61.48 F
New York, US
May 21, 2024
PreetNama
ਫਿਲਮ-ਸੰਸਾਰ/Filmy

ਅਕਸ਼ੇ ਕੁਮਾਰ ਨੇ ਯੂ ਟਿਊਬਰ ਨੂੰ ਭੇਜਿਆ 500 ਕਰੋੜ ਦਾ ਮਾਨਹਾਨੀ ਨੋਟਿਸ

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਨੇ ਪਿੱਛੇ ਜਿਹੇ ਬਿਹਾਰ ਦੇ ਇੱਕ ਯੂ ਟਿਊਬਰ (YouTuber) ਨੂੰ 500 ਕਰੋੜ ਰੁਪਏ ਦੀ ਮਾਨਹਾਨੀ ਦਾ ਨੋਟਿਸ (defamation notice) ਭੇਜਿਆ ਹੈ। ਯੂ ਟਿਊਬਰ ਉੱਤੇ ਦੋਸ਼ ਹੈ ਕਿ ਉਸ ਨੇ ਆਪਣੇ ‘FF NEWS’ ਨਾਂ ਦੇ ਯੂ ਟਿਊਬ ਚੈਨਲ ਉੱਤੇ ਮੁੰਬਈ ਪੁਲਿਸ, ਆਦਿੱਤਿਆ ਠਾਕਰੇ ਤੇ ਅਕਸ਼ੇ ਕੁਮਾਰ ਵਿਰੁੱਧ ਗ਼ਲਤ ਜਾਣਕਾਰੀ ਤੇ ਇਤਰਾਜ਼ਯੋਗ ਵੀਡੀਓ ਪੋਸਟ ਕੀਤੇ ਹੋਏ ਸਨ।

ਇੰਨਾ ਹੀ ਨਹੀਂ ਯੂ ਟਿਊਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਬਾਰੇ ਗ਼ਲਤ ਜਾਣਕਾਰੀ ਵਾਲੇ ਵੀਡੀਓਜ਼ ਅਪਲੋਡ ਕੀਤੇ ਸਨ, ਜਿਸ ਤੋਂ ਉਸ ਨੇ 15 ਲੱਖ ਰੁਪਏ ਦੀ ਕਮਾਈ ਕੀਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਨੇ ਯੂ ਟਿਊਬਰ ਵਿਰੁੰਧ ਕੇਸ ਦਰਜ ਕੀਤਾ। ਬਾਅਦ ’ਚ ਉਸ ਇਸ ਸ਼ਰਤ ’ਤੇ ਜ਼ਮਾਨਤ ਮਿਲ ਗਈ ਕਿ ਉਹ ਜਾਂਚ ਵਿੱਚ ਪੁਲਿਸ ਨੂੰ ਸਹਿਯੋਗ ਦੇਵੇਗਾ।

‘ਮਿਡ ਡੇਅ’ ਦੀ ਖ਼ਬਰ ਮੁਤਾਬਕ ਯੂ ਟਿਊਬਰ ਦਾ ਨਾਂ ਰਾਸ਼ਿਦ ਸਿੱਦੀਕੀ ਹੈ, ਜਿਸ ਦੀ ਉਮਰ 25 ਸਾਲ ਹੈ। ਉਹ ਬਿਹਾਰ ਦਾ ਰਹਿਣ ਵਾਲਾ ਸਿਵਲ ਇੰਜਨੀਅਰ ਹੈ। ਉਸ ਨੇ ਆਪਣੇ ਯੂਟਿਊਬ ਚੈਨਲ ਉੱਤੇ ਇੱਕ ਵਿਡੀਓ ਪੋਸਟ ਕੀਤਾ ਸੀ, ਜਿਸ ਵਿੱਚ ਉਸ ਨੇ ਇੱਕ ਗ਼ਲਤ ਜਾਣਕਾਰੀ ਦਿੱਤੀ ਸੀ ਕਿ ਅਕਸ਼ੇ ਕੁਮਾਰ, ਸੁਸ਼ਾਂਤ ਨੂੰ ‘ਐਮਐਸ ਧੋਨੀ’ ਫ਼ਿਲਮ ਮਿਲਣ ਤੋਂ ਨਾਖ਼ੁਸ਼ ਸਨ।

ਇੰਨਾ ਹੀ ਨਹੀਂ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੰਚ ਅਕਸ਼ੇ ਨੇ ਆਦਿੱਤਿਆ ਨਾਲ ਇੱਕ ਗੁਪਤ ਮੀਟਿੰਗ ਕੀਤੀ ਸੀ ਤੇ ਰੀਆ ਨੂੰ ਕੈਨੇਡਾ ਭੇਜਣ ਵਿੱਚ ਮਦਦ ਕੀਤੀ ਸੀ। ਹੁਣ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਕਸ਼ੇ ਨੇ ਰਾਸ਼ਿਦ ਨੂੰ ਮਾਨਹਾਨੀ ਦਾ ਨੋਟਿਸ ਘੱਲਿਆ ਹੈ।

Related posts

ਕੋਰੀਓਗ੍ਰਾਫਰ ਸਰੋਜ ਖ਼ਾਨ ਦਾ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ

On Punjab

ਜਵਾਨੀ ਜਾਨੇਮਨ ਦੀ ਸਕ੍ਰੀਨਿੰਗ ‘ਤੇ ਪਹੁੰਚੇ ਬਾਲੀਵੁਡ ਸਿਤਾਰੇ

On Punjab

ਗੈਰੀ ਸੰਧੂ ਅਤੇ ਜ਼ੀ ਖ਼ਾਨ ਨੇ ਵਿਦੇਸ਼ੀ ਧਰਤੀ ਤੇ ਮਸਤੀ ਕਰਦੇ ਹੋਏ ਸਾਂਝੀ ਕੀਤੀ ਤਸਵੀਰ

On Punjab