PreetNama
ਰਾਜਨੀਤੀ/Politics

ਰਾਸ਼ਟਰਪਤੀ ਨੇ 12 ਸੈਂਟਰਲ ਯੂਨੀਵਰਸਿਟੀਆਂ ਦੇ ਨਵੇਂ ਵਾਈਸ ਚਾਂਸਲਰਾਂ ਦੇ ਨਾਵਾਂ ਨੂੰ ਦਿੱਤੀ ਮਨਜ਼ੂਰੀ, ਦੇਖੋ ਲਿਸਟ

 President Ram Nath Kovind : ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 12 ਯੂਨੀਵਰਸਿਟੀਆਂ ‘ਚ ਨਵੇਂ ਵਾਈਸ ਚਾਂਸਲਰਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਨੇ 12 ਕੇਂਦਰੀ ਯੂਨੀਵਰਸਿਟੀਆਂ ਲਈ ਵਾਈਸ ਚਾਂਸਲਰਾਂ ਦੀਆਂ ਨਿਯੁਕਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਯੂਨੀਵਰਸਿਟੀਆਂ ‘ਚ ਹਰਿਆਣਾ ਕੇਂਦਰੀ ਯੂਨੀਵਰਸਿਟੀ, ਹਿਮਾਚਲ ਲ ਪ੍ਰਦੇਸ਼, ਜੰਮੂ, ਝਾਰਖੰਡ, ਕਰਨਾਟਕ, ਤਾਮਿਲਨਾਡੂ ਤੇ ਹੈਦਰਾਬਾਦ ਸ਼ਾਮਲ ਹਨ। ਦੱਖਣੀ ਬਿਹਾਰ ਦੀ ਕੇਂਦਰੀ ਯੂਨੀਵਰਸਿਟੀ (ਗਯਾ), ਮਣੀਪੁਰ ਯੂਨੀਵਰਸਿਟੀ, ਮੌਲਾਨਾ ਆਜ਼ਾਦ ਰਾਸ਼ਟਰੀ ਉਰਦੂ ਯੂਨੀਵਰਸਿਟੀ (MANUU), ਉੱਤਰੀ-ਪੂਰਬੀ ਪਹਾੜੀ ਯੂਨੀਵਰਸਿਟੀ (NEHU) ਤੇ ਗੁਰੂ ਘਾਸੀਦਾਸ ਯੂਨੀਵਰਸਿਟੀ, ਬਿਲਾਸਪੁਰ ਵੀ ਉਨ੍ਹਾਂ ਯੂਨੀਵਰਸਿਟੀਆਂ ‘ਚ ਸ਼ਾਮਲ ਹਨ, ਜਿੱਥੇ ਨਵੇਂ ਚਾਂਸਲਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਕਾਬਿਲੇਗ਼ੌਰ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਵੀਰਵਾਰ ਨੂੰ ਹੀ ਰਾਜਸਭਾ ‘ਚ ਜਾਣਕਾਰੀ ਦਿੱਤੀ ਸੀ ਕਿ ਕੇਂਦਰੀ ਯੂਨੀਵਰਸਿਟੀਆਂ ‘ਚ ਕੁੱਲ 22 ਅਹੁਦਿਆਂ ‘ਤੇ ਚਾਂਸਲਰਾਂ ਦੇ ਅਹੁਦੇ ਖਾਲੀ ਹਨ ਜਿਨ੍ਹਾਂ ਵਿਚੋਂ 12 ਅਹੁਦਿਆਂ ‘ਤੇ ਨਿਯੁਕਤੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।

 

ਪ੍ਰੋ. ਕਾਮੇਸ਼ਵਰ ਨਾਥ ਸਿੰਘ ਬਣੇ ਦੱਖਣੀ ਬਿਹਾਰ ਯੂਨੀਵਰ ਦੇ ਨਵੇਂ ਵਾਈਸ ਚਾਂਸਲਰ

 

ਜਿਨ੍ਹਾਂ 12 ਲੋਕਾਂ ਨੂੰ ਕੇਂਦਰੀ ਯੂਨੀਵਰਸਿਟੀ ਦਾ ਚਾਂਸਲਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਪ੍ਰੋ. ਕਾਮੇਸ਼ਵਰ ਨਾਥ ਸਿੰਘ ਦਾ ਨਾਂ ਵੀ ਸ਼ਾਮਲ ਹੈ। ਪ੍ਰੋ. ਕਾਮੇਸ਼ਵਰ ਨਾਥ ਸਿੰਘ ਨੂੰ ਦੱਖਣੀ ਬਿਹਾਰ ਸੈਂਟਰਲ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਬਣਾਇਆ ਗਿਆ ਹੈ। ਪ੍ਰੋ. ਕਾਮੇਸ਼ਵਰ ਨਾਥ ਇਸ ਦੇ ਪਹਿਲੇ ਰੱਜੂ ਭਈਆ ਰਾਜ ਯੂਨੀਵਰਸਿਟੀ ਤੇ ਉੱਤਰ ਪ੍ਰਦੇਸ਼ ਰਾਜਸ਼੍ਰੀ ਟੰਡਨ ਮੁਕਤ ਯੂਨੀਵਰਸਿਟੀ ‘ਚ ਵੀ ਵਾਈਸ ਚਾਂਸਲ ਦੇ ਰੂਪ “ਚ ਕੰਮ ਕਰ ਚੁੱਕੇ ਹਨ। ਪ੍ਰੋ. ਕਾਮੇਸ਼ਵਰ ਨਾਥ ਮੂਲ ਰੂਪ ‘ਚ ਬਲੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਤੇ ਭੂਗੋਲ ਵਿਭਾਗ ‘ਚ ਪ੍ਰੋਫੈਸਰ ਹਨ। ਪ੍ਰੋਫੈਸਰ ਸਿੰਘ ਕਈ ਪੁਸਤਕਾਂ ਲਿਖ ਚੁੱਕੇ ਹਨ। 60 ਤੋਂ ਜ਼ਿਆਦਾ ਰਿਸਰਚ ਪੇਪਰ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ।

Related posts

ਮੁੰਬਈ ਦੇ ਕਾਲਜ ਵਿਚ ਹਿਜਾਬ ਪਾਉਣ ’ਤੇ ਰੋਕ ਖ਼ਿਲਾਫ਼ ਦਾਇਰ ਪਟੀਸ਼ਨ ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

On Punjab

ਗੁਜਰਾਤ ਦੀ ਅਦਾਲਤ ਵੱਲੋਂ ਹਿਰਾਸਤ ਵਿੱਚ ਤਸੀਹੇ ਦੇਣ ਦੇ ਮਾਮਲੇ ’ਚ ਸਾਬਕਾ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਬਰੀ

On Punjab

West Bengal Assembly Election 2021: ਮਮਤਾ ਬੈਨਰਜੀ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਸੁਰੱਖਿਆ ਡਾਇਰੈਕਟਰ ਨੂੰ ਹਟਾਇਆ, DM ਤੇ SP ’ਤੇ ਵੀ ਡਿੱਗੀ ਗਾਜ਼

On Punjab