PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਟ ਪੂਰਨੀਮਾ ਅਤੇ ਕਬੀਰ ਜਯੰਤੀ ਮੌਕੇ ਲਗਾਇਆ ਅਤੁੱਟ ਲੰਗਰ; ਵਾਤਾਵਰਣ ਦੀ ਸੰਭਾਲ ਲਈ ਲਗਾਏ 21 ਪੌਦੇ

ਪਟਿਆਲਾ-  ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਅਤੇ ਭਗਤਾਂ ਦੇ ਸਹਿਯੋਗ ਨਾਲ ਵਟ ਪੂਰਨੀਮਾ, ਜੇਠ ਪੂਰਨੀਮਾ ਅਤੇ ਕਬੀਰ ਦਾਸ ਜਯੰਤੀ ਮੌਕੇ ਸਵੇਰੇ 11.00 ਦੁੱਧ ਵਾਲੀ ਛਬੀਲ ਅਤੇ ਦਾਲ ਮੱਖਣੀ, ਚਾਵਲ ਦਾ ਲੰਗਰ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦੇ ਕੋਲ ਪ੍ਰਸਾਦ ਲਗਾ ਕੇ ਅਤੁਟ ਵਰਤਾਇਆ ਗਿਆ ਅਤੇ ਲੰਗਰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਵੀ ਭੇਜਿਆ ਗਿਆ। ਸ਼ਾਮ ਨੂੰ 5:30 ਵਜੇ ਖੀਰ ਦਾ ਲੰਗਰ ਪ੍ਰਸ਼ਾਦ ਲਗਵਾ ਕੇ ਮੰਦਿਰ ਵਿੱਚ ਅਤੁੱਟ ਵਰਤਿਆ ਗਿਆ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜਿਆ ਗਿਆ। ਛਬੀਲ ਦੀ ਸੇਵਾ ਸੁਖਵਿੰਦਰ ਸਿੰਘ ਸਬਜੀ ਵਾਲੇ, ਚੌਰੇ ਵਲੋਂ ਕੀਤੀ ਗਈ ਅਤੇ ਖੀਰ ਦੀ ਸੇਵਾ ਸ਼ੀਸ਼ ਪਾਲ ਮਿੱਤਲ ਐਸ.ਐਸ.ਟੀ. ਨਗਰ ਵਲੋਂ ਕੀਤੀ ਗਈ। ਖਾਸ ਕਰਕੇ ਪੂਰਨਮਾਸ਼ੀ ਮੌਕੇ ਸ੍ਰੀ ਵਿਸ਼ਨੂੰ ਲਸ਼ਮੀ ਜੀ ਦੀ ਅਰਾਧਨਾ ਕੀਤੀ ਜਾਂਦੀ ਹੈ। ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਚ ਪਹਿਲਾਂ ਵਿਸ਼ਨੂੰ ਲਕਸ਼ਮੀ ਜੀ ਦੀ ਪ੍ਰਤੀਮਾ ਨਹੀਂ ਸੀ। ਇਸ ਸਾਲ ਭਗਤਾਂ ਦੇ ਸਹਿਯੋਗ ਨਾਲ ਇਸ ਦੀ ਸਥਾਪਨਾ ਹੋਈ ਹੈ। ਲੋਕ ਮੰਦਿਰ ਵਿੱਚ ਜਾ ਕੇ ਨਤਮਸਤਕ ਹੁੰਦੇ ਹਨ। ਲੰਗਰ ਸੁਧਾਰ ਸਭਾ ਦੇ ਮੈਂਬਰਾਂ ਨੇ ਬਣਵਾਇਆ ਅਤੇ ਵਰਤਾਇਆ ਅਤੇ ਸੁਧਾਰ ਸਭਾ ਦੇ ਮੈਂਬਰ ਹੀ ਵਰਤਾਉਣ ਵਾਸਤੇ ਰਜਿੰਦਰਾ ਹਸਪਤਾਲ ਵਿਖੇ ਲੈ ਕੇ ਗਏ।ਸ਼ਾਮ ਨੂੰ 5:00 ਵਜੇ ਸੁਧਾਰ ਸਭਾ ਦੇ ਮੈਂਬਰਾਂ ਵਲੋਂ 21 ਪੌਦੇ ਛਾਂ – ਫੁੱਲਾਂ ਵਾਲੇ ਬੀਰ ਜੀ ਦੀਆਂ ਮੜੀਆਂ ਦੇ ਕੋਲ ਸ਼ਿਵ ਜੀ ਦੀ ਮੂਰਤੀ ਦੇ ਬਾਹਰ ਲਗਾਏ ਗਏ ਅਤੇ ਇਨਾਂ ਨਾਲ ਟਰੀ ਗਾਰਡ ਵੀ ਲਗਾਏ ਗਏ। ਇਸ ਦੀ ਸਾਂਭ ਸੰਭਾਲ ਵੀ ਜਿੰਮੇਵਾਰੀ ਸਤਨਾਮ ਹਸੀਜਾ ਸੰਥਾਪਕ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਲਈ ਗਈ। ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਚ ਲੰਗਰ ਦੀ ਸੇਵਾ ਅਤੇ ਛਬੀਲ ਦੇ ਭੰਡਾਰੇ ਨਾਲ ਅਤੇ ਸ਼ਾਮ ਨੂੰ ਕੀਰਤਨ ਹੋਣ ਕਰਕੇ ਭਗਤਾਂ ਦਾ ਆਉਣਾ ਜਾਣਾ ਕਾਫੀ ਵੱਧ ਗਿਆ ਹੈ। ਇਹ ਗੱਲ ਸੇਵਾ ਮੁਕਤ ਪੰਡਿਤ ਅਸ਼ਵਨੀ ਜੀ ਨੇ ਆਖੀ ਕਿ ਪਹਿਲਾਂ ਹੀ ਇਸ ਮੰਦਿਰ ਦੀ ਆਸਥਾ ਮੰਦਿਰ ਵਿੱਚ ਬਹੁਤ ਸੀ ਜਿਸ ਨੂੰ ਇਸ ਮੰਦਿਰ ਬਾਰੇ ਪਤਾ ਨਹੀਂ ਸੀ ਉਹ ਵੀ ਹੁਣ ਇਸ ਮੰਦਿਰ ਵਿੱਚ ਆ ਕੇ ਮੰਦਿਰ ਦੀ ਜਗਮਗ ਦੇਖ ਦੇ ਦਰਸ਼ਨ ਕਰਨ ਆਉਂਦੇ ਹਨ।

Related posts

ਧਰਮ ਤਬਦੀਲ ਕਰਕੇ ਵਿਆਹ ਕਰਨ ‘ਤੇ ਇਲਾਹਾਬਾਦ ਹਾਈ ਕੋਰਟ ਦਾ ਮਹੱਤਵਪੂਰਨ ਆਦੇਸ਼, ਬਾਲਗਾਂ ਨੂੰ ਇਕੱਠੇ ਰਹਿਣ ਦਾ ਪੂਰਾ ਹੱਕ

On Punjab

ਅਰੁਣਾਚਲ ’ਚ ਵੱਡਾ ਸੜਕ ਹਾਦਸਾ, ਫ਼ੌਜ ਦਾ ਟਰੱਕ ਖਾਈ ‘ਚ ਡਿੱਗਿਆ, ਇਕ ਜਵਾਨ ਸ਼ਹੀਦ, ਕਈ ਜ਼ਖ਼ਮੀ

On Punjab

ਇੰਡੀਗੋ ਦੀ ਨਾਗਪੁਰ-ਕੋਲਕਾਤਾ ਉਡਾਣ ਪੰਛੀ ਟਕਰਾਉਣ ਕਰਕੇ ਵਾਪਸ ਪਰਤੀ

On Punjab