55.83 F
New York, US
October 23, 2026
PreetNama
ਸਮਾਜ/Social

ਸ਼ਿਮਲਾ-ਚੰਡੀਗੜ੍ਹ ਮਾਰਗ ਹੋਇਆ ਠੱਪ, ਮੀਂਹ ਕਾਰਨ ਸੜਕ ‘ਤੇ ਖਿਸਕਿਆ ਪਹਾੜ

ਚੰਡੀਗੜ੍ਹ: ਇੱਕ ਪਾਸੇ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਲਗਾਤਾਰ ਹੋ ਰਹੀ ਬਾਰਸ਼ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜੀ ਹਾਂ, ਸਾਉਣ ਦੇ ਮਹੀਨੇ ਪੈ ਰਹੇ ਬਾਰਸ਼ ਪਹਾੜ ਖਿਸਕਣ ਨਾਲ ਨਾਲ ਚੰਡੀਗੜ੍ਹ–ਮਨਾਲੀ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ। ਦੋਵਾਂ ਪਾਸੇ ਵਾਹਨਾਂ ਦੀ ਲੱਗੀਆਂ ਲੰਬੀਆਂ ਕਤਾਰਾਂ ਹਨ ਅਤੇ ਸੜਕ ‘ਤੇ ਪਹਾੜੀ ਤੋਂ ਡਿੱਗੇ ਪੱਥਰ ਪਏ ਹਨ।

ਇਨ੍ਹਾਂ ਪੱਥਰਾਂ ਨੂੰ ਜੇਸੀਬੀ ਮਸ਼ੀਨ ਰਾਹੀਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਕੰਮ ਕਰਨ ਤੋਂ ਬਾਅਦ ਵੀ ਜਾਮ ਦੇ ਹਾਲਾਤ ਬਣੇ ਹੋਏ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਉੱਤਰਾਖੰਡ–ਹਰਿਆਣਾ ਪਾਉਂਟਾ ਸਾਹਿਬ ਦੇ ਕਈ ਸ਼ਰਧਾਲੁ ਇਸੇ ਰਸਤੇ ਤੋਂ ਸ਼੍ਰੀ ਰੇਣੁਕਾ ਜੀ ਅਤੇ ਹਰਿਪੁਰਦਾਰ ਮੰਦਰ ਜਾਂਦੇ ਹਨ। ਇਸ ਦੇ ਲਈ ਪ੍ਰਸਾਸ਼ਨ ਵੱਲੋਂ ਕੋਈ ਪੁਖਤਾ ਪ੍ਰਬੰਧ ਵੀ ਨਹੀਂ ਕੀਤੇ ਗਏ।

ਲੰਬੇ ਸਮੇਂ ਤੋਂ ਸੜਕ ‘ਚ ਆਵਾਜਾਈ ਬੰਦ ਹੋਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪੈਦਲ ਜਾਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਇਸ ਬਾਰੇ ਜਾਣਕਾਰੀ ਦਿੱਤੀ ਸੀ ਪਰ ਇਸ ਤੋਂ ਬਾਅਦ ਵੀ ਪ੍ਰਸਾਸ਼ਨ ਨੇ ਲਾਪਰਵਾਹੀ ਵਰਤੀ ਅਤੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ।

Related posts

ਦਿੱਲੀ ਅਸੈਂਬਲੀ ਸੈਸ਼ਨ: ਉਰਦੂ, ਸੰਸਕ੍ਰਿਤ ਤੇ ਪੰਜਾਬੀ ਸਣੇ ਵਿਧਾਇਕਾਂ ਨੇ ਛੇ ਭਾਸ਼ਾਵਾਂ ਵਿੱਚ ਲਿਆ ਹਲਫ਼

On Punjab

‘ਹਿੰਦੂ ਮੰਦਰ ‘ਤੇ ਜਾਣਬੁੱਝ ਕੇ ਕੀਤੇ ਗਏ ਹਮਲਾ’, ਕੈਨੇਡਾ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸਖ਼ਤ ਸੰਦੇਸ਼; ਕਿਹਾ- ਡਿਪਲੋਮੈਟਾਂ ਨੂੰ ਡਰਾਉਣ-ਧਮਕਾਉਣ… ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ‘ਚ ਹਿੰਦੂ ਮੰਦਰਾਂ ‘ਤੇ ਹੋਏ ਹਮਲੇ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਅਜਿਹੀਆਂ ਕਾਰਵਾਈਆਂ ਨਾਲ ਭਾਰਤ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕੀਤਾ ਜਾਵੇਗਾ। ਪੀਐਮ ਮੋਦੀ ਨੇ ਕਿਹਾ ਕਿ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਉੱਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ ਹੈ ਅਤੇ ਉਹ ਇਸ ਦੀ ਨਿੰਦਾ ਕਰਦੇ ਹਨ।

On Punjab

ਸ਼ੁਭਮਨ ਗਿੱਲ ਬਣੇ ਭਾਰਤੀ ਟੈਸਟ ਟੀਮ ਦੇ ਕਪਤਾਨ, ਸ਼ਮੀ ਇੰਗਲੈਂਡ ਟੈਸਟ ਲੜੀ ਤੋਂ ਬਾਹਰ

On Punjab