PreetNama
ਫਿਲਮ-ਸੰਸਾਰ/Filmy

ਰੈੱਡ ਕਾਰਪੇਟ ਤੇ ਛਾਈ ਪ੍ਰਿਯੰਕਾ-ਨਿਕ ਦੀ ਜੋੜੀ, ਤਸਵੀਰਾਂ ਵਾਇਰਲ

ਪ੍ਰਿਯੰਕਾ ਚੋਪੜਾ ਹਾਲੀਵੁਡ ਵਿੱਚ ਛਾ ਜਾਣ ਵਿੱਚ ਬੇਹੱਦ ਬਿਜੀ ਹੈ।ਗਲੋਬਲ ਸੈਲੀਬ੍ਰੇਟੀ ਬਣ ਚੁੱਕੀ ਪ੍ਰਿਯੰਕਾ ਚੋਪੜਾ ਜਿੱਥੇ ਬਾਲੀਵੁਡ ਵਿੱਚ ਅੱਜ ਵੀ ਆਪਣੀ ਥਾਂ ਬਣਾਏ ਹੋਏ ਹਨ ਉੱਥੇ ਹੀ ਹਾਲੀਵੁਡ ਦਾ ਦਿਲ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡਦੀ ਹੈ।
ਐਤਵਾਰ ਸ਼ਾਮ Grammy Awards 2020 ਵਿੱਚ ਪ੍ਰਿਯੰਕਾ ਪਤੀ ਨਿਕ ਜੋਨਸ ਨਾਲ ਪਹੁੰਚੀ, ਜਿੱਥੇ ਉਨ੍ਹਾਂ ਨੂੰ ਦੇਖ ਸਾਰਿਆਂ ਦੇ ਸਾਂਹ ਰੁਕ ਗਏ।

ਇਸ ਮੌਕੇ ਤੇ ਪ੍ਰਿਯੰਕਾ ਚੋਪੜਾ ਦਾ ਆਊਟਫਿਟ ਦੇਖਣ ਲਾਇਕ ਸੀ। ਪ੍ਰਿਯੰਕਾ ਨੇ ਫ੍ਰਿੰਜ ਸਲੀਵਜ਼ ਵਾਲੇ ਕੀਮੋਨੋ ਗਾਊਨ ਵਿੱਚ ਨਜ਼ਰ ਆਈ। ਇਸ ਆਈਵਰੀ ਕਲਰ ਸੇਕਿਵਨ ਡ੍ਰੈੱਸ ਵਿੱਚ ਪ੍ਰਿਯੰਕਾ ਬਹੁਤ ਖੂਬਸੂਰਤ ਲੱਗ ਰਹੀ ਸੀ।
ਜਿੱਥੇ ਪ੍ਰਿਯੰਕਾ ਨੇ ਆਈਵਰੀ ਕਲਰ ਨੂੰ ਚੁਣਿਆ ਤਾਂ ਉੱਥੇ ਉਨ੍ਹਾਂ ਦੇ ਪਤੀ ਅਤੇ ਸਿੰਗਰ ਨਿਕ ਜੋਨਸ ਬ੍ਰਾਊਨ ਗੋਲਡ ਕਲਰ ਦਾ ਸ਼ਿਮਰੀ ਪੈਂਟ ਸੂਟ ਪਾਇਆ ਸੀ।

ਇਸ ਸਟਾਈਲਿਸ਼ ਜੋੜੀ ਦੇ ਨਾਲ ਨਿਕ ਦੇ ਦੋਵੇਂ ਭਰਾ ਕੇਵਿਨ ਅਤੇ ਜੋ ਸਨ। ਇਸਦੇ ਨਾਲ ਹੀ ਕੇਵਿਨ ਦੀ ਪਤਨੀ ਡੈਨਿਅਲ ਅਤੇ ਜੋ ਦੀ ਪਤਨੀ ਸੋਫੀ ਟਰਨਰ ਵੀ ਇਸ ਈਵੈਂਟ ਵਿੱਚ ਮੌਜੂਦ ਸੀ।

ਸਾਰਿਆਂ ਨੇ ਇਕੱਠੇ ਫੈਮਿਲੀ ਫੋਟੋ ਵੀ ਖਿਚਵਾਇਆ।
Grammy Awards 2020 ਦੇ ਰੈੱਡ ਕਾਰਪੇਟ ਤੇ ਸਾਰਿਆਂ ਦਾ ਧਿਆਨ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਤੇ ਸੀ। ਉੱਥੇ ਇਸ ਜੋੜੀ ਦੀ ਮਸਤੀ ਦੇਖ ਸਾਰੇ ਵੀ ਬਹੁਤ ਖੁਸ਼ ਹੋ ਰਹੇ ਸਨ।

ਉੱਥੇ ਹੀ ਸੈਰੇਮਨੀ ਵਿੱਚ ਪ੍ਰਿਯੰਕਾ ਆਪਣੀ ਦੋਵੇਂ ਜੇਠਾਨੀਆਂ ਸੋਫੀ ਟਰਨਰ ਅਤੇ ਡੈਨਿਅਲ ਦੇ ਨਾਲ ਬੈਠੀ ਸੀ।

ਨਿਕ ਨੇ ਇਸ ਸੈਰੇਮਨੀ ਵਿੱਚ ਆਪਣੇ ਭਰਾਵਾਂ ਕੇਵਿਨ ਅਤੇ ਜੋ ਨਾਲ ਮਿਲ ਕੇ ਮਿਊਜਿਕ ਪਰਫਾਰਮੈਂਸ ਵੀ ਦਿੱਤੀ ਸੀ। ਇਹ ਪਰਫਾਰਮੈਂਸ ਸਾਰਿਆਂ ਨੂੰ ਖੂਬ ਪਸੰਦ ਵੀ ਆਈ ਸੀ।
ਨਿਕ ਅਤੇ ਪ੍ਰਿਯੰਕਾ ਦੀ ਜੋੜੀ ਬਹੁਤ ਕਿਊਟ ਹੈ ਅਤੇ ਇਨ੍ਹਾਂ ਦੋਹਾਂ ਦੇ ਦੁਨੀਆ ਭਰ ਵਿੱਚ ਦੀਵਾਨੇ ਹਨ। ਨਿਕ ਅਤੇ ਪ੍ਰਿਯੰਕਾ ਦਾ ਰੋਮਾਂਸ ਬਹੁਤ ਲੋਕਾਂ ਦੇ ਲਈ ਕਪਲ ਗੋਲਜ਼ ਹੈ।

Related posts

ਨੈੱਟਫਲਿਕਸ ਦੀ ਸੀਰੀਜ਼ ‘ਬੈਡ ਬੁਆਏ ਬਿਲੇਨੀਅਰ-ਇੰਡੀਆ’ ਦੀ ਰਿਲੀਜ਼ਿੰਗ ‘ਤੇ ਰੋਕ

On Punjab

ਜਲਦ ਹੀ ਦਰਸ਼ਕਾ ਦੇ ਰੁ ਬ ਰੁ ਹੋਣ ਜਾ ਰਿਹਾ ਮਿਸ ਪੂਜਾ ਦਾ ਗੀਤ ‘ਮਹਿੰਦੀ’

On Punjab

Juhi Chawla ਨੇ ਉਠਾਇਆ 5 ਜੀ ਨੈੱਟਵਰਕ ਖ਼ਿਲਾਫ਼ ਵੱਡਾ ਕਦਮ, ਐਕਟ੍ਰੈੱਸ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

On Punjab