ਨਵੀਂ ਦਿੱਲੀ- ਦਿੱਲੀ ਦੇ ਕੇਂਦਰੀ ਬਾਜ਼ਾਰ, ਜੋ ਕਦੇ ਭੀੜ-ਭੜੱਕੇ ਨਾਲ ਭਰੇ ਰਹਿੰਦੇ ਸਨ, ਲਾਲ ਕਿਲ੍ਹਾ ਧਮਾਕੇ ਤੋਂ ਬਾਅਦ ਸ਼ਾਂਤ ਹੋ ਗਏ ਹਨ। ਡਰ ਅਜੇ ਵੀ ਬਣਿਆ ਹੋਇਆ ਹੈ, ਜਿਸ ਕਾਰਨ ਬਹੁਤ ਸਾਰੇ ਬਾਹਰੀ ਸੂਬਿਆਂ ਦੇ ਖਰੀਦਦਾਰ ਹੁਣ ਵਿਅਕਤੀਗਤ ਤੌਰ ’ਤੇ ਆਉਣ ਦੀ ਬਜਾਏ ਆਨਲਾਈਨ ਆਰਡਰਾਂ ਦੀ ਚੋਣ ਕਰ ਰਹੇ ਹਨ। ਸੋਮਵਾਰ ਸ਼ਾਮ ਨੂੰ ਹੋਏ ਇਸ ਧਮਾਕੇ ਨੇ ਸਦਰ ਬਾਜ਼ਾਰ ਅਤੇ ਚਾਂਦਨੀ ਚੌਕ ਵਰਗੇ ਥੋਕ ਬਾਜ਼ਾਰਾਂ ਵਿੱਚ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ, ਜਿੱਥੇ ਆਮ ਤੌਰ ‘ਤੇ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਭਾਰੀ ਕਾਰੋਬਾਰ ਹੁੰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਗਾਹਕ ਅਤੇ ਵਪਾਰੀ ਦੋਵੇਂ ਅਜੇ ਵੀ ਡਰ ਦੇ ਮਾਹੌਲ ਵਿੱਚ ਹਨ। ਭਾਰਗਵ ਨੇ ਕਿਹਾ, “ਚੀਜ਼ਾਂ ਨੂੰ ਆਮ ਹੋਣ ਵਿੱਚ ਘੱਟੋ-ਘੱਟ ਇੱਕ ਮਹੀਨਾ ਲੱਗੇਗਾ। ਬਹੁਤ ਸਾਰੇ ਗਾਹਕ ਆਉਣ ਤੋਂ ਝਿਜਕ ਰਹੇ ਹਨ ਅਤੇ ਕੁਝ ਦੁਕਾਨਦਾਰ ਜਿਨ੍ਹਾਂ ਦੀਆਂ ਦੁਕਾਨਾਂ ਧਮਾਕੇ ਵਾਲੀ ਥਾਂ ਦੇ ਨੇੜੇ ਹਨ, ਉਹ ਅਜੇ ਵੀ ਡਰ ਕਾਰਨ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਰਹੇ।’’ ਹਾਲਾਂਕਿ ਸਰੋਜਨੀ ਨਗਰ ਵਰਗੇ ਬਾਜ਼ਾਰ ਪ੍ਰਭਾਵਿਤ ਨਹੀਂ ਹੋਏ ਅਤੇ ਗਾਹਕ ਲਗਾਤਾਰ ਆ-ਜਾ ਰਹੇ ਹਨ। ਸਰੋਜਨੀ ਨਗਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ, “ਕੱਲ੍ਹ ਸ਼ਾਮ ਨੂੰ ਵੀ ਵੱਡੀ ਗਿਣਤੀ ਵਿੱਚ ਗਾਹਕ ਸਨ। ਮੰਗਲਵਾਰ ਨੂੰ ਕੁਝ ਸ਼ਾਂਤੀ ਸੀ, ਪਰ ਬੁੱਧਵਾਰ ਤੱਕ ਭੀੜ ਆਮ ਵਾਂਗ ਹੋ ਗਈ ਸੀ।”

