PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੰਡੀ ਵਿਚ HRTC ਦੀ ਬੱਸ ਖੱਡ ’ਚ ਡਿੱਗੀ, 4 ਮੌਤਾਂ

ਹਿਮਾਚਲ ਪ੍ਰਦੇਸ਼- ਮੰਡੀ ਜ਼ਿਲ੍ਹੇ ਦੇ ਸਰਕਾਘਾਟ ਸਬ-ਡਿਵੀਜ਼ਨ ਵਿੱਚ ਮਾਸੇਰਨ ਨੇੜੇ ਤਰੰਗਲਾ ਵਿਚ ਅੱਜ ਸਵੇਰੇ HRTC ਦੀ ਬੱਸ ਸੜਕ ਤੋਂ ਕਰੀਬ 25 ਮੀਟਰ ਹੇਠਾਂ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਜ਼ਖਮੀ ਹੋ ਗਏ। ਬੱਸ ਸਰਕਾਘਾਟ ਤੋਂ ਦੁਰਗਾਪੁਰ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਮੰਡੀ ਦੇ ਐੱਸਪੀ ਸਾਕਸ਼ੀ ਵਰਮਾ ਅਨੁਸਾਰ ਇਹ ਘਟਨਾ ਸਰਕਾਘਾਟ ਪੁਲੀਸ ਥਾਣੇ ਅਧੀਨ ਆਉਂਦੇ ਖੇਤਰ ਵਿੱਚ ਵਾਪਰੀ।

ਮੁੱਢਲੀਆਂ ਰਿਪੋਰਟਾਂ ਮੁਤਾਬਕ ਹਾਦਸੇ ਵਿਚ ਦੋ ਮਹਿਲਾਵਾਂ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਰਕਾਘਾਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਿਨ੍ਹਾਂ ਨੂੰ ਏਮਜ਼-ਬਿਲਾਸਪੁਰ ਰੈਫਰ ਕੀਤਾ ਗਿਆ ਹੈ।ਅਧਿਕਾਰੀ ਅਜੇ ਵੀ ਯਾਤਰੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਕਰ ਰਹੇ ਹਨ, ਹਾਲਾਂਕਿ ਸ਼ੁਰੂਆਤੀ ਅਨੁਮਾਨਾਂ ਮੁਤਾਬਕ ਹਾਦਸੇ ਮੌਕੇ ਬੱਸ ਵਿਚ ਕਰੀਬ 31 ਵਿਅਕਤੀ ਸਵਾਰ ਸਨ। ਸਥਾਨਕ ਪੁਲੀਸ ਅਤੇ 108 ਐਂਬੂਲੈਂਸ ਸੇਵਾ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਪੀੜਤਾਂ ਨੂੰ ਖੱਡ ’ਚੋ ਕੱਢਣ ਲਈ ਬਚਾਅ ਕਾਰਜ ਚਲਾਇਆ। ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੋਰ ਜਾਂਚ ਜਾਰੀ ਹੈ।

Related posts

ਦੁਬਈ ‘ਚ ਫਸੇ ਦੋ ਪੰਜਾਬੀ ਨੌਜਵਾਨ, ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ

On Punjab

‘ਸਾਡੇ ਉਤੇ ਲੱਗ ਰਹੇ ਨੇ ਸੰਸਦ ਅਤੇ ਕਾਰਜਪਾਲਿਕਾ ਦੇ ਕੰਮਕਾਜ ’ਤੇ ਕਬਜ਼ਾ ਕਰਨ ਦੇ ਦੋਸ਼’: ਸੁਪਰੀਮ ਕੋਰਟ

On Punjab

ਨਸ਼ਿਆਂ ਤੋਂ ਮੁਕਤ ਹੋਏ ਪਿੰਡ ਲੰਗੜੋਆ ਦੇ ਵਾਸੀਆਂ ਵੱਲੋਂ ਮੁੱਖ ਮੰਤਰੀ ਦੀ ਭਰਵੀਂ ਸ਼ਲਾਘਾ

On Punjab