PreetNama
ਫਿਲਮ-ਸੰਸਾਰ/Filmy

ਸਪਨਾ ਚੌਧਰੀ ਖਿਲਾਫ਼ ਅਸ਼ਲੀਲਤਾ ਫੈਲਾਉਣ ਦੇ ਦੋਸ਼ ’ਚ ਸੁਣਵਾਈ ਸ਼ੁਰੂ

Sapna Chaudhary: ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕ ਸਪਨਾ ਚੌਧਰੀ ਤੇ ਅਸ਼ਲੀਲ ਡਾਂਸ ਕਰਨ ਨੂੰ ਲੈ ਕੇ ਲਗੇ ਦੋਸ਼ ਦੇ ਮਾਮਲੇ ਚ ਅਦਾਲਤ ਚ ਸੁਣਵਾਈ ਸ਼ੁਰੂ ਹੋ ਗਈ ਹੈ। ਸਪਨਾ ਖਿਲਾਫ ਦਰਜ ਮਾਮਲੇ ਚ ਬੁੱਧਵਾਰ ਨੂੰ ਵਾਦੀ ਨੇ ਕੋਰਟ ਚ ਆਪਣੇ ਬਿਆਨ ਦਰਜ ਕਰਾਏ। ਕੋਰਟ ਨੇ ਮਾਮਲੇ ਲਈ ਅਗਲੀ ਤਰੀਕ 17 ਅਗਸਤ ਤੈਅ ਕੀਤੀ ਹੈ।

 

ਜਾਣਕਾਰੀ ਮੁਤਾਬਕ ਮੁਰਾਦਾਬਾਦ ਦੇ ਰੇਲਵੇ ਸਟੇਡੀਅਮ ਚ 11 ਜੂਨ ਨੂੰ ਸਪਨਾ ਚੌਧਰੀ ਦਾ ਸਮਾਗਮ ਹੋਇਆ ਸੀ। ਦੋਸ਼ ਹੈ ਕਿ ਸਪਨਾ ਚੌਧਰੀ ਨੇ ਇਸ ਸਮਾਗਮ ਚ ਅਸ਼ਲੀਲ ਅਤੇ ਇਤਰਾਜਯੋਗ ਡਾਂਸ ਕੀਤਾ ਸੀ। ਇਸ ਨੂੰ ਲੈ ਕੇ ਸ਼ਿਵ ਸੈਨਾ ਆਗੂ ਰਾਮੇਸ਼ਵਰ ਦਿਆਲ ਨੇ ਸੀਜੇਐਮ ਕੋਰਟ ਚ ਕੇਸ ਦਾਖਲ ਕੀਤਾ ਸੀ।

 

ਸ਼ਿਵ ਸੈਨਾ ਆਗੂ ਨੇ ਸਟਾਰ ਸਪਨਾ ’ਤੇ ਭਾਰਤੀ ਸਭਿਆਚਾਰ ਨੂੰ ਮਿੱਟੀ ਚ ਮਿਲਾਉਣਾ, ਅਸ਼ਲੀਲਤਾ ਦਿਖਾਉਣ ਦਾ ਦੋਸ਼ ਲਗਾਇਆ। ਚੀਫ਼ ਜਸਟਿਸ ਮੈਜਿਸਟ੍ਰੇਟ ਨੀਤੂ ਯਾਦਵ ਨੇ ਮਾਮਲੇ ਚ ਸੁਣਵਾਈ ਮਨਜ਼ੂਰ ਕਰ ਲਈ ਹੈ।

Related posts

ਪੰਜਾਬ ਦੇ ਮੁੱਖ ਮੰਤਰੀ ਨੇ ਫਿਲਮਾਂ ‘ਤੇ ਗੀਤਾਂ ਦੀ ਸ਼ੂਟਿੰਗ ਲਈ ਰਸਮੀ ਗਾਈਡਲਾਈਨਜ਼ ਜਾਰੀ ਕਰਨ ਦੇ ਦਿੱਤੇ ਆਦੇਸ਼

On Punjab

National Film Awards : ਰਜਨੀਕਾਂਤ ਨੂੰ ਦਾਦਾ ਸਾਹੇਬ ਫਾਲਕੇ ਤੇ ਕੰਗਨਾ ਨੂੰ ਮਿਲੇਗਾ ਨੈਸ਼ਨਲ ਅਵਾਰਡ, ਦੇਖੋ ਪੁਰਸਕਾਰਾਂ ਦੀ ਲਿਸਟ

On Punjab

ਸਲਮਾਨ ਖ਼ਾਨ ਫਿਰ ਮੁਸੀਬਤ ‘ਚ, ਕੋਰਟ ਤੋਂ ਵਾਰਨਿੰਗ

On Punjab