61.48 F
New York, US
May 21, 2024
PreetNama
ਖਾਸ-ਖਬਰਾਂ/Important News

Worldwide Viral Photo : ਅਲੱਗ-ਅਲੱਗ ਸਾਲ ’ਚ ਪੈਦਾ ਹੋਏ ਜੁੜਵਾ ਬੱਚੇ, ਭਰਾ 2021 ’ਚ ਤਾਂ ਭੈਣ 2022 ’ਚ, ਦੁਨੀਆ ਭਰ ’ਚ ਹੋਏ ਵਾਇਰਲ

ਕੈਲੀਫੋਰਨੀਆ ’ਚ ਜਨਮ ਲੈਣ ਵਾਲੇ ਜੁਡ਼ਵਾ ਬੱਚੇ ਜਨਮ ਲੈਂਦੇ ਹੀ ਸੁਰਖ਼ੀਆਂ ’ਚ ਆ ਗਏ ਹਨ। ਦਰਅਸਲ, ਦੋਵਾਂ ਦੇ ਜਨਮ ਵਿਚਕਾਰ ਸਿਰਫ਼ 15 ਮਿੰਟ ਦਾ ਅੰਤਰ ਹੈ. ਪਰ ਪਹਿਲੇ ਬੱਚੇ ਦਾ ਜਨਮ ਸਾਲ 2021 ’ਚ ਹੋਇਆ ਹੈ ਅਤੇ ਦੂਸਰੇ ਬੱਚੇ ਦਾ ਜਨਮ ਸਾਲ 2022 ’ਚ ਹੋਇਆ ਹੈ। ਇਸ ਲਿਹਾਜ਼ ਨਾਲ ਇਨ੍ਹਾਂ ਜੁਡ਼ਵਾਂ ਬੱਚਿਆਂ ਦਾ ਜਨਮ ਸਾਲ ਅਲੱਗ-ਅਲੱਗ ਹੋਣ ਕਾਰਨ ਸੁਰਖ਼ੀਆਂ ’ਚ ਆ ਗਿਆ।

20 ਲੱਖ ‘ਚੋਂ ਇੱਕ ਨਾਲ ਵਾਪਰਦੀ ਹੈ ਅਜਿਹੀ ਦੁਰਲੱਭ ਘਟਨਾ

ਕੈਲੀਫੋਰਨੀਆ ‘ਚ ਸਿਰਫ 15 ਮਿੰਟ ਦੇ ਅੰਦਰ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨਾਲ ਅਜਿਹੀ ਦੁਰਲੱਭ ਘਟਨਾ 20 ਲੱਖ ਗਰਭਵਤੀ ਔਰਤਾਂ ‘ਚੋਂ ਇਕ ਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਾਤਿਮਾ ਮੈਦਰੀਗਲ ਨੇ ਕੈਲੀਫੋਰਨੀਆ ‘ਚ ਨਵੇਂ ਸਾਲ ਦੀ ਸ਼ਾਮ 11:45 ‘ਤੇ ਆਪਣੇ ਬੇਟੇ ਅਲਫਰੇਡੋ ਨੂੰ ਜਨਮ ਦਿੱਤਾ ਅਤੇ ਫਿਰ ਕਰੀਬ 15 ਮਿੰਟ ਬਾਅਦ ਸਾਲ 2022 ‘ਚ ਬੇਟੀ ਆਈਲੀਨ ਨੇ ਜਨਮ ਲਿਆ। ਇਸ ਤਰ੍ਹਾਂ ਮੈਡ੍ਰੀਗਲ ਨੇ ਵੱਖ-ਵੱਖ ਸਾਲਾਂ ਵਿੱਚ ਆਪਣੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਹੁਣ ਮੈਡ੍ਰੀਗਲ ਦਾ ਕਹਿਣਾ ਹੈ ਕਿ ਮੈਂ ਖੁਦ ਹੈਰਾਨ ਹਾਂ ਕਿ ਮੈਂ ਵੱਖ-ਵੱਖ ਸਾਲਾਂ ‘ਚ ਆਪਣੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ।

ਹਸਪਤਾਲ ਨੇ ਬੱਚਿਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ

ਮੈਡ੍ਰੀਗਲ ਨਟੀਵਿਦਾਦ ਮੈਡੀਕਲ ਸੈਂਟਰ ਜਨਮੇ ਭੈਣ-ਭਰਾ ਹਨ। ਹਸਪਤਾਲ ਨੇ ਇਨ੍ਹਾਂ ਨਵਜੰਮੇ ਬੱਚਿਆਂ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਅਜਿਹੀ ਘਟਨਾ 20 ਲੱਖ ‘ਚੋਂ ਇਕ ਨਾਲ ਹੁੰਦੀ ਹੈ।’

ਫੈਮਿਲੀ ਡਾਕਟਰ ਨੇ ਕਿਹਾ, ਮੇਰੇ ਕਰੀਅਰ ਦੀ ਸਭ ਤੋਂ ਦਿਲਚਸਪ ਡਿਲੀਵਰੀ

ਜੁੜਵਾਂ ਬੱਚਿਆਂ ਨੂੰ ਜਨਮ ਦਿਵਾਉਣ ਵਾਲੀ ਫੈਮਿਲੀ ਡਾਕਟਰ ਅੰਨਾ ਅਬ੍ਰਿਲ ਅਰਿਆਸ ਨੇ ਕਿਹਾ ਕਿ ਇਹ ਉਸ ਦੇ ਕਰੀਅਰ ਦਾ ਸਭ ਤੋਂ ਦਿਲਚਸਪ ਡਿਲੀਵਰੀ ਕੇਸ ਸੀ। ਫਾਤਿਮਾ ਮੈਦਰੀਗਲ ਅਤੇ ਉਸਦੇ ਪਤੀ ਰੌਬਰਟ ਟਰੂਜਿਲੋ ਦੇ ਪਰਿਵਾਰ ਵਿੱਚ ਤਿੰਨ ਹੋਰ ਬੱਚੇ ਹਨ। ਦੋ ਕੁੜੀਆਂ ਤੇ ਇੱਕ ਮੁੰਡਾ। ਹੁਣ ਇਨ੍ਹਾਂ ਜੁੜਵਾਂ ਬੱਚਿਆਂ ਦੇ ਆਉਣ ਨਾਲ ਪਰਿਵਾਰ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਅਮਰੀਕਾ ਵਿੱਚ ਹਰ ਸਾਲ 120,000 ਜੁੜਵਾਂ ਬੱਚੇ ਪੈਦਾ ਹੁੰਦੇ ਹਨ

ਹਸਪਤਾਲ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਹਰ ਸਾਲ 1,20,000 ਜੁੜਵਾਂ ਬੱਚੇ ਪੈਦਾ ਹੁੰਦੇ ਹਨ। ਹਾਲਾਂਕਿ, ਵੱਖ-ਵੱਖ ਜਨਮਦਿਨਾਂ ‘ਤੇ ਜੁੜਵਾਂ ਜਨਮ ਬਹੁਤ ਘੱਟ ਹੁੰਦਾ ਹੈ। ਇਹ ਵੱਖ-ਵੱਖ ਜਨਮਦਿਨਾਂ ਦੇ ਨਾਲ-ਨਾਲ ਵੱਖ-ਵੱਖ ਮਹੀਨਿਆਂ ਅਤੇ ਸਾਲਾਂ ਦਾ ਇੱਕ ਦੁਰਲੱਭ ਮਾਮਲਾ ਹੈ।

ਅਜਿਹੀ ਦੁਰਲੱਭ ਡਿਲੀਵਰੀ 31 ਦਸੰਬਰ 2019 ਨੂੰ ਵੀ ਹੋਈ ਸੀ

31 ਦਸੰਬਰ 2019 ਨੂੰ ਅਜਿਹੀ ਹੀ ਦੁਰਲੱਭ ਡਿਲੀਵਰੀ ਦੇਖੀ ਗਈ ਸੀ। ਡੌਨ ਗਿਲੀਅਮ ਨੇ ਰਾਤ 11:37 ਵਜੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਅਤੇ ਫਿਰ 1 ਜਨਵਰੀ 2020 ਨੂੰ ਦੁਪਹਿਰ 12.07 ਵਜੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ। ਇਨ੍ਹਾਂ ਜੁੜਵਾਂ ਬੱਚਿਆਂ ਦਾ ਜਨਮ ਕਾਰਮੇਲ, ਇੰਡੀਆਨਾ ਦੇ ਅਸੈਂਸ਼ਨ ਸੇਂਟ ਵਿਨਸੈਂਟ ਹਸਪਤਾਲ ਵਿੱਚ ਹੋਇਆ ਸੀ।

Related posts

ਅੰਮ੍ਰਿਤਪਾਲ ਸਿੰਘ ਤੇ ਵੱਡਾ ਐਕਸ਼ਨ, ਸੋਸ਼ਲ ਮੀਡੀਆ ਖਾਤੇ ਕੀਤੇ ਬੈਨ

On Punjab

ਕੈਨੇਡਾ ਨੂੰ ਚੀਨ ਤੇ ਰੂਸ ਤੋਂ ਖਤਰਾ, ਇਰਾਨ ਤੇ ਉੱਤਰੀ ਕੋਰੀਆ ‘ਤੇ ਵੀ ਲਾਏ ਵੱਡੇ ਇਲਜ਼ਾਮ

On Punjab

ਖਤਰਨਾਕ ਤਾਨਾਸ਼ਾਹ ਕਿਮ ਜੋਂਗ ਬਾਰੇ ਨਵੀਆਂ ਅਟਕਲਾਂ, ਰਾਜਧਾਨੀ ‘ਚੋਂ ਪਿਓ-ਦਾਦੇ ਦੀਆਂ ਤਸਵੀਰਾਂ ਕਿਉਂ ਉਤਾਰੀਆਂ?

On Punjab