47.44 F
New York, US
April 18, 2024
PreetNama
ਫਿਲਮ-ਸੰਸਾਰ/Filmy

ਕੋਰੀਓਗ੍ਰਾਫਰ ਸਰੋਜ ਖ਼ਾਨ ਦਾ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ

ਬਾਲੀਵੁੱਡ ਕੋਰੀਓਗ੍ਰਾਫਰ ਸਰੋਜ ਖਾਨ ਨੇ ਜ਼ਿੰਦਗੀ ‘ਚ ਕਈ ਮੁਸ਼ਕਿਲਾਂ ਦਾ ਮਜਬੂਤੀ ਨਾਲ ਸਾਹਮਣਾ ਕੀਤਾ। ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਪਹਿਲਾਂ ਬੈਕਗ੍ਰਾਊਂਡ ਡਾਂਸਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਪਹਿਲੀ ਵਾਰ ਸਾਲ 1974 ‘ਚ ਰਿਲੀਜ਼ ਹੋਈ ਫ਼ਿਲਮ ਗੀਤਾ ਮੇਰਾ ਨਾਂਅ ਦੇ ਗਾਣੇ ਕੋਰੀਓਗ੍ਰਾਫ ਕੀਤੇ। ਇਸ ਤੋਂ ਬਾਅਦ ਉਨ੍ਹਾਂ ਕਈ ਮੁਕਾਮ ਹਾਸਲ ਕੀਤੇ।

ਸਰੋਜ ਖਾਨ ਨੂੰ ਭਾਰਤ ‘ਚ ‘ਮਦਰਸ ਆਫ ਡਾਂਸ’ ਕਿਹਾ ਜਾਣ ਲੱਗਾ। ਉਨ੍ਹਾਂ ਸਾਲ 1986 ‘ਚ ਫ਼ਿਲਮ ‘ਨਗੀਨਾ’, 1987 ‘ਚ ‘ਮਿਸਟਰ ਇੰਡੀਆ’, 1988 ‘ਚ ‘ਤੇਜ਼ਾਬ’ ਅਤੇ 1989 ‘ਚ ਆਈ ਫ਼ਿਲਮ ਚਾਂਦਨੀ ਸਮੇਤ ਕਈ ਬਿਹਤਰੀਨ ਫ਼ਿਲਮਾਂ ਦੇ ਗਾਣਿਆਂ ਨੂੰ ਕੋਰੀਓਗ੍ਰਾਫ ਕੀਤਾ ਤੇ ਉਨ੍ਹਾਂ ਨੂੰ ਕਈ ਐਵਾਰਡ ਤੇ ਸਨਮਾਨ ਮਿਲੇ।

ਸਾਲ 2003 ‘ਚ ਆਈ ਫ਼ਿਲਮ ‘ਦੇਵਦਾਸ’ ਦੇ ਗਾਣੇ ‘ਢੋਲਾ ਰੇ ਢੋਲਾ’ ਲਈ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ। ਇਸ ਤੋਂ ਇਲਾਵਾ 2006 ‘ਚ ਆਈ ਫ਼ਿਲਮ ‘ਸ਼੍ਰੀਨਗਰਮ’ ਦੇ ਸਾਰੇ ਗਾਣਿਆਂ ਅਤੇ ਸਾਲ 2008 ‘ਚ ਆਈ ‘ਜਬ ਵੀ ਮੈੱਟ’ ਦੇ ਗੀਤ ‘ਯੇ ਇਸ਼ਕ ਹਾਏ’ ਲਈ ਵੀ ਨੈਸ਼ਨਲ ਐਵਾਰਡ ਮਿਲਿਆ।

Related posts

ਰੈੱਡ ਬਿਕਨੀ ਵਿੱਚ ‘ਸਸੁਰਾਲ ਸਿਮਰ ਕਾ’ ਦੀ ਅਦਾਕਾਰਾ ਦਾ ਬੋਲਡ ਲੁਕ

On Punjab

44 ਸਾਲ ਦੇ ਅਕਸ਼ੇ ਖੰਨਾ ਨੇ ਕਿਉਂ ਨਹੀਂ ਕੀਤਾ ਵਿਆਹ ? ਹੋਇਆ ਖੁਲਾਸਾ

On Punjab

Aryan Khan Bail Hearing : ਆਰੀਅਨ ਖ਼ਾਨ ਨੂੰ ਨਹੀਂ ਮਿਲੀ ਜ਼ਮਾਨਤ, ਜ਼ਮਾਨਤ ਪਟੀਸ਼ਨ ‘ਤੇ ਕੱਲ੍ਹ ਫਿਰ ਹੋਵੇਗੀ ਸੁਣਵਾਈ

On Punjab