PreetNama
ਖੇਡ-ਜਗਤ/Sports News

ਰਿਸ਼ਭ ਪੰਤ ਨੇ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ਟੈਸਟ ’ਚ 97 ਦੌਡ਼ਾਂ ਦੀ ਪਾਰੀ ਖੇਡਣ ਤੋਂ ਪਹਿਲਾਂ ਲਗਵਾਏ ਸਨ ਇੰਨੇ ਇੰਜੈਕਸ਼ਨ

ਰਿਸ਼ਭ ਪੰਤ ਆਸਟ੍ਰੇਲੀਆ ਖ਼ਿਲਾਫ਼ ਟੀਮ ਇੰਡੀਆ ਨੂੰ ਟੈਸਟ ਸੀਰੀਜ਼ ’ਚ ਜਿੱਤ ਦਿਵਾਉਣ ’ਚ ਵੱਡੀ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਤੇ ਚੌਥੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਆਪਣੇ ਨਾਬਾਦ 89 ਪਾਰੀ ਦੇ ਦਮ ’ਤੇ ਉਹ ਪਲੇਅਰ ਆਫ਼ ਦ ਮੈਚ ਵੀ ਚੁਣੇ ਗਏ ਸੀ। ਚੌਥੇ ਬਿ੍ਸਬੇਨ ਟੈਸਟ ਮੈਚ ਤੋਂ ਠੀਕ ਪਹਿਲਾਂ ਸਿਡਨੀ ਟੈਸਟ ਮੈਚ ’ਚ ਟੀਮ ਇੰਡੀਆ ਲਈ ਉਨ੍ਹਾਂ ਨੇ 97 ਦੌੜਾਂ ਦੀ ਪਾਰੀ ਤੇ ਆਪਣਾ ਸੈਂਕੜਾ ਲਗਾਉਣ ਚੂਕ ਗਏ ਸੀ।
ਸਿਡਨੀ ਟੈਸਟ ’ਚ ਟੀਮ ਇੰਡੀਆ ਨੂੰ ਜਿੱਤ ਲਈ 407 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਭਾਰਤੀ ਟੀਮ ਨੇ 36 ਓਵਰਾਂ ’ਚ 3 ਵਿਕਟਾਂ ’ਤੇ 102 ਦੌੜਾਂ ਹੀ ਬਣਾਈਆਂ ਸੀ। ਰੋਹਿਤ ਸ਼ਰਮਾ, ਸ਼ੁੱਭਮਨ ਗਿੱਲ ਤੇ ਕਪਤਾਨ ਅਜਿੰਕਯ ਰਹਾਣੇ ਆਊਟ ਹੋ ਚੁੱਕੇ ਸੀ ਤੇ ਭਾਰਤੀ ਟੀਮ ਦੀ ਸਥਿਤੀ ਸਹੀ ਨਹੀਂ ਲੱਗ ਰਹੀ ਸੀ ਜਦ ਰਿਸ਼ਭ ਪੰਤ ਨੇ 112 ਗੇਂਦਾਂ ’ਤੇ 12 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ ਤੇਜ਼ 97 ਦੌੜਾਂ ਦੀ ਪਾਰੀ ਖੇਡੀ ਸੀ। ਆਪਣੀ ਪਾਰੀ ਦੌਰਾਨ ਰਿਸ਼ਭ ਐਲਬੋ ਦੀ ਇੰਜਰੀ ਨਾਲ ਜੂਝ ਰਹੇ ਸੀ, ਪਰ ਫਿਰ ਵੀ ਉਨ੍ਹਾਂ ਨੇ ਕਾਫੀ ਵਧੀਆ ਬੱਲੇਬਾਜ਼ੀ ਕੀਤੀ।
ਰਿਸ਼ਭ ਪੰਤ ਨੇ ਖੁਲਾਸਾ ਕੀਤਾ ਕਿ ਦੂਜੀ ਪਾਰੀ ’ਚ ਇੰਜਰੀ ਦੇ ਬਾਵਜੂਦ ਉਹ ਬੱਲੇਬਾਜ਼ੀ ਲਈ ਮੈਦਾਨ ’ਚ ਉਤਰੇ ਸੀ, ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਦਰਦ ਤੋਂ ਰਾਹਤ ਦੇਣ ਵਾਲੀ ਦਵਾਈ ਖਾਦੀ ਸੀ, ਨਾਲ ਹੀ ਪੇਨ ਕਿਲਰ ਇੰਜੈਕਸ਼ਨ ਵੀ ਲਿਆ ਸੀ। ਸਿਡਨੀ ਟੈਸਟ ਦੀ ਦੂਸਰੀ ਪਾਰੀ ’ਚ ਰਿਸ਼ਭ ਦੀ ਬੱਲੇਬਾਜ਼ੀ ਤੋਂ ਬਾਅਦ ਫੈਨਜ਼ ਦੇ ਮਨ ’ਚ ਜਿੱਤ ਦੀ ਉਮੀਦ ਜੱਗ ਗਈ ਸੀ, ਪਰ ਉਹ 97 ’ਤੇ ਆਊਟ ਹੋ ਗਏ ਸੀ। ਬਾਅਦ ’ਚ ਆਰ ਅਸ਼ਵਨੀ ਤੇ ਹਨੁਮਾ ਵਿਹਾਰੀ ਨੇ ਆਪਣੀ ਮੈਰਾਥਨ ਪਾਰੀ ਨਾਲ ਮੈਚ ਡ੍ਰਾ ਕਰਾ ਦਿੱਤਾ ਸੀ।

Related posts

ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਹੈਟਿ੍ਕ ਤੇ ਮਨਪ੍ਰੀਤ ਸਿੰਘ ਦੇ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿਚ ਇੰਗਲੈਂਡ ‘ਤੇ 4-3 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ (26ਵੇਂ, 26ਵੇਂ ਤੇ 43ਵੇਂ ਮਿੰਟ) ਤੇ ਮਨਪ੍ਰੀਤ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਸੂਚੀ ਵਿਚ ਸਿਖਰ ‘ਤੇ ਆਪਣੀ ਬੜ੍ਹਤ ਮਜ਼ਬੂਤ ਕਰਨ ਵਿਚ ਮਦਦ ਕੀਤੀ। ਇੰਗਲੈਂਡ ਲਈ ਲਿਆਮ ਸੈਨਫੋਰਡ (ਸੱਤਵੇਂ), ਡੇਵਿਡ ਕੋਂਡਨ (39ਵੇਂ) ਤੇ ਸੈਮ ਵਾਰਡ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ਵਿਚ ਅੱਠ ਪੈਨਲਟੀ ਕਾਰਨਰਾਂ ਵਿਚੋਂ ਚਾਰ ਨੂੰ ਗੋਲ ਵਿਚ ਬਦਲਿਆ ਜਦਕਿ ਇੰਗਲੈਂਡ ਨੇ ਛੇ ਸ਼ਾਰਟ ਕਾਰਨਰਾਂ ਵਿਚੋਂ ਤਿੰਨ ‘ਤੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 10 ਮੈਚਾਂ ਵਿਚ 21 ਅੰਕ ਲੈ ਕੇ ਸਿਖਰ ‘ਤੇ ਕਾਬਜ ਹੈ ਜਦਕਿ ਇੰਗਲੈਂਡ ਛੇ ਮੈਚਾਂ ਵਿਚ ਸੱਤ ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।

On Punjab

ਕੋਲੰਬੀਆ ਨੂੰ ਹਰਾ ਕੇ ਬ੍ਰਾਜ਼ੀਲ ਨੇ ਵਿਸ਼ਵ ਕੱਪ ‘ਚ ਪੱਕੀ ਕੀਤੀ ਥਾਂ

On Punjab

ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਉਤਰੇਗਾ ਸਭ ਤੋਂ ਵੱਡਾ ਭਾਰਤੀ ਦਲ

On Punjab