60.15 F
New York, US
May 16, 2024
PreetNama
ਸਮਾਜ/Social

ਪਾਕਿਸਤਾਨ ਨੇ ਸਿਹਤ ਵਰਕਰਾਂ ਤੇ ਬਿਮਾਰ ਲੋਕਾਂ ਲਈ ਵੈਕਸੀਨ ਦੀ ਬੂਸਟਰ ਡੋਜ਼ ਨੂੰ ਦਿੱਤੀ ਪ੍ਰਵਾਨਗੀ

ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਟੀਕਾਕਰਨ ਪ੍ਰਕਿਰਿਆ ਤੇਜ਼ ਹੋ ਗਈ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਸਿਹਤ ਵਰਕਰਾਂ, 50 ਸਾਲ ਤੋਂ ਵੱਧ ਉਮਰ ਦੇ ਲੋਕਾਂ, ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ, ਉਨ੍ਹਾਂ ਲਈ ਕੋਵਿਡ-19 ਵੈਕਸੀਨ ਦੀਆਂ ਬੂਸਟਰ ਖੁਰਾਕਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐੱਨਸੀਓਸੀ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਟੀਕੇ ਦੀ ਆਖਰੀ ਖੁਰਾਕ ਤੋਂ ਬਾਅਦ ਛੇ ਮਹੀਨਿਆਂ ਲਈ ਇਹ ਟੀਕੇ ਮੁਫਤ ਹੋਣਗੇ।

ਵਾਇਰਸ ਖ਼ਿਲਾਫ਼ ਟੀਕਾਕਰਨ ਹੈ ਇਕਮਾਤਰ ਸੁਰੱਖਿਆ

ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਦਾ ਸੰਕਟ ਅਜੇ ਖਤਮ ਨਹੀਂ ਹੋਇਆ ਸੀ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਾਈਕਰੋਨ ਨੇ ਵਿਸ਼ਵ ਪੱਧਰ ‘ਤੇ ਦਸਤਕ ਦੇ ਦਿੱਤੀ ਹੈ। ਐੱਨਸੀਓਸੀ ਫੋਰਮ ਨੇ ਜ਼ੋਰ ਦੇ ਕੇ ਕਿਹਾ ਕਿ ਟੀਕਾਕਰਨ ਹੀ ਇਸ ਤੋਂ ਬਚਾਅ ਹੈ, ਜਿਸ ਤੋਂ ਬਾਅਦ ਐੱਨ.ਸੀ.ਓ.ਸੀ ਨੇ ‘ਲਾਜ਼ਮੀ ਟੀਕਾਕਰਨ ਪ੍ਰਣਾਲੀ’ ਨੂੰ 1 ਦਸੰਬਰ ਯਾਨੀ ਅੱਜ ਤੋਂ ਲਾਗੂ ਕਰਨ ਲਈ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਕੰਮਕਾਜ ਸਬੰਧੀ ਸੂਬਿਆਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਜ਼ੀਰੋ-ਟੌਲਰੈਂਸ ਨੀਤੀ (zero-tolerance policy) ਅਪਣਾਉਣ ਲਈ ਜਾਰੀ ਕੀਤਾ ਗਿਆ ਹੈ।

Related posts

ਪੰਜਾਬ ‘ਚ ਸਸਤੀ ਸ਼ਰਾਬ ‘ਤੇ ਫਸਿਆ ਪੇਚ, ਹਾਈ ਕੋਰਟ ਨੇ ਕਿਹਾ- ਕਿਉਂ ਨਾ ਨਵੀਂ ਐਕਸਾਈਜ਼ ਪਾਲਿਸੀ ‘ਤੇ ਰੋਕ ਲਗਾ ਦੇਈਏ, ਪੜ੍ਹੋ ਕੀ ਹੈ ਮਾਮਲਾ

On Punjab

“ਕੱਚੀਆਂ ਗਾਜਰਾਂ “

Pritpal Kaur

550ਵੇਂ ਪ੍ਰਕਾਸ਼ ਪੁਰਬ ਮੌਕੇ 84ਦੇਸ਼ਾਂ ਦੇ ਅੰਬੇਸਡਰ ਦਰਬਾਰ ਸਾਹਿਬ ‘ਚ ਨਤਮਸਤਕ

On Punjab