PreetNama
ਸਮਾਜ/Social

ਲੰਡਨ ‘ਚ ਚਾਕੂਆਂ ਨਾਲ ਹਮਲਾ, ਤਿੰਨ ਮੌਤਾਂ

ਲੰਡਨ: ਇੱਥੋਂ ਦੇ ਰੀਡਿੰਗ ਸ਼ਹਿਰ ‘ਚ ਚਾਕੂਆਂ ਨਾਲ ਕੀਤੇ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹਨ। ਇਸ ਘਟਨਾ ‘ਚ ਮੌਕੇ ਤੋਂ 25 ਸਾਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੇਸ਼ੱਕ ਪੁਲਿਸ ਇਸ ਨੂੰ ਅੱਤਵਾਦੀ ਹਮਲਾ ਨਹੀਂ ਮੰਨ ਰਹੀ ਪਰ ਇਸ ਘਟਨਾ ਦੀ ਜਾਂਚ ਲਈ ਅੱਤਵਾਦ ਨਿਰੋਧਕ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ।

ਸੁਰੱਖਿਆ ਸੂਤਰਾਂ ਮੁਤਾਬਕ ਘਟਨਾ ਤੋਂ ਗ੍ਰਿਫ਼ਤਾਰ ਕੀਤਾ ਵਿਅਕਤੀ ਲੀਬੀਆ ਦਾ ਮੰਨਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਦੱਸਿਆ ਕਿ ਇਕ ਆਦਮੀ ਨੇ ਚਾਕੂ ਕੱਢਿਆ ਤੇ ਕ੍ਰਾਊਨ ਕੋਰਟ ਕੋਲ ਰੀਡਿੰਗ ‘ਚ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਦਿੱਤਾ। ਮੰਨਿਆ ਜਾ ਰਿਹਾ ਕਿ ਉੱਥੇ ਇਕ ਹਮਲਾਵਰ ਸੀ, ਜਿਸ ਨੇ ਪੁਲਿਸ ਕੋਲ ਸਰੇਂਡਰ ਕਰ ਦਿੱਤਾ ਸੀ। ਟੇਮਜ਼ ਵੈਲੀ ਪੁਲਿਸ ਦੇ ਡਿਟੈਕਟਿਵ ਚੀਫ਼ ਆਫ਼ ਸੁਪਰਟੈਂਡੈਂਟ ਇਯਾਨ ਹੰਟਰ ਨੇ ਕਿਹਾ ਕਿ “ਹਮਲੇ ਦੇ ਸਬੰਧ ‘ਚ ਕਿਸੇ ਹੋਰ ਵਿਅਕਤੀ ਦੀ ਤਲਾਸ਼ ਨਹੀਂ ਕਰ ਰਹੇ।”

Related posts

ਪੰਜਾਬ ਪੁਲੀਸ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਘਟਕ ਟੀਮਾਂ, ਵਾਧੂ ਕੰਪਨੀਆਂ ਤਾਇਨਾਤ ਕੀਤੀਆਂ

On Punjab

ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਕਦੋਂ ਹੋਵੇਗੀ ਵੋਟ, ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਦੱਸਿਆ ਸਰਕਾਰ ਬਚਾਉਣ ਦਾ ਫਾਰਮੂਲਾ

On Punjab

ਪਾਕਿਸਤਾਨ ਨੇ ਸਿਹਤ ਵਰਕਰਾਂ ਤੇ ਬਿਮਾਰ ਲੋਕਾਂ ਲਈ ਵੈਕਸੀਨ ਦੀ ਬੂਸਟਰ ਡੋਜ਼ ਨੂੰ ਦਿੱਤੀ ਪ੍ਰਵਾਨਗੀ

On Punjab