52.79 F
New York, US
October 6, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, 35 ਬੱਚਿਆਂ ਨੇ ਸ਼ੀਸ਼ੇ ਤੋੜ ਬਚਾਈ ਆਪਣੀ ਜਾਨ

ਬਠਿੰਡਾ- ਇੱਥੋਂ ਦੇ ਬੀਬੀਵਾਲਾ ਰੋਡ ’ਤੇ ਅੱਜ ਦੁਪਹਿਰ ਉਸ ਸਮੇਂ ਵੱਡਾ ਹਾਦਸਾ ਟਲ ਗਿਆ, ਜਦੋਂ ਸਕੂਲੀ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਇੱਕ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਬੱਸ ਵਿੱਚ ਲਗਭਗ 35 ਸਕੂਲੀ ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਨੇ ਮੁਸ਼ਕਲ ਨਾਲ ਬੱਸ ਦਾ ਪਿਛਲਾ ਸ਼ੀਸ਼ਾ ਅਤੇ ਖਿੜਕੀ ਤੋੜ ਕੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।

ਮੀਂਹ ਅਤੇ ਹਾਦਸੇ ਦੇ ਚਲਦਿਆਂ ਬੱਸ ਨੂੰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇੱਕ ਪੀੜਤ ਵਿਦਿਆਰਥੀ ਨੇ ਦੱਸਿਆ, “ਸਭ ਤੋਂ ਪਹਿਲਾਂ ਬੱਸ ਦੇ ਇੰਜਣ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਸੀ। ਅਸੀਂ ਸਾਰੇ ਡਰ ਕੇ ਬੱਸ ਦੇ ਪਿਛਲੇ ਹਿੱਸੇ ਵੱਲ ਭੱਜੇ ਅਤੇ ਦੇਖਦੇ ਹੀ ਦੇਖਦੇ ਪੂਰੀ ਬੱਸ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ।” ਸੂਤਰਾਂ ਅਨੁਸਾਰ ਬੱਸ ਵਿੱਚ ਅੱਗ ਬੁਝਾਊ ਯੰਤਰ (Fire Extinguisher) ਮੌਜੂਦ ਸੀ, ਪਰ ਅੱਗ ‘ਤੇ ਕਾਬੂ ਪਾਉਣ ਲਈ ਨੇੜੇ ਦੀਆਂ ਦੁਕਾਨਾਂ ਤੋਂ ਦੋ ਹੋਰ ਸਿਲੰਡਰ ਮੰਗਵਾਏ ਗਏ। ਇਸ ਦੌਰਾਨ ਨੇੜਲੇ ਦੁਕਾਨਦਾਰਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਪ੍ਰਧਾਨ ਅਮਰਜੀਤ ਮਹਿਤਾ ਵੀ ਮੌਕੇ ’ਤੇ ਪਹੁੰਚੇ, ਕਿਉਂਕਿ ਇਹ ਘਟਨਾ ਉਨ੍ਹਾਂ ਦੀ ਰਿਹਾਇਸ਼ ਤੋਂ ਕੁਝ ਹੀ ਦੂਰੀ ’ਤੇ ਵਾਪਰੀ ਸੀ।

Related posts

ਐਸਕੇਐਮ ਸੰਯੁਕਤ ਕਿਸਾਨ ਮੋਰਚਾ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ’ਚ ਪੱਕਾ ਮੋਰਚਾ ਲਾਉਣ ਦਾ ਐਲਾਨ

On Punjab

CM ਮਾਨ ਨੇ ਦਿੱਤੀ ਹਰੀ ਝੰਡੀ; ਪੰਜਾਬ ਪੁਲੀਸ ਵਿੱਚ ਭਰੇ ਜਾਣਗੇ 450 ਨਵੇਂ ASI ਦੇ ਅਹੁਦੇ

On Punjab

Israel Hamas War: ਹਮਾਸ-ਇਜ਼ਰਾਈਲ ਜੰਗ ਦਰਮਿਆਨ ਮਿਸਰ ‘ਚ ਕਾਹਿਰਾ ਸ਼ਾਂਤੀ ਸੰਮੇਲਨ, ਇਹ ਦੇਸ਼ ਲੈਣਗੇ ਹਿੱਸਾ

On Punjab