PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਿੱਠੜੀ ਮਾਈਨਰ ਵਿਚ ਪਾੜ; ਨਹਿਰੀ ਵਿਭਾਗ ਗਾਇਬ, ਕਿਸਾਨਾਂ ਨੇ ਖ਼ੁਦ ਚਲਾਏ ਰਾਹਤ ਕਾਰਜ

ਚੰਡੀਗੜ੍ਹ- ਪੰਜਾਬ ਵਿੱਚ ਮੋਹਲੇਧਾਰ ਮੀਂਹ ਕਾਰਨ ਟੇਲ ਇਲਾਕਿਆਂ ਦੀ ਸਥਿਤੀ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਅੱਜ ਸਵੇਰੇ ਕਰੀਬ ਤਿੰਨ ਵਜੇ ਪਿੰਡ ਗੱਗੜ ਦੇ ਰਕਬੇ ਵਿੱਚ ਮਿੱਠੜੀ ਮਾਈਨਰ ਓਵਰਫਲੋਅ ਹੋਣ ਨਾਲ ਮੋਘਾ ਨੰਬਰ 4000 ’ਤੇ ਲਗਪਗ ਪੰਦਰਾਂ ਫੁੱਟ ਚੌੜਾ ਪਾੜ ਪੈ ਗਿਆ। ਇਸ ਕਾਰਨ ਕਰੀਬ ਸੌ ਏਕੜ ਖੇਤਾਂ ਵਿੱਚ ਦੋ ਫੁੱਟ ਤੱਕ ਪਾਣੀ ਭਰ ਗਿਆ ਅਤੇ ਪਿੰਡ ਦੀਆਂ ਬਾਹਰੀ ਰਿਹਾਇਸ਼ੀ ਢਾਣੀਆਂ ਤੱਕ ਵੀ ਪਾਣੀ ਪਹੁੰਚ ਗਿਆ।
ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਮੌਕੇ ’ਤੇ ਨਾ ਪੁੱਜਣ ਕਾਰਨ ਪਿੰਡ ਦੇ ਕਿਸਾਨਾਂ ਨੂੰ ਆਪਣੇ ਪੱਧਰ ’ਤੇ ਹੀ ਪਾੜ ਨੂੰ ਬੰਦ ਕਰਨ ਲਈ ਜੁੱਟਣਾ ਪਿਆ। ਸਵੇਰੇ ਕਰੀਬ ਚਾਰ ਵਜੇ ਜਦੋਂ ਪਾੜ ਦਾ ਖੁਲਾਸਾ ਹੋਇਆ ਤਾਂ ਪਿੰਡ ਦੇ ਢਾਈ-ਤਿੰਨ ਸੌ ਕਿਸਾਨਾਂ ਨੇ ਮੌਕੇ ’ਤੇ ਇਕੱਠੇ ਹੋ ਕੇ ਮਿੱਟੀ ਨੂੰ ਗੱਟਿਆਂ ਵਿੱਚ ਭਰ ਕੇ ਪਾੜ ਪੂਰਨ ਦੇ ਯਤਨ ਆਰੰਭ ਦਿੱਤੇ। ਦੱਸਿਆ ਜਾਂਦਾ ਹੈ ਕਿ ਪਾੜ ਮਰੇ ਪਸ਼ੂਆਂ ਦੇ ਪੁਲਾਂ ਹੇਠਾਂ ਫਸਣ ਅਤੇ ਵਧੇ ਹੋਏ ਪਾਣੀ ਦੇ ਦਬਾਅ ਕਾਰਨ ਪਿਆ।
ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਗੱਗੜ ਨੇ ਦੱਸਿਆ ਕਿ ਇਹ ਪਾੜ ਕਾਲਝਰਾਨੀ ਅਤੇ ਕੋਟਲੀ ਦੇ ਵਿਚਕਾਰ ਪੋਲਟਰੀ ਫਾਰਮ ਦੇ ਨੇੜੇ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾੜ ਪੈਣ ਤੋਂ ਕਈ ਘੰਟੇ ਬਾਅਦ ਵੀ ਨਹਿਰੀ ਵਿਭਾਗ ਵੱਲੋਂ ਪਾਣੀ ਘਟਾਇਆ ਨਹੀਂ ਗਿਆ ਅਤੇ ਨਾ ਹੀ ਕੋਈ ਅਧਿਕਾਰੀ ਮੌਕੇ ’ਤੇ ਪਹੁੰਚਿਆ। ਸਿਰਫ਼ ਨਹਿਰੀ ਕੋਠੀ ਮਹਿਣਾ ਤੋਂ ਮਹਿਲਾ ਬੇਲਦਾਰ ਜਸਵਿੰਦਰ ਕੌਰ ਹੀ ਜਾਇਜ਼ਾ ਲੈਣ ਮੌਕੇ ’ਤੇ ਪਹੁੰਚੀ।

Related posts

Russia Ukraine War : ਅਮਰੀਕਾ ਨੇ ਯੂਕਰੇਨ ਦੀ ਮਦਦ ਲਈ 13.6 ਬਿਲੀਅਨ ਡਾਲਰ ਨੂੰ ਦਿੱਤੀ ਮਨਜ਼ੂਰੀ, IMF ਨੇ ਵੀ 1.4 ਬਿਲੀਅਨ ਡਾਲਰ ਦੇ ਫੰਡ ਨੂੰ ਦਿੱਤੀ ਹਰੀ ਝੰਡੀ

On Punjab

ਭੀੜ ਤੋਂ ਬਚਣ ਲਈ ਊਬਰ ਸ਼ੁਰੂ ਕਰੇਗੀ ਹੈਲੀਕਾਪਟਰ ਸੇਵਾ

On Punjab

ਭਾਰਤ ਵਿੱਚ ਡੀਮੈਟ ਖਾਤਿਆਂ ਦੀ ਗਿਣਤੀ 18.5 ਕਰੋੜ ਤੋਂ ਪਾਰ

On Punjab