73.92 F
New York, US
August 8, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੋਦੀ ਭੁੱਲ ਗਏ, ਕਰੋਨਾ ਮੌਕੇ ਕੀ ਹੋਇਆ ਸੀ: ਰਾਹੁਲ

ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਪੱਛਮੀ ਏਸ਼ੀਆ ਬਾਰੇ ਬਿਆਨ ਵਿੱਚ ਕੋਵਿਡ-19 ਦੇ ਦਿੱਤੇ ਹਵਾਲੇ ਲਈ ਅੱਜ ਉਨ੍ਹਾਂ ਨੂੰ ਰੱਜ ਕੇ ਭੰਡਿਆ। ਗਾਂਧੀ ਨੇ ਕਿਹਾ ਕਿ ਸ੍ਰੀ ਮੋਦੀ ਸ਼ਾਇਦ ਭੁੱਲ ਗਏ ਕਿ ਕਰੋਨਾ ਮਹਾਮਾਰੀ ਦੌਰਾਨ ਕੀ ਹੋਇਆ ਸੀ ਤੇ ਉਦੋਂ ਕਿਸ ਤਰ੍ਹਾਂ ਦੇ ਦੁਖਾਂਤ ਵਾਪਰੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ‘ਮੋਦੀ ਦੀ ਨਿੱਜੀ ਵਿਦੇਸ਼ ਨੀਤੀ’ ਬਣ ਗਈ ਹੈ, ਜਿਸ ਨੂੰ ‘ਵਿਸ਼ਵਵਿਆਪੀ ਮਜ਼ਾਕ’ ਮੰਨਿਆ ਜਾ ਰਿਹਾ ਹੈ।

ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਂਧੀ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਤਾ ਹੈ ਕਿ ਸ੍ਰੀ ਮੋਦੀ ਕੀ ਕਰ ਸਕਦੇ ਹਨ ਤੇ ਕੀ ਨਹੀਂ ਕਰ ਸਕਦੇ। ਜੇ ਪੀ ਐੱਮ ਨੇ ਸਮਝੌਤਾ ਕਰ ਲਿਆ ਤਾਂ ਇਹ ਸਾਡੀ ਵਿਦੇਸ਼ ਨੀਤੀ ਨਾਲ ਵੀ ਸਮਝੌਤਾ ਹੈ, ਇਹ ਜ਼ਾਹਿਰ ਹੈ। ਇਹ ਅਜੇ ਸ਼ੁਰੂਆਤ ਹੈ… ਐੱਲ ਪੀ ਜੀ, ਪੈਟਰੋਲ, ਫਰਟੀਲਾਈਜ਼ਰ, ਇਹ ਸਭ ਮੁਸ਼ਕਲ ਖੜ੍ਹੀ ਕਰਨਗੇ। ਉਨ੍ਹਾਂ ਸਰਬ ਪਾਰਟੀ ਮੀਟਿੰਗ ਸੱਦੀ ਸੀ, ਵਿਚਾਰ ਚਰਚਾ ਹੋਣੀ ਚਾਹੀਦੀ ਸੀ, ਪਰ ਤੁਸੀਂ ਢਾਂਚਾਗਤ ਗ਼ਲਤੀ ਕੀਤੀ, ਤੁਸੀਂ ਢਾਂਚਾ ਤਬਾਹ ਕਰ ਦਿੱਤਾ ਤੇ ਇਸ ਨੂੰ ਦਰੁਸਤ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਉਹੀ ਕਰਨਗੇ ਜੋ ਅਮਰੀਕਾ ਤੇ ਇਜ਼ਰਾਇਲ ਕਹਿਣਗੇ। ਉਹ ਭਾਰਤ ਤੇ ਇਸ ਦੇ ਕਿਸਾਨਾਂ ਦੇ ਹਿੱਤਾਂ ’ਚ ਕੰਮ ਨਹੀਂ ਕਰਨਗੇ।’’

Related posts

ਸੀਐੱਮ ਚੰਨੀ ਦੇ ਪੁੱਤ ਦੇ ਸਾਦੇ ਵਿਆਹ ਦੇ ਹਰ ਪਾਸੇ ਹੋਏ ਚਰਚੇ, ਨਵੇਂ ਵਿਆਹੇ ਜੋੜੇ ਨੇ ਪੰਗਤ ਵਿਚ ਬੈਠ ਕੇ ਛਕਿਆ ਲੰਗਰ

On Punjab

ਚੌਥਾ ਟੈਸਟ: ਦੂਜੇ ਦਿਨ ਭਾਰਤ 358 ਦੌੜਾਂ ’ਤੇ ਆਊਟ

On Punjab

ਇਕ ਮੰਤਰੀ ਤੇ ਆਮ ਆਦਮੀ ਲਈ ਕਾਨੂੰਨ ਵੱਖ ਨਹੀਂ ਹੋ ਸਕਦਾ, ਅਨਮੋਲ ਗਗਨ ਮਾਨ ਖਿਲਾਫ ਦਰਜ ਹੋਵੇ ਕੇਸ : ਮਜੀਠੀਆ

On Punjab