PreetNama
ਫਿਲਮ-ਸੰਸਾਰ/Filmy

ਮਿਲਖਾ ਸਿੰਘ ਨੂੰ ਦੇਖਦਿਆਂ ਹੀ ਅਦਾਕਾਰਾ ਨੇ ਕੀਤਾ ਕੁਝ ਅਜਿਹਾ ਕਿ ਵੀਡੀਓ ਹੋ ਗਈ ਵਾਇਰਲ

ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਰਵਸ਼ੀ ਮਿਲਖਾ ਸਿੰਘ ਦੇ ਪੈਰ ਛੂੰਹਦੀ ਨਜ਼ਰ ਆ ਰਹੀ ਹੈ। ਉਰਵਸ਼ੀ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ ਹੈ ਕਿ ਖੁਦ ਵੀ ਦੌੜਾਕ ਹੋਣ ਦੇ ਨਾਤੇ ਲੀਜੈਂਡ ਮਿਲਖਾ ਸਿੰਘ ਸਰ ਨਾਲ ਮਿਲਣ ਦਾ ਤਜ਼ਰਬਾ ਬਹੁਤ ਹੀ ਚਮਤਕਾਰੀ ਸੀ।

ਮਿਲਖਾ ਸਿੰਘ ਦੇ ਪੈਰ ਛੂੰਹਦੇ ਹੋਏ ਦਾ ਵੀਡੀਓ ਉਰਵਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਕਰੀਬ ਪੰਜ ਲੱਖ ਤੋਂ ਜਿਆਦਾ ਵਾਰ ਲਾਈਕ ਕੀਤਾ ਜਾ ਚੁੱਕਾ ਹੈ।
ਮਿਲਖਾ ਸਿੰਘ ਨਾਲ ਉਰਵਸ਼ੀ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ

ਉਰਵਸ਼ੀ ਨੇ ਮਿਲਖਾ ਸਿੰਘ ਨਾਲ ਕਈ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਉਰਵਸ਼ੀ ਇਕ ਐਨੀਮਲ ਪ੍ਰਿੰਟ ਜੰਪਸੂਟ ‘ਤੇ ਨੀਲੇ ਰੰਗ ਦੀ ਜੈਕੇਟ ਪਹਿਨੇ ਹੋਏ ਨਜ਼ਰ ਆਈ। ਕੁਝ ਦਿਨ ਪਹਿਲਾਂ ਹੀ ਉਰਵਸ਼ੀ ਅਰਬ ਫੈਸ਼ਨ ਵੀਕ ‘ਚ ਸ਼ੋਅਸਟੌਪਰ ਬਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ।

ਰਿਤਿਕ ਰੌਸ਼ਨ ਦੇ ਨਾਲ ਲਵ ਐਂਗਲ ‘ਚ ਨਹੀਂ

ਹਾਲ ਹੀ ‘ਚ ਉਰਵਸ਼ੀ ਨੇ ਰਿਤਿਕ ਰੌਸ਼ਨ ਨਾਲ ਨਾਂਅ ਜੁੜਨ ‘ਤੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਸ ‘ਤੇ ਝੂਠੇ ਇਲਜਾਮ ਲੱਗੇ ਸਨ ਕਿ ਉਹ ਸਵੇਰ 2 ਤੋਂ 4 ਵਜੇ ਤਕ ਰਿਤਿਕ ਰੌਸ਼ਨ ਨਾਲ ਫੋਨ ‘ਤੇ ਗੱਲ ਕਰਦੀ ਸੀ। ਇਹ ਝੂਠੇ ਇਲਜਾਮ ਸੈਲੀਬ੍ਰਿਟੀਜ਼ ਨੂੰ ਨੁਕਸਾਨ ਪਹੁੰਚਾਉਂਦੇ ਹਨ। ਬੇਸ਼ੱਕ ਉਹ ਸਟਾਰ ਕਿਡ ਹੋਵੇ ਜਾਂ ਕੋਈ ਬਾਹਰੀ ਵਿਅਕਤੀ।

Related posts

ਸੁਸ਼ਾਂਤ ਦੀ ਵੀਡੀਓ ਸ਼ੇਅਰ ਕਰਨ ‘ਤੇ ਭੜਕੀ ਦੀਪਿਕਾ, ਕਿਹਾ- ਇਸ ਤਰ੍ਹਾਂ ਪੈਸੇ ਕਮਾਉਣਾ ਗਲਤ

On Punjab

ਹੈਲੇਨ ਦੇ ਬਰਥਡੇ ਬੈਸ਼ ਵਿੱਚ ਦਿਖੀ ਖੂਬਸੂਰਤ ਫੈਮਿਲੀ ਬਾਂਡਿੰਗ, ਪਹੁੰਚੇ ਸਲਮਾਨ-ਅਰਪਿਤਾ ਖਾਨ

On Punjab

‘Khatron ke Khiladi’ ਸੀਜ਼ਨ-10 ਨੂੰ ਮਿਲਿਆ ਵਿਨਰ

On Punjab