61.48 F
New York, US
May 21, 2024
PreetNama
ਸਮਾਜ/Social

ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਵੱਡਾ ਫੈਸਲਾ, ਸਿਆਸੀ ਆਗੂਆਂ ਨੂੰ ਕਹੀ ਵੱਡੀ ਗੱਲ

ਅੰਮ੍ਰਿਤਸਰ: ਦੇਸ਼ ਭਰ ‘ਚ ਕਿਸਾਨੀ ਤੇ ਕਿਸਾਨਾਂ ਨੂੰ ਬਚਾਉਣ ਲਈ ਅੰਦੋਲਨ ਜਾਰੀ ਹਨ। ਕਿਸਾਨ ਆਗੂ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ ਵੀ ਧਰਨੇ ਪ੍ਰਦਰਸ਼ਨ ਕਰਕੇ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ। ਇਨ੍ਹਾਂ ਧਰਨਿਆਂ ਦਰਮਿਆਨ ਹੁਣ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਰੇਲ ਰੋਕੋ ਅੰਦੋਲਨ ਕਰਨ ਜਾ ਰਹੀਆਂ ਹਨ, ਜਿਸ ‘ਚ ਉਨ੍ਹਾਂ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਸਾਨ ਆਗੂਆਂ ਨੂੰ ਸ਼ਾਮਲ ਨਾ ਹੋਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਦਾ ਐਮਪੀ ਜਾਂ ਵਿਧਾਇਕ (ਮੌਜੂਦਾ ਜਾਂ ਸਾਬਕਾ) ਉਨ੍ਹਾਂ ਦੇ ਧਰਨੇ ਜਾਂ ਪ੍ਰਦਰਸ਼ਨ ‘ਚ ਆਉਣ ਦੀ ਖੇਚਲ ਨਾ ਕਰੇ, ਫਿਰ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਵੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 24 ਸਤੰਬਰ ਦੇ ਰੇਲ ਰੋਕੋ ਅੰਦੋਲਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕਿਸਾਨੀ ਦੇ ਜੋ ਹੀ ਹਾਲਾਤ ਨੇ ਉਸ ਲਈ ਸਿਆਸੀ ਆਗੂ ਹੀ ਜ਼ਿੰਮੇਵਾਰ ਹਨ। ਸਾਡੇ ਧਰਨੇ ‘ਚ ਸਿਰਫ ਕਿਸਾਨ, ਮਜਦੂਰ, ਆਮ ਲੋਕ ਤੇ ਕਿਸਾਨੀ ਦਾ ਦਰਦ ਮਹਿਸੂਸ ਕਰਨ ਵਾਲੇ ਹੀ ਸ਼ਿਰਕਤ ਕਰ ਸਕਦੇ ਹਨ।
ਕਈ ਸਿਆਸੀ ਪਾਰਟੀਆਂ ਦੇ ਆਗੂ ਕਿਸਾਨਾਂ ਦੇ 24 ਸਤੰਬਰ ਦੇ ਰੇਲ ਰੋਕੋ ਅੰਦੋਲਨ ‘ਚ ਸ਼ਿਰਕਤ ਕਰਨਾ ਚਾਹੁੰਦੇ ਸੀ। ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਸੰਪਰਕ ਵੀ ਕਰ ਰਹੇ ਸੀ ਪਰ ਕਿਸਾਨ ਜਥੇਬੰਦੀਆਂ ਨੇ ਇਸ ਤੋਂ ਪਹਿਲਾਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਜਾਰੀ ਕਰ ਦਿੱਤੀ ਹੈ ਕਿ ਉਹ ਉਨ੍ਹਾਂ ਧਰਨੇ ਵਿੱਚ ਆਉਣ ਦੀ ਖੇਚਲ ਨਾ ਕਰਨ। ਕਿਸਾਨ ਜਥੇਬੰਦੀਆਂ ਵੱਲੋਂ ਇਹ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ।

Related posts

ਹੁਣ ਕਾਰਾਂ ‘ਤੇ ਲੱਗਣਗੀਆਂ ਹਰੀਆਂ, ਪੀਲੀਆਂ ਨੰਬਰ ਪਲੇਟਾਂ, ਜਾਣੋ ਆਖਰ ਕਿਉਂ?

On Punjab

ਅੰਤਿਮ ਪੜਾਅ ‘ਤੇ ਪਹੁੰਚੀ ਪੰਜਾਬ ਪੁਲਿਸ ਦੀ ਤਫਤੀਸ਼, ਤਸਵੀਰਾਂ ਤੇ ਵੀਡੀਓਜ਼ ਦੀ ਕਰ ਰਹੀ ਜਾਂਚ

On Punjab

ਹੋ ਜਾਏ ਪੁਤ ਬਰਾਬਰ ਦਾ ਜਦ

Pritpal Kaur