਹੌਰ ਕਲੰਦਰਸ ਤੇ ਮੁਲਤਾਨ ਸੁਲਤਾਨ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ, ਜਾਣੋ ਕੀ ਹੋ ਸਕਦੀ ਹੈ ਪਲੇਇੰਗ 11

On Punjab