48.24 F
New York, US
March 29, 2024
PreetNama
ਰਾਜਨੀਤੀ/Politics

ਰਾਹੁਲ ਗਾਂਧੀ ਨੇ ਲਾਇਆ ਕੇਂਦਰ ‘ਤੇ ਦੋਸ਼, ਕਿਹਾ- ਕਿਸਾਨਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਸਰਕਾਰ

ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਪੋਂਗਲ ਦੇ ਮੌਕੇ ‘ਤੇ ਤਮਿਲਨਾਡੂ ਦੌਰ ‘ਤੇ ਗਏ। ਇਸ ਦੌਰਾਨ ਰਾਹੁਲ ਮਦੁਰੈ ਪਹੁੰਚੇ ਤੇ ਅਵਨੀਪੁਰਮ ‘ਚ ਜੱਲੀਕਟੂ ਸਮਾਗਮ ‘ਚ ਹਿੱਸਾ ਲਿਆ। ਇਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਸਿਰਫ਼ ਕਿਸਾਨ ਤੋਂ ਉਪੇਕਸ਼ਾ ਨਹੀਂ ਕਰ ਰਹੀ ਹੈ ਬਲਕਿ ਇਹ ਉਨ੍ਹਾਂ ਨਸ਼ਟ ਕਰਨ ਦੀ ਸਾਜ਼ਿਸ਼ ਹੈ। ਰਾਹੁਲ ਗਾਂਧੀ ਨੇ ਅੱਗੇ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੇ 2-3 ਦੋਸਤਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ। ਉਹ ਆਪਣੇ 2-3 ਦੋਸਤਾਂ ਨੂੰ ਕਿਸਾਨਾਂ ਜਾਂ ਜੋ ਵੀ ਉਸ ਨੂੰ ਦੇਣਾ ਚਾਹੁੰਦੇ ਹਨ। ਇਹੀ ਹੋ ਰਿਹਾ ਹੈ। ਰਾਹੁਲ ਨੇ ਅੱਗੇ ਕਿਹਾ ਕਿ ਉਪੇਕਸ਼ਾ ਬਹੁਤ ਕਮਜ਼ੋਰ ਸ਼ਬਦ ਹੈ, ਇਹ ਦੱਸਣ ਲਈ ਕਿ ਸਭ ਕੀ ਚੱਲ ਰਿਹਾ ਹੈ।

ਰਾਹੁਲ ਗਾਂਧੀ ਨੇ ਅੱਗੇ ਵੀ ਸਰਕਾਰ ‘ਤੇ ਦੱਬ ਕੇ ਹਮਲਾ ਬੋਲਿਆ ਤੇ ਕਿਸਾਨਾਂ ਦੇ ਸਮਰਥਨਾਂ ‘ਚ ਬਿਆਨ ਦਿੱਤਾ। ਰਾਹੁਲ ਨੇ ਕਿਹਾ ਕਿ ਇਸ ਦੇਸ਼ ‘ਚ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਢੀ ਹੈ। ਜੇ ਕਿਸੇ ਨੂੰ ਲੱਗਦਾ ਹੈ ਕਿ ਤੁਸੀਂ ਕਿਸਾਨਾਂ ਨੂੰ ਦਬਾ ਸਕਦੇ ਹੋ ਤੇ ਇਹ ਦੇਸ਼ ਖ਼ੁਸ਼ਹਾਲ ਹੁੰਦਾ ਰਹੇਗਾ, ਤਾਂ ਉਨ੍ਹਾਂ ਨੂੰ ਸਾਡੇ ਇਤਿਹਾਸ ਨੂੰ ਦੇਖਣਾ ਹੋਵੇਗਾ। ਜਦੋਂ ਵੀ ਭਾਰਤੀ ਕਿਸਾਨ ਕਮਜ਼ੋਰ ਹੁੰਦੇ ਹਨ , ਭਾਰਤ ਕਮਜ਼ੋਰ ਹੁੰਦਾ ਹੈ।

Related posts

ਮਾਲਿਆ ਨੂੰ ਨਹੀਂ ਮਿਲੀ ਕੋਰਟ ਕੋਲ ਜਮ੍ਹਾਂ ਰਕਮ ਦੀ ਵਰਤੋਂ ਦੀ ਆਗਿਆ, ਭਾਰਤ ‘ਚ ਕਾਨੂੰਨੀ ਫੀਸ ਦਾ ਕਰਨਾ ਸੀ ਭੁਗਤਾਨ

On Punjab

ਖੇਤੀਬਾੜੀ ਮੰਤਰੀ ਦਾ ਮੁੜ ਦਾਅਵਾ, ਕਾਨੂੰਨ ਕਿਸਾਨਾਂ ਦੇ ਹਿੱਤ ‘ਚ, ਸੋਧ ਕਰਨ ਲਈ ਤਿਆਰ

On Punjab

ਜੇ ਪੰਜਾਬ ਦਾ ਭਵਿੱਖ ਬਚਾਉਣਾ ਤਾਂ ਕੇਂਦਰ ਨੂੰ ਰੋਕਣਾ ਜ਼ਰੂਰੀ- ਕੈਪਟਨ

On Punjab