PreetNama
ਖੇਡ-ਜਗਤ/Sports News

ਰਾਸ਼ਟਰੀ ਖੇਡ ਦਿਹਾੜੇ’ ‘ਤੇ ਮੋਦੀ ਦੀ ‘ਫਿਟ ਇੰਡੀਆ’ ਮੁਹਿੰਮ

ਨਵੀਂ ਦਿੱਲੀ: ਦੇਸ਼ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਹਾੜਾ ਮਨਾਉਂਦਾ ਹੈ। ਇਸ ਮੌਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ‘ਫਿਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੂਵਮੈਂਟ ਦਾ ਮੁਖ ਮਕਸੱਦ ਲੋਕਾਂ ਨੂੰ ਫਿਟ ਰਹਿਣ ਲਈ ਜਾਗਰੂਕ ਬਣਾਉਨਾ ਹੈ।

ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਤੋਂ ਇੰਦਰਾ ਗਾਂਧੀ ਸਟੇਡੀਅਮ ‘ਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹਰ ਕਾਲਜ ਅਤੇ ਯੂਨੀਵਰਸੀਟੀ ਨੂੰ 15 ਦਿਨੀਂ ਫਿਟਨੈਸ ਪਲਾਨ ਵੀ ਤਿਆਰ ਕਰਨਾ ਹੈ ਅਤੇ ਉਸ ਨੂੰ ਆਪਣੇ ਵੈੱਬਸਾਈਟ, ਪੋਰਟਲ ‘ਤੇ ਵੀ ਅਪਲੋਡ ਕਰਨਾ ਹੈ। ਇਸ ਮੁਹਿੰਮ ‘ਤੇ ਭਾਰਤ ਸਰਕਾਰ ਦੇ ਖੇਡ ਮੰਤਰੀ ਤੋਂ ਇਲਾਵਾ, ਮਨੁੱਖੀ ਸਰੋਤ ਵਕਿਾਸ ਮੰਤਰਾਲੇ, ਪੰਚਾਇਤੀ ਰਾਜ ਮੰਤਰਾਲੇ, ਪੇਂਡੂ ਵਕਿਾਸ ਮੰਤਰਾਲੇ ਵਰਗੇ ਮੰਤਰਾਲੇ ਆਪਸੀ ਤਾਲਮੇਲ ‘ਚ ਕੰਮ ਕਰਨਗੇ।

ਇਸ ਮੁਹਿੰਮ ਬਾਰੇ ਪ੍ਰਧਾਨ ਮੰਤਰੀ ਨੇ ਹਾਲ ਹੀ ‘ਚ ‘ਮਨ ਕੀ ਬਾਤ’ ‘ਚ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਤੁਹਾਨੂੰ ਸਭ ਨੂੰ ਯਾਦ ਹੀ ਹੋਵੇਗਾ ਕਿ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਹਾੜਾ’ ਹੁੰਦਾ ਹੈ। ਇਸ ਮੌਕੇ ‘ਤੇ ਅਸੀਂ ਦੇਸ਼ ‘ਚ ‘ਫਿਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਹਾਂ। ਇਹ ਮੁਹਿੰਮ ਚਾਰ ਸਾਲ ਤਕ ਚਲੇਗੀ।

Related posts

Tokyo Olympics 2020 : ਮਹਿਲਾ ਹਾਕੀ ਟੀਮ ਨੇ ਰੋਮਾਂਚਕ ਮੈਚ ‘ਚ ਆਸਟ੍ਰੇਲੀਆ ਨੂੰ ਹਰਾਇਆ, ਪਹਿਲੀ ਵਾਰ ਸੈਮੀਫਾਈਨਲ ‘ਚ ਪੁੱਜਾ ਭਾਰਤ

On Punjab

ਗੋਲਡਨ ਗਰਲ ਅਵਨੀਤ ਕੌਰ ਸਿੱਧੂ ਦੀ ਵਰਲਡ ਕੱਪ ਲਈ ਚੋਣ

On Punjab

ਸਰਦੀਆਂ ’ਚ ਵਾਲ ਝੜਨ ਤੇ ਸਿੱਕਰੀ ਤੋਂ ਪ੍ਰੇਸ਼ਾਨ! ਜਾਣੋ ਸਮੱਸਿਆ ਦੇ ਸੌਖੇ ਹੱਲ

On Punjab