72.18 F
New York, US
September 8, 2026
PreetNama
ਰਾਜਨੀਤੀ/Politics

ਸ਼ਿਲਪਾ ਸ਼ੈਟੀ ਬਣੀ ਪੀਐਮ ਮੋਦੀ ਦੀ ਸਲਾਹਕਾਰ

ਨਵੀਂ ਦਿੱਲੀਬਾਲੀਵੁੱਡ ਐਕਟਰਸ ਸ਼ਿਲਪਾ ਸ਼ੈਟੀ ਆਪਣੀ ਫਿਟਨੈੱਸ ਨਾਲ ਸੁਰਖੀਆਂ ‘ਚ ਰਹਿੰਦੀ ਹੈ। ਯੋਗ ਰਾਹੀਂ ਸ਼ਿਲਪਾ ਸ਼ੈਟੀ ਫਿਟਨੈੱਸ ਨੂੰ ਲੈ ਕੇ ਕਾਫੀ ਕੰਮ ਕਰ ਰਹੀ ਹੈ ਤੇ ਉਨ੍ਹਾਂ ਨੇ ਇੱਕ ਫਿਟਨੈੱਸ ਐਪ ਵੀ ਲੌਂਚ ਕੀਤੀ ਹੈ। ਹੁਣ ਉਹ ਲੋਕਾਂ ਦੀ ਫਿਟਨੈੱਸ ਲਈ ਕੇਂਦਰ ਸਰਕਾਰ ਨਾਲ ਮਿਲਕੇ ਕੰਮ ਕਰੇਗੀ।

ਜੀ ਹਾਂਸ਼ਿਲਪਾ ਸ਼ੈਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਐਡਵਾਜ਼ਸਰੀ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਕੇਂਦਰ ਸਰਕਾਰ ਦੇ ਫਿੱਟ ਇੰਡੀਆ‘ ਮੁਹਿੰਮ ਲਈ ਬਣਾਈ ਗਈ ਹੈਜਿਸ ‘ਚ ਸ਼ਿਲਪਾ ਸ਼ੈਟੀ ਨੂੰ ਮੈਂਬਰ ਬਣਾਇਆ ਗਿਆ ਹੈ। ਸ਼ਿਲਪਾ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ। ਸ਼ਿਲਪਾ ਸ਼ੈਟੀ ਨੇ ਟਵੀਟ ‘ਤੇ ਪੋਸਟ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈਟੀ ਸਰਕਾਰ ਦੇ ਫਿਟਨੈੱਸ ਨਾਲ ਜੁੜੇ ਸਮਾਗਮਾਂ ‘ਚ ਹਿੱਸਾ ਲੈ ਚੁੱਕੀ ਹੈ। ਸਰਕਾਰੀ ਅਧਿਕਾਰੀਆਂਭਾਰਤੀ ਓਲੰਪਿਕ ਸੰਘ ਦੇ ਮੈਂਬਰਾਂਰਾਸ਼ਟਰੀ ਖੇਡ ਮਹਾਸੰਘਨਿੱਜੀ ਸੰਸਥਾਵਾਂ ਤੇ ਫਿਟਨੈੱਸ ਪ੍ਰਮੋਟਰਾਂ ਦੀ ਮੌਜੂਦਗੀ ਵਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ‘ਫਿੱਟ ਭਾਰਤ ਮੁਹਿੰਮ’ ‘ਤੇ ਸਰਕਾਰ ਨੂੰ ਸਲਾਹ ਦੇਵੇਗੀ।

Related posts

ਪੰਜਾਬ ਵਿੱਚ ਹੜ੍ਹਾਂ ਨਾਲ ਆਮ ਜਨ-ਜੀਵਨ ਲੀਹੋਂ ਲੱਥਾ, ਸੈਂਕੜੇ ਪਿੰਡਾਂ ਨਾਲ ਸੰਪਰਕ ਟੁੱਟਿਆ

On Punjab

Sri Lanka Crisis : ਗ੍ਰਹਿ ਯੁੱਧ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਵੱਲ ਭਾਰਤ ਨੇ ਵਧਾਇਆ ਹੱਥ, ਕਹੀ ਇਹ ਵੱਡੀ ਗੱਲ

On Punjab

ਪੰਜਾਬ ਕਿੰਗਜ਼ 11 ਸਾਲਾਂ ਬਾਅਦ IPL ਦੇ ਫਾਈਨਲ ਵਿਚ

On Punjab