50.49 F
New York, US
October 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਹੁਲ ਗਾਂਧੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਈ ਵਰਤੇ ਸ਼ਬਦਾਂ ਲਈ ਮੰਗਣ ਮੁਆਫ਼ੀ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਵਰਤੇ ਸ਼ਬਦਾਂ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਵਲੋਂ ਵਰਤੇ ਗਏ ਸਖ਼ਤ ਸ਼ਬਦਾਂ ‘ਚ ਸਖ਼ਤ ਸ਼ਬਦਾਂ ’ਚ ਨਿਖ਼ੇਧੀ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਹੈ ਕਿ ਜੋ ਨਫ਼ਰਤ ਦਾ ਬੀਜ ਕਾਂਗਰਸ ਨੇ ਬੀਜਿਆ ਹੈ, ਉਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਰਾਹੁਲ ਗਾਂਧੀ ਵਲੋਂ ਕੇਂਦਰ ਸਰਕਾਰ ‘ਚ ਪੰਜਾਬ ਦੀ ਨੁਮਾਇੰਦਗੀ ਕਰਦੇ ਮੰਤਰੀ ਰਵਨੀਤ ਬਿੱਟੂ ਲਈ ਵਰਤੇ ਗਏ ਅਪਸ਼ਬਦ ਉਸੇ ਮਾਨਸਿਕਤਾ ਨੂੰ ਦਰਸਾਉਂਦੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕੁਰਬਾਨੀਆਂ ਦੇ ਸਦਕਾ ਹੀ ਤੁਹਾਡਾ ਪਰਿਵਾਰ ਸਾਲਾਂ ਤੱਕ ਦੇਸ਼ ‘ਤੇ ਰਾਜ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ 1947 ਤੋਂ ਹੁਣ ਤੱਕ ਤੁਹਾਡੇ ਪਰਿਵਾਰ ਦੀ ਰਾਜਨੀਤੀ ਨੇ ਪੰਜਾਬ ਅਤੇ ਸਿੱਖਾਂ ਨੂੰ ਸਿਰਫ ਜ਼ਖਮ ਹੀ ਦਿੱਤੇ। ਚਾਹੇ ਪੰਜਾਬ ਦੀ ਵੰਡ ਹੋਵੇ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਹੋਵੇ, 1984 ਦਾ ਸਿੱਖ ਕਤਲੇਆਮ ਹੋਵੇ ਜਾਂ ਅੱਜ ਇਕ ਪੰਜਾਬੀ ਆਗੂ ਨੂੰ ਗਾਲ੍ਹ ਕੱਢਣੀ ਹੋਵੇ। ਉਨ੍ਹਾਂ ਕਿਹਾ ਕਿ ਰਾਹੁਲ ਜੀ, ਪੰਜਾਬੀ ਤੇ ਸਿੱਖ ਕੌਮ ਗੱਦਾਰ ਨਹੀਂ, ਦੇਸ਼ਭਗਤ ਹਨ। ਇਸ ਲਈ ਤੁਸੀਂ ਤੁਰੰਤ ਮੁਆਫ਼ੀ ਮੰਗੋ।

Related posts

ਰਾਮ ਮੰਦਰ ਭੂਮੀ ਪੂਜਨ ਦਿਹਾੜੇ ‘ਤੇ ਅੱਤਵਾਦੀਆਂ ਦੀ ਨਜ਼ਰ, ISI ਨੇ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਭਾਰਤ ਭੇਜਿਆ

On Punjab

J&K strips DSP Sher-e-Kashmir medal: ਜੰਮੂ-ਕਸ਼ਮੀਰ ਸਰਕਾਰ ਵੱਲੋਂ ਬੁੱਧਵਾਰ ਨੂੰ ਡੀਐਸਪੀ ਦਵਿੰਦਰ ਸਿੰਘ ਨੂੰ ਦਿੱਤਾ ਗਿਆ ਸ਼ੇਰ-ਏ-ਕਸ਼ਮੀਰ ਦਾ ਤਮਗ਼ਾ ਖੋਹ ਲਿਆ ਗਿਆ ਹੈ । ਸਰਕਾਰ ਵੱਲੋਂ ਉਸਦੀ ਗ੍ਰਿਫਤਾਰੀ ਤੋਂ ਬਾਅਦ ਇਸ ਨੂੰ ਵਾਪਸ ਲਿਆ ਗਿਆ ਹੈ । ਗ੍ਰਹਿ ਵਿਭਾਗ ਵੱਲੋਂ ਮੈਡਲ ਵਾਪਿਸ ਲੈਣ ਦੇ ਆਦੇਸ਼ ਦਿੱਤੇ ਗਏ ਹਨ । ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ਼ ਸਿੰਘ ਨੇ ਬੁੱਧਵਾਰ ਨੂੰ ਕਿਹਾ ਗਿਆ ਸੀ ਕਿ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ ਨੂੰ ਬਰਖ਼ਾਸਤ ਕਰਨ ‘ਤੇ ਇਹ ਮਾਮਲਾ ਰਾਸ਼ਟਰੀ ਜਾਂਚ ਏਜੰਸੀ (NIA) ਹਵਾਲੇ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ।

On Punjab

ਪੰਜਾਬ ’ਚ ਬੈਲਟ ਪੇਪਰ ਨਾਲ ਹੀ ਹੋਣਗੀਆਂ ਨਿਗਮ ਤੇ ਕੌਂਸਲ ਚੋਣਾਂ , HC ਨੇ ਪਟੀਸ਼ਨਾਂ ਕੀਤੀਆਂ ਖ਼ਾਰਜ

On Punjab