76.44 F
New York, US
June 1, 2024
PreetNama
ਸਿਹਤ/Health

ਲੰਬਾ ਜੀਵਨ ਚਾਹੁੰਦੇ ਹੋ ਤਾਂ ਖ਼ੂਬ ਖਾਓ ਅਖਰੋਟ, ਪੜ੍ਹੋ – ਕੀ ਕਹਿੰਦਾ ਹੈ ਅਧਿਐਨ

ਚੰਗੀ ਸਿਹਤ ’ਚ ਸੁੱਕੇ ਮੇਵਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਇਨ੍ਹਾਂ ਦੇ ਨਿਯਮਿਤ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਇਕ ਨਵੇਂ ਅਧਿਆਇ ’ਚ ਅਖਰੋਟ ਸੇਵਨ ਦਾ ਵੱਡਾ ਫਾਇਦਾ ਸਾਹਮਣੇ ਆਇਆ ਹੈ। ਇਸਦਾ ਦਾਅਵਾ ਹੈ ਕਿ ਰੋਜ਼ਾਨਾ ਅਖਰੋਟ ਖਾਣ ਨਾਲ ਨਾ ਸਿਰਫ਼ ਜੀਵਨ ਲੰਬਾ ਹੋ ਸਕਦਾ ਹੈ ਬਲਕਿ ਮੌਤ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। ਇਸ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਤੁਸੀਂ ਲੰਬੀ ਜ਼ਿੰਦਗੀ ਚਾਹੁੰਦੇ ਹੋ ਤਾਂ ਅਖਰੋਟ ਖ਼ੂਬ ਖਾਓ।

ਨਿਊਟ੍ਰੀਅੰਟਸ ਮੈਗਜ਼ੀਨ ’ਚ ਪ੍ਰਕਾਸ਼ਿਤ ਅਧਿਆਇ ਅਨੁਸਾਰ, ਹਫ਼ਤੇ ’ਚ 150 ਗ੍ਰਾਮ ਜਾਂ ਇਸਤੋਂ ਵੱਧ ਅਖਰੋਟ ਖਾਣ ਨਾਲ ਮੌਤ ਦਾ ਖ਼ਤਰਾ ਕਾਫੀ ਹੱਦ ਤਕ ਘੱਟ ਹੋ ਸਕਦਾ ਹੈ ਅਤੇ ਜੀਵਨ ਲੰਬਾ ਹੋ ਸਕਦਾ ਹੈ। ਅਮਰੀਕਾ ਦੇ ਹਾਵਰਡ ਟੀਐੱਚ ਚੈਨ ਸਕੂਲ ਆਫ ਪਬਲਿਕ ਦੇ ਸੀਨੀਅਰ ਖੋਜੀ ਯਾਨਪਿੰਗ ਲੀ ਨੇ ਕਿਹਾ, ‘ਇਸ ਅਧਿਆਇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਹਰ ਹਫ਼ਤੇ ਸਿਰਫ ਕੁਝ ਅਖਰੋਟ ਖਾਣ ਨਾਲ ਉਮਰ ਲੰਬੀ ਕਰਨ ’ਚ ਮਦਦ ਮਿਲ ਸਕਦੀ ਹੈ।’ਅਧਿਐਨ ਅਨੁਸਾਰ, ਹਰ ਹਫ਼ਤੇ 150 ਗ੍ਰਾਮ ਜਾਂ ਇਸਤੋਂ ਵੱਧ ਅਖਰੋਟ ਸੇਵਨ ਦਾ ਸਬੰਧ ਕਿਸੀ ਵੀ ਕਾਰਨ ਮੌਤ ਦੇ ਖ਼ਤਰੇ ’ਚ 14 ਫ਼ੀਸਦ ਕਮੀ ਤੋਂ ਪਾਇਆ ਗਿਆ ਹੈ।

ਦਿਲ ਦੇ ਰੋਗ ਨਾਲ ਮਰਨ ਦਾ ਖ਼ਤਰਾ 25 ਫ਼ੀਸਦ ਘੱਟ ਮਿਲਿਆ। ਜਦਕਿ ਅਖਰੋਟ ਨਾ ਖਾਣ ਵਾਲਿਆਂ ਦੀ ਤੁਲਨਾ ’ਚ ਇਨ੍ਹਾਂ ਲੋਕਾਂ ਦੀ ਉਮਰ 1.3 ਸਾਲ ਜ਼ਿਆਦਾ ਪਾਈ ਗਈ। ਇਹ ਸਿੱਟਾ 67 ਹਜ਼ਾਰ 14 ਔਰਤਾਂ ਅਤੇ 26 ਹਜ਼ਾਰ 326 ਪੁਰਸ਼ਾਂ ’ਤੇ ਕੀਤੇ ਗਏ ਅਧਿਆਇ ਦੇ ਆਧਾਰ ’ਤੇ ਕੱਢਿਆ ਗਿਆ ਹੈ। ਇਨ੍ਹਾਂ ਪ੍ਰਤੀਭਾਗੀਆਂ ਦੀ ਔਸਤ ਉਮਰ 63 ਸਾਲ ਸੀ। ਇਹ ਅਧਿਆਇ ਸਾਲ 1998 ਤੋਂ ਲੈ ਕੇ 2018 ਤਕ ਕੀਤਾ ਗਿਆ ਸੀ।

Related posts

ਮਸ਼ਹੂਰ ਐਕਟਰ ਸਤੀਸ਼ ਕੌਸ਼ਿਕ ਦਾ ਦੇਹਾਂਤ, ਸੋਸ਼ਲ ਮੀਡੀਆ ‘ਤੇ ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

On Punjab

ਭਾਰਤ ਬਾਇਓਟੈੱਕ ਨੂੰ ਵੱਡਾ ਝਟਕਾ, ਅਮਰੀਕਾ ਨੇ Covaxin ਟੀਕੇ ਨੂੰ ਨਹੀਂ ਦਿੱਤੀ ਮਨਜ਼ੂਰੀ, ਇਹ ਹੈ ਕਾਰਨ

On Punjab

Bridal Health Tips : ਵਿਆਹ ਵਾਲੇ ਦਿਨ ਫਿੱਟ ਰਹਿਣ ਲਈ ਇਕ ਮਹੀਨਾ ਪਹਿਲਾਂ ਤੋਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿਓ

On Punjab