53.47 F
New York, US
October 19, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਰਲਡ ਟੂਰ ’ਤੇ ਗਏ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਦੀ ਪੈਰੂ ਵਿੱਚ ਮੌਤ

ਪੈਰੂ-  ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ ਵਿੱਚ ਰਹਿਣ ਵਾਲੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਰਘਬੀਰ ਸਿੰਘ ਆਪਣੀ ਹਾਰਲੇ-ਡੇਵਿਡਸਨ ਮੋਟਰਸਾਈਕਲ ’ਤੇ ਇਕੱਲੇ ਹੀ ਪੂਰੀ ਦੁਨੀਆ ਦੀ ਯਾਤਰਾ ’ਤੇ ਨਿਕਲੇ ਸਨ। ਰਘਬੀਰ ਪੇਸ਼ੇ ਤੋਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਸਨ। ਜਾਣਕਾਰੀ ਅਨੁਸਾਰ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਮੋਟਰਸਾਈਕਲ ‘ਤੇ ਵਿਸ਼ਵ ਟੂਰ ਲਈ ਨਿਕਲੇ ਸਨ। ਇਸ ਟੂਰ ਨੂੰ ਉਨ੍ਹਾਂ ਨੇ ‘ਫਲਾਇੰਗ ਖਾਲਸਾ ਵਰਲਡ ਟੂਰ’ ਦਾ ਨਾਂ ਦਿੱਤਾ ਸੀ। ਰਘਬੀਰ ਸਿੰਘ ਨੇ ਹਾਦਸੇ ਤੋਂ ਤਿੰਨ ਦਿਨ ਪਹਿਲਾਂ ਪੇਰੂ ਤੋਂ ਸੋਸ਼ਲ ਮੀਡੀਆ ’ਤੇ ਆਪਣੀ ਆਖਰੀ ਵੀਡੀਓ ਸਾਂਝੀ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ, ਤਾਂ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਰਾਹੀਂ ਭਾਲ ਸ਼ੁਰੂ ਕੀਤੀ। ਮੰਗਲਵਾਰ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਇੱਕ ਸੜਕ ਹਾਦਸੇ ਵਿੱਚ ਰਘਬੀਰ ਸਿੰਘ ਦੀ ਜਾਨ ਚਲੀ ਗਈ ਹੈ। ਇਸ ਖ਼ਬਰ ਨੇ ਕੈਨੇਡਾ ਅਤੇ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।

Related posts

ਅਮਰੀਕਾ ‘ਚ ਦਸੰਬਰ ‘ਚ ਹੀ ਫੈਲ ਗਿਆ ਸੀ ਕੋਰੋਨਾ, ਚੀਨ ‘ਚ ਬਾਅਦ ‘ਚ ਆਏ ਮਾਮਲੇ

On Punjab

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ! ਦੇਰ ਰਾਤ ਦਿੱਲੀ ਪੁਲਿਸ ਨੂੰ ਆਈ ਕਾਲ

On Punjab

ਪ੍ਰਸ਼ਾਸਕ ਵੱਲੋਂ ਕਿਸ਼ਨਗੜ੍ਹ ਪਾਵਰ ਸਟੇਸ਼ਨ ਤੇ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ

On Punjab