PreetNama
ਫਿਲਮ-ਸੰਸਾਰ/Filmy

ਸ਼ਾਹਿਦ ਕਪੂਰ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਫ਼ਿਲਮ ‘ਜਰਸੀ’ ਦੀ ਸ਼ੂਟਿੰਗ

Shahid kapoor started shooting ‘jersey’: ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਇਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ ਜੀ ਹਾਂ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਜਰਸੀ’ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ। ਹਾਲ ਹੀ ਵਿਚ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ‘ਕਬੀਰ ਸਿੰਘ’ ਦੀ ਸਫਲਤਾ ਤੋਂ ਬਾਅਦ ਸ਼ਾਹਿਦ ਕਪੂਰ ਨੇ ਫਿਲਮ ‘ਜਰਸੀ’ ‘ਤੇ ਸਾਈਨ ਕੀਤਾ ਸੀ। ਸ਼ਾਹਿਦ ਇਸ ਫਿਲਮ ਦੀ ਤਿਆਰੀ ਵੀ ਕਰ ਰਹੇ ਸਨ। ਹੁਣ 13 ਦਸੰਬਰ ਨੂੰ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸ਼ਾਹਿਦ ਨੇ ਫਿਲਮ ਦੀ ਕਲੈਪਬੋਰਡ ਤਸਵੀਰ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।

ਉਹ ਲਗਾਤਾਰ ਫਿਲਮ ਨਾਲ ਜੁੜੀ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਸ਼ਾਹਿਦ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ।ਜੇਕਰ ਫਿਲਮ ਦੀ ਗੱਲ ਕਰੀਏ ਤਾਂ ‘ਜਰਸੀ’ ਤੇਲਗੂ ਫਿਲਮ ਦਾ ਹਿੰਦੀ ਵਰਜਨ ਹੈ। ਇਹ ਫਿਲਮ ਰਣਜੀ ਪਲੇਅਰ ਅਰਜੁਨ ਨਾਂ ਦੇ ਮੁੰਡੇ ਦੀ ਕਹਾਣੀ ਹੈ, ਜੋ ਇੰਡੀਅਨ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਦਾ ਹੈ ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਮ ਵਿੱਚ ਸ਼ਾਹਿਦ ਦੇ ਨਾਲ ਅਭਿਨੇਤਰੀ ਮ੍ਰਿਣਾਲ ਠਾਕੁਰ ਅਤੇ ਸ਼ਾਹਿਦ ਦੇ ਪਿਤਾ ਪੰਕਜ ਕਪੂਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।ਇਹ ਫਿਲਮ ਅਗਲੇ ਸਾਲ 28 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

Related posts

ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ

On Punjab

ਭਾਰਤ ਨੇ 40 ਸਾਲ ਮਗਰੋਂ ਰੂਸ ਨੂੰ ਮਿੱਟੀ ‘ਚ ਰੋਲਿਆ, ਹਾਕੀ ‘ਚ 10-0 ਦੇ ਫਰਕ ਨਾਲ ਹਰਾਇਆ

On Punjab

ਡਰੱਗਸ ਦੇ ਇਲਜ਼ਾਮਾਂ ਮਗਰੋਂ ਵਿੱਕੀ ਕੌਸ਼ਲ ਨੇ ਫੌਜ ਲਈ ਪਕਾਈਆਂ ਰੋਟੀਆਂ

On Punjab