58.19 F
New York, US
September 28, 2026
PreetNama
ਸਮਾਜ/Social

ਸਕੂਲ ‘ਤੇ ਡਿੱਗੀ 11000kv ਬਿਜਲੀ ਦੀ ਤਾਰ, 55 ਬੱਚਿਆਂ ਨੂੰ ਲੱਗਾ ਕਰੰਟ

ਬਲਰਾਮਪੁਰ: ਯੂਪੀ ਦੇ ਬਲਰਾਮਪੁਰ ‘ਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਸਕੂਲ ‘ਤੇ ਹਾਇਰਟੈਂਸ਼ਨ ਤਾਰ ਡਿੱਗਣ ਕਰਕੇ 55 ਬੱਚਿਆਂ ਨੂੰ ਕਰੰਟ ਲੱਗ ਗਿਆ। ਸਾਰੇ ਬੱਚਿਆਂ ਨੂੰ ਹਸਪਤਾਲ ‘ਚ ਇਲਾਜ ਲਈ ਭਰਤੀ ਕੀਤਾ ਗਿਆ ਹੈ ਜਿਸ ਵਿੱਚੋਂ 6 ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਸਮੇਂ ਸਕੂਲ ‘ਚ ਕਰੀਬ 100 ਬੱਚੇ ਪੜ੍ਹ ਰਹੇ ਸੀ। ਇਹ ਘਟਨਾ ਉਤਰੌਲਾ ਦੇ ਪ੍ਰਾਇਮਰੀ ਸਕੂਲ ਨਿਆਨਗਰ ਦੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਮੌਕੇ ‘ਤੇ ਪਹੁੰਚੇ।

ਦੱਸਿਆ ਜਾ ਰਿਹਾ ਹੈ ਕਿ 11000 ਕੇਵੀਏ ਦੀ ਤਾਰ ਸਕੂਲ ‘ਤੇ ਡਿੱਗੀ ਹੈ। ਇਸ ਦੀ ਚਪੇਟ ‘ਚ ਆਉਣ ਨਾਲ 55 ਬੱਚਿਆਂ ਨੂੰ ਕਰੰਟ ਲੱਗ ਗਿਆ।

Related posts

ਮਨਰੇਗਾ ਕਾਮਿਆਂ ਵੱਲੋਂ ਆਵਾਜਾਈ ਠੱਪ

On Punjab

ਐੱਨਡੀਏ ਆਗੂਆਂ ਵੱਲੋਂ ਸੁਸ਼ਾਸਨ ਅਤੇ ਸਿਆਸੀ ਮੁੱਦਿਆਂ ਬਾਰੇ ਚਰਚਾ

On Punjab

ਤਾਲਿਬਾਨ ਨੇ ਹੁਣ ਦਾਡ਼੍ਹੀ ਕੱਟਣ ’ਤੇ ਵੀ ਲਾਈ ਰੋਕ, ਇਸਲਾਮੀ ਕਾਨੂੰਨ ਦਾ ਦਿੱਤਾ ਹਵਾਲਾ, ਸਖਤ ਸਜ਼ਾ ਦੀ ਵੀ ਦਿੱਤੀ ਚਿਤਾਵਨੀ

On Punjab