Vicky Kaushal horror movie : ਵਿੱਕੀ ਕੌਸ਼ਲ ਦੀ ਆਉਣ ਵਾਲੀ ਨਵੀਂ ਫ਼ਿਲਮ ”ਭੂਤ-ਦ ਹਨਟਡ ਸ਼ਿਪ” ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ‘ਭੂਤ-ਦਿ ਹਨਟਡ ਸ਼ਿਪ’ ਇੱਕ ਹੌਰਰ ਫ਼ਿਲਮ ਹੈ। ਇਸ ਫ਼ਿਲਮ ਵਿੱਚ ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਆਸ਼ੂਤੋਸ਼ ਰਾਣਾ ਅਤੇ ਮਿਹਰ ਵਿਜ ਵੀ ਫ਼ਿਲਮ ਵਿੱਚ ਖ਼ਾਸ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਣ ਭਾਨੂੰ ਪ੍ਰਤਾਪ ਸਿੰਘ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਵੀ ਭਾਨੂੰ ਪ੍ਰਤਾਪ ਸਿੰਘ ਨੇ ਲਿਖੀ ਹੈ।
ਫ਼ਿਲਮ ਨੂੰ ਹਿਰੂ ਯਸ਼ ਜੌਹਰ, ਕਰਨ ਜੌਹਰ, ਅਪੂਰਵ ਮਹਿਤਾ ਅਤੇ ਸ਼ਸ਼ਾਂਕ ਖੇਤਾਨ ਨੇ ਮਿਲਕੇ ਪ੍ਰੋਡਿਊਸ ਕੀਤਾ ਹੈ। ਫ਼ਿਲਮ 21 ਫਰਵਰੀ,2020 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਨਾਲ ਧਰਮਾ ਪ੍ਰੋਡਕਸ਼ਨਜ਼ ਅਤੇ ਜ਼ੀ ਸਟੂਡੀਓਜ਼ ਜੁੜੇ ਹੋਏ ਹਨ। ਫਿਲਮ ਦੇ ਨਾਲ ਧਰਮਾ ਪ੍ਰੋਡਕਸ਼ਨਸ ਪਹਿਲੀ ਵਾਰ ਹੌਰਰ ਜੌਨਰ ਵਿੱਚ ਕਦਮ ਰੱਖਣ ਜਾ ਰਿਹਾ ਹੈ। ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਟ੍ਰੇਲਰ ਨੂੰ ਦੇਖਦੇ ਲੱਗਦਾ ਹੈ ਫ਼ਿਲਮ ਵਧੀਆ ਬਜਟ ‘ਤੇ ਬਣੀ ਹੋਈ ਹੈ।
ਫ਼ਿਲਮ ਦੀ ਕਹਾਣੀ ਕਾਫ਼ੀ ਦਿਲਚਸਪ ਲੱਗ ਰਹੀ ਹੈ ਅਤੇ ਫ਼ਿਲਮ ਡਰ ਦੇ ਨਾਲ ਭਰਪੂਰ ਜਾਪਦੀ ਹੈ। ਟ੍ਰੇਲਰ ਵਿੱਚ ਵਿੱਕੀ ਕੌਸ਼ਲ ਨੇ ਬਹੁਤ ਇਮਪ੍ਰੈੱਸ ਕੀਤਾ ਹੈ। ਬਾਕੀ ਕਲਾਕਾਰ ਵੀ ਕਾਫ਼ੀ ਦਿਲਚਸਪ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਹਨ। ਟ੍ਰੇਲਰ ਦੇਖਦੇ ਸਮੇਂ ਡਰ ਦਾ ਅਹਿਸਾਸ ਵੀ ਹੁੰਦਾ ਹੈ। ਇਸ ਤੋਂ ਪਹਿਲਾਂ ਵਿੱਕੀ ਕੌਸ਼ਲ 2019 ਦੀ ਫ਼ਿਲਮ ”ਉਰੀ-ਦ ਸਰਜੀਕਲ ਸਟ੍ਰਾਈਕ” ਵਿੱਚ ਨਜ਼ਰ ਆਏ ਸਨ।
ਵਿੱਕੀ ਕੌਸ਼ਲ ਨੂੰ ”ਉਰੀ-ਦ ਸਰਜੀਕਲ ਸਟ੍ਰਾਈਕ” ਲਈ ”ਬੈਸਟ ਏਕ੍ਟਰ” ਦਾ ”ਨੈਸ਼ਨਲ ਐਵਾਰਡ” ਵੀ ਮਿਲਿਆ ਹੈ। ਵਿੱਕੀ ਕੌਸ਼ਲ 2020 ਵਿੱਚ ”ਭੂਤ-ਦਿ ਹਨਟਡ ਸ਼ਿਪ” ਤੋਂ ਇਲਾਵਾ ਫ਼ਿਲਮ ”ਸਰਦਾਰ ਊਧਮ ਸਿੰਘ” ਵਿੱਚ ਵੀ ਨਜ਼ਰ ਆਉਣਗੇ। 2021 ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ”ਤਖ਼ਤ” ਵਿੱਚ ਵੀ ਵਿੱਕੀ ਕੌਸ਼ਲ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ।
ਜੇਕਰ ਭੂਮੀ ਪੇਡਨੇਕਰ ਦੀ ਗੱਲ ਕੀਤੀ ਜਾਵੇ ਤਾਂ ਭੂਮੀ 2019 ਵਿੱਚ ”ਸੋਚਿਰੀਆ”, ”ਬਾਲਾ”, ”ਸਾਂਢ ਕੀ ਆਂਖ” ਅਤੇ ”ਪਤੀ ਪਤਨੀ ਔਰ ਵੋਹ” ਵਿੱਚ ਨਜ਼ਰ ਆਈ ਸੀ। ਭੂਮੀ ਪੇਡਨੇਕਰ 2020 ਵਿੱਚ ”ਡੌਲੀ ਕਿਟੀ ਔਰ ਵੋਹ ਚਮਕਤੇ ਸਿਤਾਰੇ” ਵਿੱਚ ਵੀ ਨਜ਼ਰ ਆਵੇਗੀ। ਵਿੱਕੀ ਕੌਸ਼ਲ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।