86.2 F
New York, US
September 10, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੈਡੀਕਲ ਸਟੋਰ ਚਲਾਉਂਦੇ ਪਿਉ-ਪੁੱਤ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ

ਨਾਭਾ- ਇੱਥੇ ਇੱਕ ਮੈਡੀਕਲ ਸਟੋਰ ਚਲਾਉਂਦੇ ਪ੍ਰਤਾਪ ਸਿੰਘ ਅਤੇ ਉਸਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਪੁਲੀਸ ਨੇ 11740 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਟਰਾਮਾਡੋਲ ਦੀਆਂ ਗੋਲੀਆਂ ਦੇ ਪੱਤੇ ਮਿਲੇ, ਜਿਨ੍ਹਾਂ ਉੱਤੋਂ ਬਣਤਰ ਤਰੀਕ, ਐੱਮਆਰਪੀ ਅਤੇ ਦਵਾਈ ਬਣਾਉਣ ਵਾਲੀ ਕੰਪਨੀ ਦਾ ਨਾਮ ਮਿਟਾਇਆ ਹੋਇਆ ਸੀ।

ਨਾਭਾ ਦੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੁੂੰ ਇਸ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ ਜਿਸਦੇ ਆਧਾਰ ‘ਤੇ ਪੁਲੀਸ ਨੇ ਰੇਡ ਕੀਤੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਵੱਲੋਂ ਖੁੱਲ੍ਹੇਆਮ ਸ਼ਡਿਊਲ ਐੱਚ ਦੀਆਂ ਦਵਾਈਆਂ ਨੂੰ ਕਾਊਂਟਰ ‘ਤੇ ਰੱਖ ਕੇ ਵੇਚਿਆ ਜਾ ਰਿਹਾ ਸੀ ਅਤੇ ਇਨ੍ਹਾਂ ਸਬੰਧਤ ਲਾਜ਼ਮੀ ਰਿਕਾਰਡ ਵੀ ਨਹੀਂ ਰੱਖਿਆ ਗਿਆ।

ਐੱਸਐੱਚਓ ਚੀਮਾ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਦੂਰ ਦੂਰ ਤੱਕ ਗਲੀ ਨੂੰ ਸੀਸੀਟੀਵੀ ਦੀ ਨਿਗਰਾਨੀ ਹੇਠ ਲਿਆ ਹੋਇਆ ਸੀ ਅਤੇ ਫੋਨ ਆਉਣ ‘ਤੇ ਕੈਮਰੇ ਰਾਹੀਂ ਦੇਖ ਕੇ ਉਹ ਦਵਾਈ ਅੱਗੇ ਪਿਛੇ ਪਹੁੰਚਾ ਦਿੱਤੀ ਜਾਂਦੀ ਸੀ ਜਿਹੜੀ ਕਿ ਡਾਕਟਰ ਦੀ ਤਾਜ਼ੀ ਪਰਚੀ ਅਤੇ ਮੋਹਰ ਤੋਂ ਬਿਨਾਂ ਵੇਚੀ ਨਹੀਂ ਜਾ ਸਕਦੀ। ਉਨ੍ਹਾਂ ਹੋਰ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

Related posts

ਰਾਮ ਲੀਲਾ ‘ਚ ਦਿੱਸੀ ਬੀਜੇਪੀ ਲੀਡਰ ਦੀ ਰਾਸਲੀਲਾ, ਵੀਡੀਓ ਵਾਇਰਲ

On Punjab

EPFO ਖਾਤੇ ਵਿੱਚ ਜਲਦ ਕ੍ਰੈਡਿਟ ਹੋਵੇਗਾ 8.25 ਫ਼ੀਸਦੀ ਵਿਆਜ, ਵਿੱਤ ਮੰਤਰਾਲੇ ਨੇ ਦਿੱਤੀ ਮਨਜ਼ੂਰੀ

On Punjab

ਸਟਾਕ ਮਾਰਕੀਟ ਨੇ ਟਰੰਪ ਦੀ ਜਿੱਤ ਦਾ ਕੀਤਾ ਸਵਾਗਤ, ਸੈਂਸੇਕਸ-ਨਿਫਟੀ 1 ਫੀਸਦੀ ਤੋਂ ਵੱਧ ਚੜ੍ਹਿਆ Donald Trump Victory ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਜਿੱਤ ਦਾ ਭਾਰਤੀ ਸ਼ੇਅਰ ਬਾਜ਼ਾਰ ‘ਤੇ ਕਾਫੀ ਸਕਾਰਾਤਮਕ ਅਸਰ ਦੇਖਣ ਨੂੰ ਮਿਲਿਆ ਹੈ। ਸੈਂਸੇਕਸ ਅਤੇ ਨਿਫਟੀ ਦੋਵੇਂ 1 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਏ। ਸਭ ਤੋਂ ਜ਼ਿਆਦਾ ਵਾਧਾ ਆਈਟੀ ਸ਼ੇਅਰਾਂ ‘ਚ ਦੇਖਣ ਨੂੰ ਮਿਲਿਆ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦੀ ਜਿੱਤ ਕਾਰਨ ਭਾਰਤ ‘ਚ ਥੋੜ੍ਹੇ ਸਮੇਂ ‘ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।

On Punjab