59.11 F
New York, US
October 24, 2026
PreetNama
ਫਿਲਮ-ਸੰਸਾਰ/Filmy

ਰਾਖੀ ਸਾਵੰਤ ਨੇ ਰੱਖਿਆ ਕਰਵਾਚੌਥ ਦਾ ਵਰਤ, ਸੱਸ ਨੇ ਦਿੱਤਾ ਅਜਿਹਾ ਟਾਸਕ

ਰਾਖੀ ਸਾਵੰਤ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਿਆ ਹੈ। ਖਾਸ ਗੱਲ ਇਹ ਹੈ ਕਿ ਰਾਖੀ ਸਾਵੰਤ ਦੇ ਪਤੀ ਰਿਤੇਸ਼ ਨੇ ਵੀ ਵਰਤ ਰੱਖਿਆ ਹੈ। ਰਾਖੀ ਸਾਵੰਤ ਨੇ ਇੰਸਟਾਗ੍ਰਾਮ ਤੇ ਵੀਡੀਓ ਪੋਸਟ ਕਰ ਇਸਦੀ ਜਾਣਕਾਰੀ ਦਿੱਤੀ ਹੈ।ਰਾਖੀ ਸਾਵੰਤ ਦਾ ਕਹਿਣਾ ਹੈ ਕਿ ਉਹ ਪਤੀ ਦੇ ਨਾਲ ਲੰਦਨ ਵਿੱਚ ਹਨ। ਕਰਵਾ ਚੌਥ ਦੇ ਦਿਨ ਰਾਖੀ ਸਾਵੰਤ ਨੂੰ ਉਨ੍ਹਾਂ ਦੀ ਸੱਸ ਨੇ ਗਾਜਰ ਦਾ ਹਲਵਾ ਬਣਾਉਣ ਨੂੰ ਕਿਹਾ ਹੈ।ਰਾਖੀ ਸਾਵੰਤ ਨੇ ਹਲਵਾ ਬਣਾਉਂਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਰਾਖੀ ਦਾ ਘਰ ਦਿਖਾਈ ਦੇ ਰਿਹਾ ਹੈ। ਉਹ ਕਹਿ ਰਹੀ ਹੈ ਕਿ ਜੋ ਲੋਕ ਪਹਿਲਾਂ ਇਸ ਘਰ ਵਿੱਚ ਰਹਿੰਦੇ ਹਨ ਉਨ੍ਹਾਂ ਨੇ ਇਸ ਘਰ ਨੂੰ ਉਂਝ ਹੀ ਉਨ੍ਹਾਂ ਨੂੰ ਵੇਚਿਆ ਹੈ।ਦੂਜੇ ਇੱਕ ਵੀਡੀਓ ਵਿੱਚ ਰਾਖੀ ਨੇ ਕਿਹਾ ਹੈ ਕਿ ਮੇਰੀ ਸੱਸ ਨੇ ਮੈਨੂੰ ਟਾਸਕ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਗਾਜਰ ਦਾ ਹਲਵਾ ਬਣਾਉਣ ਨੂੰ ਕਿਹਾ ਹੈ। ਰਾਖੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਰੈਨੋਵੇਸ਼ਨ ਚਲ ਰਿਹ ਾਹੈ। ਇਸਲਈ ਉਨ੍ਹਾਂ ਦਾ ਘਰ ਬਿਖਰਿਆ ਹੋਇਆ ਹੈ।ਉੱਥੇ ਤੁਹਾਨੂੰ ਦੱਸ ਦੇਈਏ ਕਿ ਰਾਖੀ ਨੇ ਘੀ ਅਤੇ ਸ਼ੁਗਰਫ੍ਰੀ ਵਿੱਚ ਗਾਜਰ ਦਾ ਹਲਵਾ ਬਣਾਇਆ ਹੈ। ਰਾਖੀ ਸਾਵੰਤ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਜਿੰਦਗੀ ਵਿੱਚ ਕਦੇ ਵਰਤ ਨਹੀਂ ਰੱਖਿਆ ਹੈ।ਰਾਖੀ ਨੇ ਕਿਹਾ ਕਿ ਉਹ ਸਰਗੀ ਖਾਣਾ ਭੁੱਲ ਗਈ ਕਿਉਂਕਿ ਉਹ ਸੌਂਦੀ ਰਹੀ। ਰਾਖੀ ਕਹਿ ਰਹੀ ਹੈ ਕਿ ਅੱਜ ਮੇਰੇ ਵਿੱਚ ਤਾਕਤ ਨਹੀਂ ਹੈ।ਮੈਂ ਪਹਿਲੀ ਵਾਰ ਕਰਵਾ ਚੌਥ ਰੱਖਿਆ ਹੈ। ਮੈਂ ਜਿੰਦਗੀ ਵਿੱਚ ਇੱਕ ਵੀ ਦਿਨ ਭੁੱਖੀ ਨਹੀਂ ਰਹੀ। ਮੈਂ ਸੁਣਿਆ ਹੈ ਵਰਤ ਵਿੱਚ ਨਾ ਕੁੱਝ ਖਾ ਸਕਦੇ ਹੈ ਅਤੇ ਨਾ ਹੀ ਪੀ ਸਕਦੇ ਹਾਂ।ਮੈਨੂੰ ਅੱਜ ਪੂਰਾ ਦਿਨ ਭੁੱਖਾ ਰਹਿਣਾ ਹੈ , ਹੁਣ ਕੀ ਹੋਵੇਗਾ। ਪਤਾ ਨਹੀਂ ਅੱਜ ਮੈਨੂੰ ਸੱਚ ਵਿੱਚ ਭੁੱਖ ਨਹੀਂ ਲੱਗ ਰਹੀ ਹੈ। ਗੁਡ ਨਿਊਜ ਇਹ ਹੈ ਕਿ ਮੇਰੇ ਪਤੀ ਰਿਤੇਸ਼ ਨੇ ਵੀ ਵਰਤ ਰੱਖਿਆ ਹੈ।ਦੱਸ ਦੇਈਏ ਕਿ ਰਾਖੀ ਸਾਵੰਤ ਦੇ ਵਿਆਹ ਤੇ ਅਜੇ ਵੀ ਲੋਕਾਂ ਨੂੰ ਕੋਈ ਭਰੋਸਾ ਨਹੀਂ ਹੈ।ਇਸਦੀ ਸਭ ਤੋਂ ਵੱਡੇ ਕਾਰਨ ਰਾਖੀ ਸਾਵੰਤ ਦੇ ਪਤੀ ਦੀ ਇੱਕ ਵੀ ਤਸਵੀਰ ਸਾਹਮਣੇ ਨਾ ਕਰਨਾ ਹੈ। ਪਹਿਲਾਂ ਰਾਖੀ ਨੇ ਕਿਹਾ ਸੀ ਕਿ ਉਹ ਆਪਣੇ ਪਤੀ ਨੂੰ ਬਿਗ ਬੌਸ 13 ਦੇ ਗ੍ਰੈਂਡ ਪ੍ਰੀਮੀਅਰ ਦੇ ਦਿਨ ਦੁਨੀਆ ਦੇ ਸਾਹਮਣੇ ਲੈ ਕੇ ਆਵੇਗੀ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ।ਰਾਖੀ ਨੇ ਝੂਠ ਕਿਹਾ ਕਿ ਉਨ੍ਹਾਂ ਨੂੰ ਬਿੱਗ ਬੌਸ ਮੇਕਰਜ਼ ਅਤੇ ਸਲਮਾਨ ਖਾਨ ਨੇ ਸ਼ੋਅ ਦੇ ਪ੍ਰੀਮੀਅਰ ਵਿੱਚ ਇਨਵਾਈਟ ਕੀਤਾ ਹੈ।ਰਾਖੀ ਸਾਵੰਤ ਦੇ ਪਤੀ ਦਾ ਦੀਦਾਰ ਹਰ ਕੋਈ ਕਰਨਾ ਚਾਹੁੰਦਾ ਹੈ।ਫੈਨਜ਼ ਨੂੰ ਉਮੀਦ ਹੈ ਕਿ ਕਰਵਾਚੌਥ ਦੇ ਮੌਕੇ ਤੇ ਰਾਖੀ ਆਪਣੇ ਪਤੀ ਨੂੰ ਦੁਨੀਆ ਦੇ ਸਾਹਮਣੇ ਲਏ।ਰਾਖੀ ਸਾਵੰਤ ਨੇ 28 ਜੁਲਾਈ ਨੂੰ ਮੁੰਬਈ ਦੇ ਜੇ ਡਬਿਲਿਊ ਮੈਰਿਅਟ ਹਟੋਲ ਵਿੱਚ ਚੁਪਚਪੀਤੇ ਵਿਆਹ ਕੀਤਾ ਸੀ। ਉਨ੍ਹਾਂ ਦੇ ਪਤੀ ਐਨਆਰਆਈ ਬਿਜਨੈੱਸਮੈਨ ਹਨ।

Related posts

ਵਿਆਹ ਦੇ ਬੰਧਨ ‘ਚ ਬੱਝੀ ‘ਯੇ ਹੈ ਮੁਹੱਬਤੇਂ’ ਦੀ ਸਿੰਮੀ, ਲਾਲ ਜੋੜੇ ‘ਚ ਦਿਵਯੰਕਾ ਤ੍ਰਿਪਾਠੀ ਦੀ ਆਨਸਕ੍ਰੀਨ ਨਨਾਣ ਲੱਗੀ ਬੇਹੱਦ ਖੂਬਸੂਰਤ

On Punjab

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਦਾ ਸੀਕਰੇਟ ਟੈਟੂ ਆਇਆ ਸਾਹਮਣੇ, ਫੋਟੋ ਹੋ ਰਹੀ ਵਾਇਰਲ

On Punjab