47.19 F
New York, US
April 25, 2024
PreetNama
ਰਾਜਨੀਤੀ/Politics

ਵਿਜੇ ਮਾਲਿਆ ‘ਤੇ ਸੁਣਵਾਈ ਟਲੀ, ਸੁਪਰੀਮ ਕੋਰਟ ਕਰੇਗਾ ਪੈਰਵੀ, ਆਖਰ ਉਸ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਵੀ ਕਿਉਂ ਟਲਦਾ ਰਿਹਾ ਮਾਮਲਾ

ਨਵੀਂ ਦਿੱਲੀ: ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੇ ਮਾਮਲੇ ‘ਤੇ ਸੁਪਰੀਮ ਕੋਰਟ ਨੇ ਸੁਣਵਾਈ 20 ਅਗਸਤ ਤਕ ਟਾਲ ਦਿੱਤੀ ਹੈ। ਕੇਸ ਨਾਲ ਜੁੜੇ ਇਕ ਦਸਤਾਵੇਜ਼ ਦੇ ਉਪਲਬਧ ਨਾ ਹੋਣ ਕਾਰਨ ਸੁਣਵਾਈ ਟਾਲ ਦਿੱਤੀ ਗਈ ਹੈ। ਮਾਲਿਆ ਦੇ ਵਕੀਲ ਨੇ ਦਸਤਾਵੇਜ਼ ਫਿਰ ਤੋਂ ਦਾਖਲ ਕਰਨ ਦੀ ਗੱਲ ਆਖੀ ਹੈ।

ਇਹ ਮਾਮਲਾ ਸੁਪਰੀਮ ਕੋਰਟ ਦੀ ਉਲੰਘਣਾ ਨਾਲ ਜੁੜਿਆ ਹੈ। ਕੋਰਟ ਨੇ 9 ਮਈ, 2017 ਨੂੰ ਮਾਲਿਆ ਨੂੰ ਡਿਏਗੋ ਡੀਲ ਦੇ 40 ਮਿਲੀਅਨ ਡਾਲਰ ਆਪਣੇ ਬੱਚਿਆਂ ਦੇ ਅਕਾਊਂਟ ‘ਚ ਟ੍ਰਾਂਸਫਰ ਕਰਨ ਤੇ ਸੰਪੱਤੀ ਬਾਰੇ ਠੀਕ ਬਿਓਰਾ ਨਾ ਦੇਣ ਲਈ ਹੱਤਕ ਦਾ ਦੋਸ਼ੀ ਕਰਾਰ ਦਿੱਤਾ ਸੀ।

ਇਸ ਤੋਂ ਬਾਅਦ ਮਾਲਿਆ ਨੇ ਮੁੜ ਵਿਚਾਰ ਅਪੀਲ ਦਾਇਰ ਕੀਤੀ ਸੀ। ਜਿਸ ਨੂੰ ਹੁਣ ਤਕ ਜੱਜਾਂ ਦੇ ਸਾਹਮਣੇ ਨਹੀਂ ਰੱਖਿਆ ਗਿਆ ਸੀ। ਇਸ ਗੱਲ ਦਾ ਖਦਸ਼ਾ ਹੈ ਕਿ ਮਾਲਿਆ ਨੇ ਇਸ ਮੁੜ ਵਿਚਾਰ ਪਟੀਸ਼ਨ ਦੇ ਪੈਂਡਿੰਗ ਹੋਣ ਦੀ ਗੱਲ ਦਾ ਇਸਤੇਮਾਲ ਯੂਕੇ ‘ਚ ਚੱਲ ਰਹੀ ਹਵਾਲਗੀ ਦੀ ਪ੍ਰਕਿਰਿਆ ਦੌਰਾਨ ਆਪਣਾ ਪੱਖ ਮਜ਼ਬੂਤ ਕਰਨ ਲਈ ਕੀਤਾ ਹੋਵੇਗਾ।

ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਮਾਮਲੇ ‘ਤੇ ਨੋਟਿਸ ਲੈਂਦਿਆਂ ਇਸ ਨੂੰ ਖੁੱਲ੍ਹੀ ਅਦਾਲਤ ‘ਚ ਲਾਉਣ ਦਾ ਹੁਕਮ ਦਿੱਤਾ ਸੀ। ਕੋਰਟ ਨੇ ਮੁੜ ਰੀਵੀਊ ਪਟੀਸ਼ਨ ਤੇ ਤਿੰਨ ਸਾਲ ਤੋਂ ਸੁਣਵਾਈ ਨਾ ਕੀਤੇ ਜਾਣ ‘ਤੇ ਆਪਣੀ ਹੀ ਰਜਿਸਟਰੀ ਤੋਂ ਬਿਓਰਾ ਮੰਗਿਆ ਸੀ। ਕੋਰਟ ਨੇ ਜਾਣਨਾ ਚਾਹਿਆ ਸੀ ਕਿ ਤਿੰਨ ਸਾਲ ਤਕ ਕਿਹੜੇ ਅਧਿਕਾਰੀਆਂ ਨੇ ਫਾਈਲ ਦੇਖੀ ਤੇ ਇਸ ਨੂੰ ਜੱਜਾਂ ਸਾਹਮਣੇ ਪੇਸ਼ ਨਹੀਂ ਕੀਤਾ ਗਿਆ।

Related posts

Punjab Assembly Session 2022 :ਪੰਜਾਬ ਵਿਧਾਨ ਸਭਾ ‘ਚ ਉਠਿਆ ਲਾਰੈਂਸ ਬਿਸ਼ਨੋਈ ਦਾ ਮੁੱਦਾ, ‘ਆਪ’ ਦੇ ਵਿਜੇ ਪ੍ਰਤਾਪ ਨੇ ਕਿਹਾ- ਗੈਂਗਸਟਰਾਂ ਨੂੰ ਬਣਾਇਆ ਜਾ ਰਿਹੈ ਵੀ.ਆਈ.ਪੀ.

On Punjab

ਕਿਸਾਨ ਰੇਲ ਤੇ ਕਿਸਾਨ ਉਡਾਨ ਤੋਂ ਬਾਅਦ, ਕਿਸਾਨ ਡਰੋਨ ਮੋਦੀ ਸਰਕਾਰ ਦੀ ਇੱਕ ਵਿਲੱਖਣ ਪਹਿਲ

On Punjab

ਕੋਰੋਨਾ ਵਾਰੀਅਰਜ਼ ਨੂੰ ਸਨਮਾਨਿਤ ਕਰਨ ਲਈ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਲਾਂਚ ਕੀਤੀ ਵੈਬਸਾਈਟ

On Punjab